ਸਰਕਾਰੀ ਪ੍ਰਸ਼ਾਸਨ ਦੀ ਅਣਗਿਹਲੀ ਕਰਕੇ ਹੋਈ ਪੰਜਾਬ ਵਿਚ ਕੋਰੋਨਾ ਪੀੜਤ ਦੀ ਮੌਤ

ਸਰਕਾਰੀ ਪ੍ਰਸ਼ਾਸਨ ਦੀ ਅਣਗਿਹਲੀ ਕਰਕੇ ਹੋਈ ਪੰਜਾਬ ਵਿਚ ਕੋਰੋਨਾ ਪੀੜਤ ਦੀ ਮੌਤ

ਪਟਿਆਲਾ: ਬੀਤੇ ਕੱਲ੍ਹ ਕੋਰੋਨਾਵਾਇਰਸ ਪੀੜਤ ਔਰਤ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਹੋਈ ਮੌਤ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। 42 ਸਾਲਾ ਇਹ ਪੀੜਤ ਪਹਿਲਾਂ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਸੀ। ਬੀਤੇ ਕੱਲ੍ਹ ਇਸਦੀ ਸਿਹਤ ਖਰਾਬ ਹੋ ਗਈ ਪਰ ਸਰਕਾਰੀ ਹਸਪਤਾਲ ਵਿਚ ਇਕ ਵੀ ਵੈਂਟੀਲੇਟਰ ਨਹੀਂ ਸੀ। ਜੇ ਸਰਕਾਰੀ ਹਸਪਤਾਲ ਵਿਚ ਵੈਂਟੀਲੇਟਰ ਹੁੰਦਾ ਤਾਂ ਸ਼ਾਇਦ ਇਸ ਪੀੜਤ ਦੀ ਜਾਨ ਬਚਾਈ ਜਾ ਸਕਦੀ ਸੀ।

ਜਿੱਥੇ ਇਕ ਪਾਸੇ ਮਹਾਂਮਾਰੀ ਆਪਣੇ ਪੈਸ ਪਸਾਰਦੀ ਜਾ ਰਹੀ ਹੈ ਉੱਥੇ ਮਹਾਂਮਾਰੀ ਨਾਲ ਲੜਨ ਲਈ ਸਭ ਤੋਂ ਅਹਿਮ ਮੰਨੇ ਜਾਂਦੇ ਵੈਂਟੀਲੇਟਰ ਜੇ ਪੰਜਾਬ ਦੇ ਵੱਡੇ ਸ਼ਹਿਰ ਲੁਧਿਆਣਾ ਦੇ ਹਸਪਤਾਲ ਵਿਚ ਨਹੀਂ ਤਾਂ ਬਾਕੀ ਪੰਜਾਬ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰ ਨੇ ਮੀਡੀਆ ਨੂੰ ਦੱਸਿਆ ਕਿ ਲੁਧਿਆਣਾ ਦੇ ਸਰਕਾਰੀ ਹਸਪਤਾਲ ਤੋਂ ਉਹਨਾਂ ਨੂੰ ਸ਼ਾਮ 6 ਵਜੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਜਾਣ ਲਈ ਕਿਹਾ ਗਿਆ। ਪਰ ਕਈ ਵਾਰ 108 ਨੰਬਰ 'ਤੇ ਐਂਬੂਲੈਂਸ ਨੂੰ ਫੋਨ ਕਰਨ 'ਤੇ ਵੀ ਐਂਬੂਲੈਂਸ ਨਹੀਂ ਆਈ ਤੇ ਅਖੀਰ ਰਾਤ 9 ਵਜੇ ਉਹਨਾਂ ਨੂੰ 4000 ਰੁਪਏ ਵਿਚ ਇਕ ਨਿਜੀ ਐਂਬੂਲੈਂਸ ਮਿਲੀ ਜਿਸ ਰਾਹੀਂ ਮਰੀਜ਼ ਨੂੰ ਪਟਿਆਲੇ ਲਿਜਾਇਆ ਗਿਆ। 

ਇਕ ਰਿਪੋਰਟ ਮੁਤਾਬਕ ਹਸਪਤਾਲ ਵਿਚ 2 ਕਰੋੜ ਦੀ ਲਾਗਤ ਨਾਲ ਲਿਆਂਦੇ ਗਏ 14 ਵੈਂਟੀਲੇਟਰ ਮੋਜੂਦ ਸਨ ਪਰ ਪਿਛਲੇ ਸਾਲ ਆਏ ਇਹਨਾਂ ਵੈਂਟੀਲੇਟਰਾਂ ਨੂੰ ਹੁਣ ਤਕ ਚਾਲੂ ਨਹੀਂ ਕੀਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।