ਘੋੜਸਵਾਰ ਪੁਲਿਸ ਰੱਸੀ ਨਾਲ ਬੰਨ੍ਹ ਕੇ ਸਿਆਹਫਾਮ ਕੈਦੀ ਨੂੰ ਲੈ ਗਈ ਪੈਦਲ

ਘੋੜਸਵਾਰ ਪੁਲਿਸ ਰੱਸੀ ਨਾਲ ਬੰਨ੍ਹ ਕੇ ਸਿਆਹਫਾਮ ਕੈਦੀ ਨੂੰ ਲੈ ਗਈ ਪੈਦਲ

ਹੁਣ ਅਦਾਲਤ ਰਾਹੀਂ ਮੰਗਿਆ 10 ਲੱਖ ਡਾਲਰ ਹਰਜਾਨਾ

ਗਲਵੇਸਟਨ: ਅਮਰੀਕਾ 'ਚ ਪਿਛਲੇ ਕੁਝ ਸਮੇਂ ਤੋਂ ਸਿਆਹਫਾਮ ਲੋਕਾਂ ਖ਼ਿਲਾਫ਼ ਪੁਲਿਸ ਦੀ ਬੇਰਹਿਮੀ ਦੀਆਂ ਜ਼ਿਆਦਾ ਹੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਮਾਮਲਾ ਟੈਕਸਾਸ ਦਾ ਹੈ ਜੋ ਜ਼ੋਰ ਫੜਦਾ ਜਾ ਰਿਹਾ ਹੈ। ਘੋੜੇ 'ਤੇ ਸਵਾਰ ਦੋ ਪੁਲਿਸ ਕਰਮਚਾਰੀਆਂ ਦੁਆਰਾ ਇਕ ਸਿਆਹਫਾਮ ਵਿਅਕਤੀ ਦੇ ਹੱਥ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਪੈਦਲ ਲੈ ਜਾਇਆ ਗਿਆ। ਹੁਣ ਇਸ ਵਿਅਕਤੀ ਨੇ ਇਹ ਕਹਿੰਦੇ ਹੋਏ ਦੱਖਣੀ-ਪੂਰਬੀ ਟੈਕਸਾਸ ਸ਼ਹਿਰ ਤੇ ਉਸ ਦੇ ਪੁਲਿਸ ਵਿਭਾਗ ਤੋਂ 10 ਲੱਖ ਡਾਲਰ ਦਾ ਹਰਜਾਨਾ ਮੰਗਿਆ ਕਿ ਗ੍ਰਿਫ਼ਤਾਰੀ ਦੌਰਾਨ ਅਪਮਾਨ ਤੇ ਡਰ ਦਾ ਸਾਹਮਣਾ ਕਰਨਾ ਪਿਆ।

ਗਲਵੇਸਟਨ ਕਾਊਂਟੀ ਜ਼ਿਲ੍ਹਾ ਅਦਾਲਤ 'ਚ ਪਿਛਲੇ ਹਫ਼ਤੇ ਡੋਨਾਲਡ ਨੀਲੀ (44) ਵੱਲੋਂ ਦਾਇਰ ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਅਧਿਕਾਰੀਆਂ ਦਾ ਆਚਰਨ ਕੱਟੜਪੰਥੀ ਤੇ ਅਪਮਾਨਜਨਕ ਸੀ, ਜਿਸ ਨਾਲ ਨੀਲੀ ਸਰੀਰਕ ਰੂਪ ਨਾਲ ਜ਼ਖ਼ਮੀ ਹੋਇਆ ਤੇ ਭਾਵਨਾਤਮਕ ਰੂਪ ਨਾਲ ਵੀ ਦੁਖੀ ਹੋਏ। ਅਦਾਲਤੀ ਦਸਤਾਵੇਜਾਂ ਦਾ ਜ਼ਿਕਰ ਕਰਦੇ ਹੋਏ ਮੀਡੀਆ 'ਚ ਆਈਆਂ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਇਸ ਮਾਮਲੇ 'ਤੇ ਅਜੇ ਤਕ ਕਈ ਅਧਿਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।