ਦਿਸ਼ਾ ਰਵੀ ਨੂੰ ਟੂਲ ਕਿੱਟ ਨਾਲ ਜੋੜ ਕੇ ਕੀਤਾ ਗ੍ਰਿਫਤਾਰ

ਬੈਂਗਲੂਰ : ਵਾਤਾਵਰਣ ਨਾਲ ਸਬੰਧਤ Friday for Future ਦੀ ਬਾਨੀ ਦਿਸ਼ਾ ਰਵੀ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉੱਪਰ ਇਹ ਦੋਸ਼ ਲਾਏ ਗਏ ਹਨ ਕਿ ਉਸਨੇ ਕਿਸਾਨ ਅੰਦੋਲਨ ਦੀ ਮਦਦ ਕਰਨ ਲਈ ਟੂਲ ਕਿੱਟ ਦਾ ਸਮਾਨ ਸ਼ੋਸ਼ਲ ਮੀਡੀਏ ਤੇ ਪਾਇਆ ਹੈ। ਦਿਸ਼ਾ ਤੇ ਪੁਲਿਸ ਨੂੰ 4 ਫ਼ਰਵਰੀ ਨੂੰ ਦੇਸ਼ ਧ੍ਰੋਹ ਅਤੇ ਅਪਰਾਧੀ ਸਾਜਿਸ਼ ਦੇ ਕੇਸ ਪਾਏ ਹਨ। ਦਿੱਲੀ ਤੋਂ ਵਕੀਲ ਨੇ ਮਨਪ੍ਰੀਤ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ-ਬਾਤ ਕਰਦੇ ਦੱਸਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬਿਨਾ ਕਿਸੇ ਸਬੂਤ ਤੋਂ ਇਨਸਾਨ ਨੂੰ ਚੱਕ ਕੇ ਇਸਤਰਾਂ ਦੇ ਦੋਸ਼ ਲਾਏ ਜਾ ਰਹੇ ਹਨ ਜਦੋਂ ਕਿ ਟੂਲ ਕਿੱਟ ਵਿੱਚ ਇੱਕ ਵੀ ਅੱਖਰ ਅਜਿਹਾ ਨਹੀਂ ਜਿਹੜਾ ਇਤਰਾਜ਼ਯੋਗ ਹੋਵੇ। ਉਹਨਾਂ ਨੇ ਕਿਹਾ ਸਰਕਾਰ ਦੇ ਅਜਿਹੇ ਫ਼ੈਸਲੇ ਭਾਰਤ ਦਾ ਵਿਦੇਸ਼ਾਂ ਵਿੱਚ ਰੁਤਬਾ ਘਟਾ ਰਹੇ ਹਨ ਅਤੇ ਇਹ ਲੋਕ-ਤੰਤਰ ਦਾ ਜਨਾਜ਼ਾ ਕੱਢ ਰਹੇ ਹਨ। 


ਯਾਦ ਰਹੇ ਦਿਸ਼ਾ ਰਵੀ ਅਤੇ ਗਰੈਟਾ ਥੰਨਬਰਗ ਵਾਤਾਵਰਨ ਤੇ ਕੰਮ ਕਰਨ ਵਾਲ਼ੀਆਂ ਬੀਬੀਆਂ ਹਨ ਅਤੇ ਕਈ ਕਨਵੈਨਸ਼ਨਾਂ ਤੇ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ। ਬੀ ਜੇ ਪੀ ਖ਼ਾਸ ਕਰ ਮੋਦੀ ਵੱਲੋਂ ਨਵੇਂ ਭਾਰਤ ਦੇ ਦਰਸ਼ਨ ਕਰਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਵਿੱਚ ਬੋਲਣ ਅਤੇ ਧਰਮ ਦੀ ਅਜ਼ਾਦੀ ਦਾ ਹੋਣਾ ਮੁਸ਼ਕਲ ਜਾਪ ਰਿਹਾ ਹੈ

#disharavi #fridayforfuture #GretaThunberg #FarmersProtest