ਈ ਡੀ ਦੀ ਸੰਜੇ ਸਿੰਘ ਖਿਲਾਫ ਕਾਰਵਾਈ ਆਸ ਮੁਤਾਬਕ ਕਿਉਂਕਿ ਉਹ ਵਿਵਾਦਗ੍ਰਸਤ ਆਬਕਾਰੀ ਨੀਤੀ ਪ੍ਰਵਾਨ ਕਰਵਾਉਣ ਵਿਚ ਸਭ ਤੋਂ ਸਰਗਰਮ ਸਨ: ਮਨਜਿੰਦਰ ਸਿੰਘ ਸਿਰਸਾ

ਈ ਡੀ ਦੀ ਸੰਜੇ ਸਿੰਘ ਖਿਲਾਫ ਕਾਰਵਾਈ ਆਸ ਮੁਤਾਬਕ ਕਿਉਂਕਿ ਉਹ ਵਿਵਾਦਗ੍ਰਸਤ ਆਬਕਾਰੀ ਨੀਤੀ ਪ੍ਰਵਾਨ ਕਰਵਾਉਣ ਵਿਚ ਸਭ ਤੋਂ ਸਰਗਰਮ ਸਨ: ਮਨਜਿੰਦਰ ਸਿੰਘ ਸਿਰਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 4 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਆਪ ਦੇ ਐਮ ਪੀ ਸੰਜੇ ਸਿੰਘ ਦੀ ਗ੍ਰਿਫਤਾਰੀ ਆਸ ਮੁਤਾਬਕ ਹੋਈ ਹੈ ਕਿਉਂਕਿ ਉਹ ਵਿਵਾਦਗ੍ਰਸਤ ਆਬਕਾਰੀ ਨੀਤੀ ਪ੍ਰਵਾਨ ਕਰਵਾਉਣ ਵਿਚ ਸਭ ਤੋਂ ਸਰਗਰਮ ਸਨ।

ਇਥੇਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਇਹ ਸ੍ਰੀ ਸੰਜੇ ਸਿੰਘ ਹੀ ਸਨ ਜਿਹਨਾਂ ਨੇ ਸ੍ਰੀ ਦਿਨੇਸ਼ ਅਰੋੜਾ ਨੂੰ ਸ੍ਰੀ ਮਨੀਸ਼ ਸਿਸੋਦੀਆ ਨਾਲ ਮਿਲਵਾਇਆ ਤੇ ਫਿਰ ਪ੍ਰਾਈਵੇਟ ਸ਼ਰਾਬ ਕਾਰੋਬਾਰੀਆਂ ਤੋਂ ਪੈਸੇ ਵਸੂਲਣ ਵਾਸਤੇ ਵਿਵਾਦਗ੍ਰਸਤ ਨੀਤੀ ਬਣਾਈ ਗਈ। ਉਹਨਾਂ ਕਿਹਾ ਕਿ ਇਸ ਮੀਟਿੰਗ ਤੇ ਇਸ ਮਗਰੋਂ ਹੋਈਆਂ ਮੀਟਿੰਗਾਂ ਦੀ ਬਦੌਲਤ ਹੀ ਇਹ ਨੀਤੀ ਪ੍ਰਵਾਨ ਹੋਈ।

ਉਹਨਾਂ ਕਿਹਾ ਕਿ ਸ੍ਰੀ ਗ੍ਰਿਫਤਾਰੀ ਤੋਂ ਪਹਿਲਾਂ ਸ੍ਰੀ ਸੰਜੇ ਸਿੰਘ ਨੇ ਆਪ ਇਹ ਮੰਨ ਲਿਆ ਸੀ ਕਿ ਈ ਡੀ ਉਹਨਾਂ ਦੇ ਘਰ ’ਤੇ ਛਾਪੇਮਾਰੀ ਕਰੇਗੀ ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਨੇ ਘੁਟਾਲਾ ਕੀਤਾ ਹੈ ਤੇ ਇਹ ਹੁਣ ਦੇਸ਼ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਚੁੱਕਾ ਹੈ।

ਉਹਨਾਂ ਕਿਹਾ ਕਿ ਜੋ ਵੀ ਦੇਸ਼ ਵਿਚ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੈ, ਉਸਨੂੰ ਦੇਸ਼ ਦੇ ਕਾਨੂੰਨ ਮੁਤਾਬਕ ਸਜ਼ਾ ਤਾਂ ਝੱਲਣੀ ਪਵੇਗੀ।