ਕਸ਼ਮੀਰ ਬਾਰੇ ਭਾਰਤ ਦੀ ਨਿੰਦਾ ਕਰਨ ਵਾਲੀ ਬਰਤਾਨਵੀ ਪਾਰਲੀਮੈਂਟ ਮੈਂਬਰ ਨੂੰ ਦਿੱਲੀ ਤੋਂ ਵਾਪਸ ਮੋੜ੍ਹਿਆ

ਕਸ਼ਮੀਰ ਬਾਰੇ ਭਾਰਤ ਦੀ ਨਿੰਦਾ ਕਰਨ ਵਾਲੀ ਬਰਤਾਨਵੀ ਪਾਰਲੀਮੈਂਟ ਮੈਂਬਰ ਨੂੰ ਦਿੱਲੀ ਤੋਂ ਵਾਪਸ ਮੋੜ੍ਹਿਆ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਬਰਤਾਨੀਆ ਦੀ ਪਾਰਲੀਮੈਂਟ ਮੈਂਬਰ ਬੀਬੀ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜ੍ਹ ਦਿੱਤਾ। ਡੇਬੀ ਅਬਰਾਹਮ ਕਸ਼ਮੀਰ ਮਾਮਲੇ 'ਤੇ ਭਾਰਤ ਵੱਲੋਂ ਕੀਤੇ ਜਾਂਦੇ ਮਨੁੱਖੀ ਹੱਕਾਂ ਦੀ ਸਖਤ ਨਿੰਦਾ ਕਰਦੀ ਰਹੀ ਹੈ ਤੇ ਇਹੀ ਸਮਝਿਆ ਜਾ ਰਿਹਾ ਹੈ ਕਿ ਇਸੇ ਕਰਕੇ ਭਾਰਤ ਨੇ ਬੀਬੀ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਮੋੜ੍ਹ ਦਿੱਤਾ। 

ਭਾਰਤ ਨੇ ਕਿਹਾ ਹੈ ਕਿ ਬੀਬੀ ਕੋਲ ਭਾਰਤ ਅੰਦਰ ਦਾਖਲ ਹੋਣ ਲਈ ਸਹੀ ਵੀਜ਼ਾ ਨਹੀਂ ਸੀ। ਡੇਬੀ ਅਬਰਾਹਮ ਕਸ਼ਮੀਰ ਬਾਰੇ ਬਰਤਾਨੀਆ ਪਾਰਲੀਮੈਂਟ ਦੇ ਸਰਬ ਪਾਰਟੀ ਸਮੂਹ ਦੀ ਮੈਂਬਰ ਹੈ। ਡੇਬੀ ਅਬਰਾਹਮ ਨੇ ਦੱਸਿਆ ਕਿ ਉਸਨੂੰ ਹਵਾਈ ਅੱਡੇ 'ਤੇ ਇਕ ਕਮਰੇ ਵਿਚ ਬੰਦ ਕੀਤਾ ਗਿਆ ਤੇ ਬਾਅਦ ਵਿਚ ਡੁਬਈ ਦੇ ਜਹਾਜ਼ 'ਤੇ ਚੜ੍ਹਾ ਦਿੱਤਾ ਗਿਆ।

ਭਾਰਤ ਸਰਕਾਰ ਵੱਲੋਂ ਵੀਜ਼ਾ ਸਹੀ ਨਾ ਹੋਣ ਦੇ ਦਿੱਤੇ ਜਵਾਬ 'ਤੇ ਬੀਬੀ ਨੇ ਸਵਾਲ ਕੀਤਾ ਕਿ ਉਸਨੂੰ ਪਹੁੰਚ ਵੀਜ਼ਾ ਕਿਉਂ ਨਹੀਂ ਦਿੱਤਾ ਗਿਆ। ਉਹਨਾਂ ਕਿਹਾ, "ਮੇਰੇ ਨਾਲ ਇਹ ਇਸ ਲਈ ਕੀਤਾ ਗਿਆ ਕਿਉਂਕਿ ਕਸ਼ਮੀਰ ਵਿਚ ਭਾਰਤ ਦੇ ਰਵੱਈਏ ਦੀ ਮੈਂ ਨਿੰਦਾ ਕਰਦੀ ਹਾਂ?"