ਦਰਬਾਰ ਸਾਹਿਬ ਦੇ ਰਾਗੀਆਂ ਵੱਲੋਂ ਨਚਾਰਾਂ ਦੇ ਬੁੱਤ ਭੰਨਣ ਦੀ ਕਾਰਵਾਈ ਦਾ ਸਮਰਥਨ

ਦਰਬਾਰ ਸਾਹਿਬ ਦੇ ਰਾਗੀਆਂ ਵੱਲੋਂ ਨਚਾਰਾਂ ਦੇ ਬੁੱਤ ਭੰਨਣ ਦੀ ਕਾਰਵਾਈ ਦਾ ਸਮਰਥਨ

ਅੰਮ੍ਰਿਤਸਰ: ਬੀਤੇ ਦਿਨੀਂ ਸਿੱਖ ਨੌਜਵਾਨਾਂ ਦੇ ਜਥੇ ਵੱਲੋਂ ਦਰਬਾਰ ਸਾਹਿਬ ਨੇੜੇ ਮੁੱਖ ਰਾਹ 'ਤੇ ਸਰਕਾਰ ਵੱਲੋਂ ਲਾਏ ਗਏ ਨਚਾਰਾਂ ਦੇ ਬੁੱਤਾਂ ਨੂੰ ਤੋੜਨ ਦੀ ਕਾਰਵਾਈ ਦਾ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਰਾਗੀ ਜਥਿਆਂ ਨੇ ਵੀ ਸਮਰਥਨ ਕੀਤਾ ਹੈ। ਰਾਗੀ ਜਥਿਆਂ ਦੀ ਜਥੇਬੰਦੀ ਸ਼੍ਰੋਮਣੀ ਰਾਗੀ ਸਭਾ ਨੇ ਅੱਜ ਕਾਰਵਾਈ ਕਰਨ ਵਾਲੇ ਸਿੰਘਾਂ ਦੇ ਸਮਰਥਨ ਵਿਚ ਅਤੇ ਇਹਨਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਮੋਰਚਾ ਲਾਇਆ। 

ਸ਼੍ਰੋਮਣੀ ਰਾਗੀ ਸਭਾ ਨੇ ਕਿਹਾ ਕਿ ਇਹ ਬੁੱਤ ਦਰਬਾਰ ਸਾਹਿਬ ਨੂੰ ਜਾਂਦੇ ਰਾਹ 'ਤੇ ਲਾਉਣੇ ਗਲਤ ਹਨ ਤੇ ਸਾਰੀਆਂ ਸਿੱਖ ਸੰਗਤਾਂ ਇਹਨਾਂ ਨੂੰ ਹਟਾਉਣ ਦੇ ਹੱਕ ਵਿਚ ਹਨ। ਉਹਨਾਂ ਮੰਗ ਕੀਤੀ ਕਿ ਬੁੱਤ ਤੋੜਨ ਦੀ ਕਾਰਵਾਈ ਕਰਨ ਵਾਲੇ ਸਿੰਘਾਂ 'ਤੇ ਲਾਈਆਂ ਧਾਰਾਵਾਂ ਹਟਾ ਕੇ ਉਹਨਾਂ ਨੂੰ ਬਰੀ ਕੀਤਾ ਜਾਵੇ ਅਤੇ ਇਹਨਾਂ ਬੁੱਤਾਂ ਨੂੰ ਇਸ ਥਾਂ ਤੋਂ ਹਟਾਇਆ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।