ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਦਾ 'ਆਨਰੇਰੀ ਡਿਗਰੀ' ਨਾਲ ਸਨਮਾਨ ਹੋਵੇਗਾ

ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਦਾ 'ਆਨਰੇਰੀ ਡਿਗਰੀ' ਨਾਲ ਸਨਮਾਨ ਹੋਵੇਗਾ
ਗੁਰਬੀਰ ਸਿੰਘ ਗਰੇਵਾਲ

ਨਿਊਜਰਸੀ, (ਰਾਜ ਗੋਗਨਾ): ਮੋਂਟਕਲੇਅਰ ਸਟੇਟ ਯੂਨੀਵਰਸਿਟੀ ਨਿਊਜਰਸੀ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੂੰ ਆਨਰੇਰੀ ਡਿਗਰੀ ਦੇਵੇਗੀ। ਸ: ਗਰੇਵਾਲ ਨੂੰ ਜਨਵਰੀ 2020 ਦੇ ਗ੍ਰੈਜੂਏਟ ਸਕੂਲ ਆਰੰਭ ਸਮਾਗਮ ਵਿਚ ਆਨਰੇਰੀ ਡਿਗਰੀ ਦਿੱਤੀ ਜਾਵੇਗੀ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਰੇਵਾਲ ਗ੍ਰੈਜੂਏਟ ਕਲਾਸ ਨੂੰ ਮੁੱਖ ਭਾਸ਼ਣ ਦੇਣਗੇ ਅਤੇ ਨਿਊਜਰਸੀ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਆਨਰੇਰੀ ਡਾਕਟਰ ਆਫ਼ ਲਾਅ ਦੀ ਡਿਗਰੀ ਪ੍ਰਾਪਤ ਕਰਨਗੇ।

ਮੋਂਟਕਲੇਅਰ ਸਟੇਟ ਯੂਨੀਵਰਸਿਟੀ ਦੇ ਅਨੁਸਾਰ ਗਰੇਵਾਲ ਦੇ ਕੈਰੀਅਰ ਵਿੱਚ 15 ਸਾਲਾਂ ਤੋਂ ਵੱਧ ਜਨਤਕ ਸੇਵਾ ਸ਼ਾਮਲ ਹੈ ਅਤੇ ਸਾਲ 2018 ਵਿੱਚ ਅਟਾਰਨੀ ਜਨਰਲ ਬਣਨ ਤੋਂ ਬਾਅਦ ਤੋਂ, ਉਹਨਾਂ ਨੇ ਪੁਖਤਾ ਮੁਕੱਦਮੇਬਾਜ਼ੀ ਦਾ ਵਿਸਥਾਰ ਕਰਕੇ, ਪੁਲਿਸ-ਕਮਿਊਨਟੀ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ, ਹਿੰਸਕ ਅਪਰਾਧ ਨੂੰ ਘਟਾਉਣ ਅਤੇ ਨਿਊਜਰਸੀ ਸੂਬੇ  ਵਿਚ ਅਫੀਮਾਈਡ ਮਹਾਂਮਾਰੀ ਵਿਰੁੱਧ ਲੜਨ ਨਾਲ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਹਿਮ ਯਪਗਦਾਨ ਪਾਇਆ ਹੈ।

ਜਿਕਰਯੋਗ ਹੈ ਕਿ ਉਹ ਪਹਿਲਾਂ ਬਰਗੇਨ ਕਾਉਂਟੀ ਦੇ ਵਕੀਲ ਸੀ।  ਇਸ ਭੂਮਿਕਾ ਵਿੱਚ, ਉਹਨਾਂ ਦੀਆਂ ਪ੍ਰਾਪਤੀਆਂ ਵਿੱਚ “ਆਪ੍ਰੇਸ਼ਨ ਹੈਲਪਿੰਗ ਹੈਂਡ” ਲਾਗੂ ਕਰਨਾ ਵੀ ਸ਼ਾਮਲ ਹੈ, ਜਿਸ ਵਿਚ ਹੈਰੋਇਨ ਅਤੇ ਓਪੀਓਡ ਨਸ਼ਿਆਂ ਨਾਲ ਲੜਨ ਵਿਚ ਮਦਦ ਕਰਨ ਹਿੱਤ ਗ੍ਰਿਫਤਾਰ ਕੀਤੇ ਜਾਣ 'ਤੇ ਹੇਠਲੇ ਪੱਧਰ ਦੇ ਨਸ਼ੀਲੇ ਪਦਾਰਥ ਅਪਰਾਧੀਆਂ ਦੇ ਇਲਾਜ ਦੇ ਵਿਕਲਪ ਵਜੋਂ ਪੇਸ਼ ਕੀਤੇ ਜਾਂਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੇ ਕਮਿਊਨਟੀ ਅਫੇਅਰਜ਼ ਯੂਨਿਟ ਦੀ ਸਥਾਪਨਾ ਸਥਾਨਕ ਪੁਲਿਸ ਵਿਭਾਗਾਂ ਨਾਲ ਭਾਈਚਾਰਕ ਸਬੰਧਾਂ ਨੂੰ ਬਹੁਤ ਹੀ ਬਿਹਤਰ ਬਣਾਉਣ ਲਈ ਕੀਤੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।