ਪੂਰੀ ਦੇ ਤੱਟ 'ਤੇ ਪਹੁੰਚਿਆ ਫਾਨੀ ਤੂਫਾਨ; ਤੇਜ਼ ਮੀਂਹ ਤੇ ਹਵਾਵਾਂ ਨੇ ਮਚਾਈ ਤਬਾਹੀ

ਪੂਰੀ ਦੇ ਤੱਟ 'ਤੇ ਪਹੁੰਚਿਆ ਫਾਨੀ ਤੂਫਾਨ; ਤੇਜ਼ ਮੀਂਹ ਤੇ ਹਵਾਵਾਂ ਨੇ ਮਚਾਈ ਤਬਾਹੀ

ਭੁਬਨੇਸ਼ਵਰ: ਖਤਰਨਾਕ ਚੱਕਰਵਾਤੀ ਤੂਫਾਨ ‘ਫਾਨੀ’ ਉੜੀਸਾ ਦੇ ਸਮੁੰਦਰ ਤੱਟ ਨਾਲ ਲਗਦੇ ਪੁਰੀ ਵਿੱਚ ਅੱਜ ਸਵੇਰੇ ਪਹੁੰਚ ਗਿਆ ਹੈ ਜਿਸ ਨਾਲ ਭਾਰੀ ਮੀਂਹ ਅਤੇ ਤੇਜ ਹਵਾਂਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਅੰਕੜਿਆਂ ਮੁਤਾਬਿਕ ਇਸ ਖੇਤਰ ਵਿੱਚ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। 

ਹਿੰਦੂ ਧਾਰਮਿਕ ਸਥਾਨ ਪੁਰੀ ਵਿੱਚ ਸਮੁੰਦਰ ਨਾਲ ਲਗਦਾ ਕਾਫੀ ਇਲਾਕਾ ਪਾਣੀ ਅੰਦਰ ਡੁੱਬ ਗਿਆ ਹੈ। ਤੇਜ਼ ਹਵਾਵਾਂ ਨੇ ਵੱਡੀ ਗਿਣਤੀ ਵਿੱਚ ਰੁੱਖਾਂ ਨੂੰ ਜੜਾਂ ਤੋਂ ਪੁੱਟ ਦਿੱਤਾ ਹੈ ਤੇ ਮਾਲੀ ਨੁਕਸਾਨ ਹੋਣ ਦੀਆਂ ਵੀ ਖ਼ਬਰਾਂ ਹਨ। 

ਫਾਨੀ ਤੂਫਾਨ ਦੇ ਖਤਰੇ ਨੂੰ ਦੇਖਦਿਆਂ ਉੜੀਸਾ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਹਾਈ ਅਲਰਟ ਜਾਰੀ ਕੀਤੇ ਗਏ ਹਨ। ਸਿਹਤ ਵਿਭਾਗ ਦੇ ਸਾਰੇ ਮੁਲਾਜ਼ਮਾਂ ਨੂੰ ਛੁੱਟੀਆਂ ਰੱਦ ਕਰਕੇ ਵਾਪਿਸ ਬੁਲਾ ਲਿਆ ਗਿਆ ਹੈ। 11 ਲੱਖ ਦੇ ਕਰੀਬ ਲੋਕਾਂ ਨੂੰ ਕਿਸੇ ਹੋਰ ਥਾਂ 'ਤੇ ਪਹੁੰਚਾਇਆ ਗਿਆ ਹੈ। 

ਤੂਫ਼ਾਨ ‘ਫਾਨੀ’ ਨਾਲ ਨਜਿੱਠਣ ਲਈ ਕੌਮੀ ਆਫ਼ਤ ਰਿਸਪੌਂਸ ਫੋਰਸ (ਐਨਡੀਆਰਐਫ਼) ਦੀਆਂ 81 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ’ਚ ਚਾਰ ਹਜ਼ਾਰ ਤੋਂ ਵੱਧ ਵਿਸ਼ੇਸ਼ ਸਿਖਲਾਈ ਪ੍ਰਾਪਤ ਅਮਲੇ ਦੇ ਮੈਂਬਰ ਸ਼ਾਮਲ ਹੋਣਗੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ