ਅਮਰੀਕਾ ਬੱਚਿਆਂ ਦੇ ਕੋਵਿਡ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਬਣਿਆ-ਬਾਈਡਨ

ਅਮਰੀਕਾ ਬੱਚਿਆਂ ਦੇ ਕੋਵਿਡ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਬਣਿਆ-ਬਾਈਡਨ
ਕੈਪਸ਼ਨ: ਰਾਸ਼ਟਰਪਤੀ ਜੋਅ ਬਾਇਡਨ ਕੋਵਿਡ ਟੀਕਾਕਰਣ ਦੀ ਸ਼ੁਰੂਆਤ ਮੌਕੇ ਇਕ ਕਲੀਨਿਕ ਵਿਚ ਬੱਚਿਆਂ ਨਾਲ ਨਜਰ ਆ ਰਹੇ ਹਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 22 ਜੂਨ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਤੇ ਫਸਟ ਲੇਡੀ ਜਿਲ ਬਾਈਡਨ  ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਮੌਕੇ ਵਾਸ਼ਿੰਗਟਨ, ਡੀ ਸੀ ਵਿਚ ਇਕ ਕਲੀਨਿਕ ਦਾ ਦੌਰਾ ਕੀਤਾ ਤੇ  ਉਨਾਂ ਨੇ ਕੁਝ ਸਮਾਂ ਬੱਚਿਆਂ ਨਾਲ ਬਿਤਾਇਆ। ਯੂ ਐਸ ਸੈਂਟਰ ਫਾਰ ਡਸੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਪੂਰੇ ਅਮਰੀਕਾ ਵਿਚ ਬੱਚਿਆਂ ਦੇ ਟੀਕੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ। ਪੂਰੇ ਦੇਸ਼ ਵਿਚ 1.70 ਕਰੋੜ ਬੱਚੇ ਟੀਕਾਕਰਣ ਦੇ ਯੋਗ ਹਨ। ਰਾਸ਼ਟਰਪਤੀ ਨੇ ਡੀ ਸੀ ਹੈਲਥ ਕੋਵਿਡ-19 ਸੈਂਟਰ ਵਿਖੇ ਮਾਪਿਆਂ ਨੂੰ ਕਿਹਾ ਕਿ ਵਿਸ਼ਵ ਭਰ ਵਿਚ ਸਾਡਾ ਪਹਿਲਾ ਦੇਸ਼ ਹੈ ਜਿਸ ਨੇ ਬੱਚਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕੀਤੀ ਹੈ। ਰਾਸ਼ਟਰਪਤੀ ਨੇ ਇਕ ਛੋਟੀ ਬੱਚੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਾਂ ਕੋਵਿਡ ਵਾਇਰਸ ਖਤਮ ਕਰਨ ਜਾ ਰਹੇ ਹਾਂ, ਹੁਣ ਤੁਸੀਂ ਜਿਥੇ ਵੀ ਜਾਣਾ ਚਾਹੋ ਜਾ ਸਕੋਗੇ।