ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਨੂੰ ਮਾਰਨ ਵਾਲਾ ਸ਼ੁਭਮ ਗ੍ਰਿਫਤਾਰ

ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਨੂੰ ਮਾਰਨ ਵਾਲਾ ਸ਼ੁਭਮ ਗ੍ਰਿਫਤਾਰ
ਵਿਪਨ ਸ਼ਰਮਾ ਦੇ ਕਤਲ ਮੌਕੇ ਦੀ ਤਸਵੀਰ

ਚੰਡੀਗੜ੍ਹ: ਗੁਰਦਾਸਪੁਰ ਪੁਲਿਸ ਨੇ ਫਤਹਿਗੜ੍ਹ ਚੂੜ੍ਹੀਆਂ ਨਜ਼ਦੀਕ ਅੱਜ ਇੱਕ ਮੁਕਾਬਲੇ ਦੌਰਾਨ ਸ਼ੁਭਮ ਅਤੇ ਮਨਪ੍ਰੀਤ ਨਾਮੀਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਗੈਂਗਸਟਰਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ ਤੇ ਸ਼ੁਭਮ ਖਿਲਾਫ 2017 'ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ਦੇ ਇਲਜ਼ਾਮ ਹਨ। 

ਪੁਲਿਸ ਮੁਤਾਬਿਕ ਇਹ ਨੌਜਵਾਨ ਪਿੰਡ ਦਾਦੂਜੋਧ ਤੋਂ ਗੱਡੀ ਖੋਹ ਕੇ ਭੱਜ ਰਹੇ ਸਨ। ਪੁਲਿਸ ਨੇ ਕਿਹਾ ਕਿ ਇਹਨਾਂ ਖਿਲਾਫ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।


ਸ਼ੁਭਮ ਦੀ ਮੋਜੂਦਾ ਤਸਵੀਰ

ਪੁਲਿਸ ਨੇ ਇਹਨਾਂ ਕੋਲੋਂ 4 ਪਿਸਟਲ ਤੇ ਇੱਕ 12 ਬੋਰ ਦੀ ਗੰਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 

ਪੁਲਿਸ ਨੇ ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਈ ਜੀ ਬਾਰਡਰ ਰੇਂਜ ਪਰਮਜੀਤ ਸਿੰਘ ਪਰਮਾਰ ਤੇ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦਾਅਵਾ ਕੀਤਾ ਕਿ ਮੁਕਾਬਲੇ ਬਾਅਦ ਇਹਨਾਂ ਕੋਲੋਂ ਬ੍ਰੇਟ ਪਿਸਤੌਲ, 3 ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪਾਈਥਨ ਰਿਵਾਲਵਰ 357, ਇੱਕ ਪੰਪ ਐਕਸ਼ਨ ਰਾਈਫਲ 12 ਬੋਰ, ਭਾਰੀ ਮਾਤਰਾ 'ਚ ਗੋਲੀਆਂ, ਇੱਕ ਬੁਲਿਟ ਪਰੂਫ ਜੈਕਿਟ ਤੇ 25 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ