ਸਿੱਧੂ ਦੇ ਦਬਕੇ ਦਾ ਅਸਰ; ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਦਿੱਤੀ

ਸਿੱਧੂ ਦੇ ਦਬਕੇ ਦਾ ਅਸਰ; ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਦਿੱਤੀ

ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਕੁੱਝ ਸਮਾਂ ਪਹਿਲਾਂ ਭਾਰਤ ਸਰਕਾਰ ਨੂੰ ਤਲਖੀ ਭਰੀ ਚਿੱਠੀ ਲਿਖ ਕੇ ਕਿਹਾ ਗਿਆ ਸੀ ਕਿ ਜੇ ਉਹਨਾਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਜਾਣ ਦੀ ਪ੍ਰਵਾਨਗੀ ਨਾ ਦਿੱਤੀ ਗਈ ਤਾਂ ਉਹ ਵਾਹਗਾ ਸਰਹੱਦ ਰਾਹੀਂ 9 ਨਵੰਬਰ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਵੀਜ਼ੇ ਦੇ ਅਧਾਰ 'ਤੇ ਕਰਤਾਰਪੁਰ ਸਾਹਿਬ ਚਲੇ ਜਾਣਗੇ। ਇਸ ਦਬਕੇ ਵਾਲੀ ਚਿੱਠੀ ਨੇ ਅਸਰ ਕੀਤਾ ਤੇ ਭਾਰਤ ਸਰਕਾਰ ਵੱਲੋਂ ਸਿੱਧੂ ਨੂੰ ਕਰਤਾਰਪੁਰ ਲਾਂਘੇ ਰਾਹੀਂ 9 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਰਾਜਨੀਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ: ਕਰਤਾਰਪੁਰ ਦੀ ਪ੍ਰਵਾਨਗੀ ਨਾ ਮਿਲਣ 'ਤੇ ਸਿੱਧੂ ਨੇ ਭਾਰਤ ਸਰਕਾਰ ਨੂੰ ਤਲਖੀ ਭਰੀ ਚਿੱਠੀ ਲਿਖੀ, ਪਾਕਿਸਤਾਨ ਵੱਲੋਂ ਵੀਜ਼ਾ

ਆਊਟਲੁੱਕ ਇੰਡੀਆ ਵੱਲੋਂ ਛਾਪੀ ਗਈ ਖਬਰ ਮੁਤਾਬਿਕ ਭਾਰਤ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦਈਏ ਸਿੱਧੂ ਨੂੰ ਇਮਰਾਨ ਖਾਨ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਖਾਸ ਸੱਦਾ ਆਇਆ ਹੈ ਅਤੇ ਸਿੱਧੂ ਰਾਹੀਂ ਹੀ ਇਮਰਾਨ ਖਾਨ ਨੇ ਲਾਂਘਾ ਖੋਲ੍ਹਣ ਦਾ ਪਿਆਰ ਭਰਿਆ ਸੁਨੇਹਾ ਚੜ੍ਹਦੇ ਪੰਜਾਬ ਭੇਜਿਆ ਸੀ। 

ਇਹ ਖ਼ਬਰ ਵੀ ਪੜ੍ਹੋ: ਭਾਰਤ ਨੇ ਬਿਨ੍ਹਾ ਪਾਸਪੋਰਟ ਸਿੱਖਾਂ ਨੂੰ ਕਰਤਾਰਪੁਰ ਲਾਂਘੇਂ ਰਾਹੀਂ ਜਾਣ ਦੀ ਪ੍ਰਵਾਨਗੀ ਦੇਣ ਤੋਂ ਨਾਹ ਕੀਤੀ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।