ਸ਼ਰੀਰਕ ਜ਼ਬਰਦਸਤੀ ਦੇ ਦੋਸ਼ਾਂ ਤੋਂ ਬਰੀ ਕੀਤਾ ਭਾਰਤ ਦਾ ਮੁੱਖ ਜੱਜ

ਸ਼ਰੀਰਕ ਜ਼ਬਰਦਸਤੀ ਦੇ ਦੋਸ਼ਾਂ ਤੋਂ ਬਰੀ ਕੀਤਾ ਭਾਰਤ ਦਾ ਮੁੱਖ ਜੱਜ
ਰੰਜਨ ਗੋਗੋਈ

ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ 'ਤੇ ਔਰਤ ਮੁਲਾਜ਼ਮ ਵੱਲੋਂ ਲਗਾਏ ਗਏ ਸਰੀਰਕ ਜ਼ਬਰਦਸਤੀ ਦੇ ਦੋਸ਼ਾਂ ਦੇ ਮਾਮਲੇ 'ਚ ਤਿੰਨ ਜੱਜਾਂ ਦੀ ਕਮੇਟੀ ਨੇ ਕਲੀਨ ਚਿੱਟ ਦੇ ਦਿੱਤੀ ਹੈ। ਤਿੰਨ ਜੱਜਾਂ ਦੀ ਇਨ ਹਾਊਸ ਕਮੇਟੀ ਨੇ ਇਸ ਮਾਮਲੇ 'ਚ ਸੋਮਵਾਰ ਨੂੰ ਕਿਹਾ ਕਿ ਉਹ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਚੀਫ ਜਸਟਿਸ ਰੰਜਨ ਗੋਗੋਈ 'ਤੇ ਜੋ ਦੋਸ਼ ਲਗਾਏ ਗਏ ਹਨ, ਉਹ ਗਲਤ ਹਨ। 

ਜੱਜ ਐੱਸ.ਏ ਬੋਬੜੇ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਕਮੇਟੀ ਨੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਨੂੰ ਖਾਰਜ ਕਰਦਿਆਂ ਆਪਣੀ ਰਿਪੋਰਟ ਜਮ੍ਹਾ ਕਰ ਦਿੱਤੀ ਹੈ, ਜੋ ਮੁੱਖ ਜੱਜ ਤੋਂ ਇਲਾਵਾ ਸੀਨੀਅਰ ਜੱਜਾਂ ਨੂੰ ਦੇ ਦਿੱਤੀ ਗਈ ਹੈ।

ਸੁਪਰੀਮ ਕੋਰਟ ਸਕੱਤਰ ਜਨਰਲ ਦੇ ਦਫਤਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਰਿਪੋਰਟ ਜਨਤਕ ਨਹੀਂ ਕੀਤਾ ਜਾਵੇਗੀ।

ਪੀੜਤ ਔਰਤ ਜੱਜਾਂ ਦੀ ਕਮੇਟੀ ਨੂੰ ਕਰ ਚੁੱਕੀ ਹੈ ਰੱਦ
ਪੀੜਤ ਔਰਤ ਮੁਲਾਜ਼ਮ ਇਸ ਜੱਜਾਂ ਦੀ ਕਮੇਟੀ ਨੂੰ ਰੱਦ ਕਰ ਚੁੱਕੀ ਹੈ। ਔਰਤ ਨੇ ਕਮੇਟੀ 'ਤੇ ਯੌਨ ਸੋਸ਼ਣ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਕਮੇਟੀ ਨੇ ਵਾਰ-ਵਾਰ ਉਸਨੂੰ ਪੁੱਛਿਆ ਕਿ ਉਸਨੇ ਸ਼ਿਕਾਇਤ ਕਰਨ ਵਿੱਚ ਐਨਾ ਸਮਾਂ ਕਿਉਂ ਲਾਇਆ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ