ਨੌਜਵਾਨ ਨੇ ਕੁੜੀ ਦੇ ਗੋਲੀਆਂ ਮਾਰਨ ਮਗਰੋਂ ਆਪਣੇ ਗੋਲੀਆਂ ਮਾਰ ਕੀਤੀ ਖੁਦਕੁਸ਼ੀ

ਨੌਜਵਾਨ ਨੇ ਕੁੜੀ ਦੇ ਗੋਲੀਆਂ ਮਾਰਨ ਮਗਰੋਂ ਆਪਣੇ ਗੋਲੀਆਂ ਮਾਰ ਕੀਤੀ ਖੁਦਕੁਸ਼ੀ

ਜਲੰਧਰ: ਅੱਜ ਜਲੰਧਰ ਵਿੱਚ ਇੱਕ ਨੌਜਵਾਨ ਨੇ ਇਕ ਮੁਟਿਆਰ ਦੇ ਗੋਲੀਆਂ ਮਾਰਨ ਤੋਂ ਬਾਅਦ ਖੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਿਕ ਕੁੜੀ ਲਵਲੀ ਆਟੋ ਸ਼ੋਰੂਮ ਵਿੱਚ ਨੌਕਰੀ ਕਰਦੀ ਸੀ ਜਿੱਥੇ ਉਸ ਨੂੰ ਮਿਲਣ ਆਏ ਨੌਜਵਾਨ ਨਾਲ ਕੁੱਝ ਬਹਿਸ ਹੋਣ ਮਗਰੋਂ ਨੌਜਵਾਨ ਨੇ ਇਹ ਕਾਰਾ ਕਰ ਦਿੱਤਾ। 

ਇਹ ਘਟਨਾ ਦੁਪਹਿਰ 2.30 ਵਜੇ ਦੇ ਕਰੀਬ ਵਾਪਰੀ। ਨੌਜਵਾਨ ਦੀ ਪਛਾਣ 27 ਸਾਲਾ ਮਨਪ੍ਰੀਤ ਵਜੋਂ ਹੋਈ ਹੈ ਤੇ ਕੁੜੀ ਦੀ ਪਛਾਣ 26 ਸਾਲਾ ਸੀਮਾ ਵਜੋਂ ਹੋਈ ਹੈ। ਮੁੰਡੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕੁੜੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਮ੍ਰਿਤਕ ਨੌਜਵਾਨ ਦੀ ਜੇਬ ਵਿਚੋਂ ਇੱਕ ਖੁਦਕੁਸ਼ੀ ਸੁਨੇਹਾ ਮਿਲਿਆ ਹੈ ਜਿਸ ਵਿਚ ਉਸਨੇ ਸੀਮਾ ਅਤੇ ਖੁਦ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ