ਕੈਨੇਡਾ ਵਿਚ ਸ਼੍ਰੀ ਭਗਵਦ ਗੀਤਾ ਪਾਰਕ ਵਿਚ ਭੰਨਤੋੜ,ਭਾਰਤ ਵਿਰੋਧੀ ਨਾਅਰੇ ਲਿਖੇ

ਕੈਨੇਡਾ ਵਿਚ ਸ਼੍ਰੀ ਭਗਵਦ ਗੀਤਾ ਪਾਰਕ ਵਿਚ ਭੰਨਤੋੜ,ਭਾਰਤ ਵਿਰੋਧੀ ਨਾਅਰੇ ਲਿਖੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਰੈਂਪਟਨ ਗ੍ਰੇਟਰ :ਟੋਰਾਂਟੋ ਇਲਾਕੇ ਦੇ ਬਰੈਂਪਟਨ ਸ਼ਹਿਰ ਵਿਚ ਸ਼੍ਰੀ ਭਗਵਦ ਗੀਤਾ ਪਾਰਕ ’ਤੇ ਹਮਲਾ ਹੋਇਆ ਹੈ ਅਤੇ ਉੱਥੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨਤੋੜ ਕੀਤੀ ਗਈ ਹੈ। ਹਮਲਾਵਰਾਂ ਨੇ ਪਾਰਕ ਦੇ ਸਾਈਨ ਬੋਰਡ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਖਿਲਾਫ ਨਾਅਰੇ ਲਿਖੇ ਸਨ, ਜਿਨ੍ਹਾਂ ਨੂੰ ਬਾਅਦ ਵਿਚ ਮਿਟਾ ਦਿੱਤਾ ਗਿਆ।

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 3.7 ਏਕੜ ਵਿਚ ਫੈਲੇ ਟ੍ਰਾਇਰਜ਼ ਪਾਰਕ ਨੂੰ ਪਿਛਲੇ ਸਾਲ ਸਤੰਬਰ ਵਿਚ ਸ਼੍ਰੀ ਭਗਵਦ ਗੀਤਾ ਪਾਰਕ ਦੇ ਰੂਪ ਵਿਚ ਤਬਦੀਲ ਕੀਤਾ ਗਿਆ ਸੀ। ਇਸ ਪਾਰਕ ਨੂੰ ਗੀਤਾ ਦੇ ਸੰਦੇਸ਼ਾਂ ਨਾਲ ਜੋੜ ਕੇ ਸੰਵਾਰਨ ਦੀ ਤਿਆਰੀ ਹੋ ਰਹੀ ਸੀ। ਇਸਦੇ ਤਹਿਤ ਪਾਰਕ ਵਿਚ ਮੂਰਤੀਆਂ ਬਣਾਉਣ ਦੀ ਯੋਜਨਾ ਹੈ, ਜਿਸ ਵਿਚ ਰਥ ’ਤੇ ਕ੍ਰਿਸ਼ਨ ਅਤੇ ਅਰਜੁਨ ਦੀ ਮੂਰਤੀ ਵੀ ਸ਼ਾਮਲ ਹੈ। ਇਸ ਪਾਰਕ ਵਿਚ ਸੰਕੇਤ ਚਿੰਨ੍ਹ ਨੂੰ ਤੋੜ ਦਿੱਤਾ ਗਿਆ। ਸਵੇਰੇ ਸਫਾਈ ਕਰਮਚਾਰੀਆਂ ਨੇ ਇਸ ਨੂੰ ਦੇਖਿਆ ਤਾਂ ਨਾਅਰੇ ਮਿਟਾ ਕੇ ਸੰਕੇਤ ਚਿੰਨ੍ਹ ਨੂੰ ਮੂਲ ਸਥਿਤੀ ’ਵਿਚ ਲਗਾ ਦਿੱਤਾ ਗਿਆ। ਇਸ ਨੂੰ ਲੈ ਕੇ ਬਰੈਂਪਟਨ ’ਚ ਰਹਿ ਰਹੇ ਭਾਰਤੀਆਂਨੇ ਵਿਚ ਰੋਸ ਦੇਖਿਆ ਗਿਆ। ਬਰੈਂਪਟਨ ਨਿਵਾਸੀ ਵਿਜੇ ਜੈਨ , ਹਿਰੇਨ ਪਟੇਲ ਨੇ ਕੱਟੜਪੰਥੀ ਅਨਸਰਾਂ ਖਿਲਾਫ ਪੁਲਿਸ ਤੋਂ ਤੁਰੰਤ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਉਹ ਇਸ ਘਟੀਆ ਕਾਰੇ ਤੋਂ ਨਾਰਾਜ਼ ਹਨ ।ਉਨ੍ਹਾਂ ਬਰੈਂਪਟਨ ਸ਼ਹਿਰ ਦੇ ਟਵਿੱਟਰ ਹੈਂਡਲ ਤੋਂ ਵੀ ਟਵੀਟ ਕੀਤਾ ਹੈ ਕਿ ਪਾਰਕ ਦੇ ਸਾਈਨ ਬੋਰਡ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਸ ਘਟੀਆ ਕਾਰਵਾਈ ਬਾਰੇ ਜਾਣ ਕੇ ਬਹੁਤ ਨਿਰਾਸ਼ਾ ਹੋਈ, ਇਹ ਇਕ ਧਾਰਮਿਕ ਭਾਈਚਾਰੇ ’ਤੇ ਹਮਲਾ ਹੈ। ਟਵੀਟ ’ਚ ਕਿਹਾ ਗਿਆ ਕਿ ਮਾਮਲਾ ਪੀਲ ਇਲਾਕੇ ਦੀ ਪੁਲਸ ਕੋਲ ਭੇਜਿਆ ਗਿਆ ਹੈ। ਮਾੜੀ ਕਿਸਮਤ ਕਿ ਇਸ ਇਲਾਕੇ ਅਜਿਹੀਆਂ ਕਈ ਘਟਨਾਵਾਂ ਅਜੇ ਵੀ ਹੱਲ ਨਹੀਂ ਹੋਈਆਂ ਹਨ ਅਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਤੇ ਨਫਰਤ ਫੈਲਾਉਣ ਵਾਲੇ ਅਜਿਹੇ ਘਟੀਆ ਕਾਰਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।