ਕੈਲੀਫੋਰਨੀਆ ਸਰਕਾਰ ਨੇ ਕੱਚੇ ਪ੍ਰਵਾਸੀਆਂ ਲਈ ਰਾਹਤ ਦਾ ਐਲਾਨ ਕੀਤਾ

ਕੈਲੀਫੋਰਨੀਆ ਸਰਕਾਰ ਨੇ ਕੱਚੇ ਪ੍ਰਵਾਸੀਆਂ ਲਈ ਰਾਹਤ ਦਾ ਐਲਾਨ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
18 ਸਾਲ ਤੋਂ ਉਪਰ ਉਮਰ ਦਾ ਕੋਈ ਵੀ ਬਾਲਗ ਜੋ ਕੈਲੀਫੋਰਨੀਆ ਸੂਬੇ (ਅਮਰੀਕਾ) ਵਿਚ ਪੱਕੇ ਨਹੀਂ ਹਨ, ਭਾਵ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹਨ, ਪਰ ਉਹ ਕੁੱਝ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਸਰਕਾਰ ਨੇ ਉਹਨਾਂ ਨੂੰ ਸਿੱਧੇ ਤੌਰ 'ਤੇ 500 ਡਾਲਰ ਦੀ ਮਦਦ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ 1000 ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। 

ਇਸ ਲਈ ਸਰਕਾਰ ਵੱਲੋਂ ਮਿਥੀ ਗਈ ਯੋਗਤਾ ਮੁਤਾਬਕ ਅਪਲਾਈ ਕਰਨ ਵਾਲਿਆਂ ਨੂੰ ਹੇਠਲੀਆਂ ਜਾਣਕਾਰੀਆਂ ਦੇਣੀਆਂ ਪੈਣਗੀਆਂ:

1. ਤੁਸੀਂ ਅਮਰੀਕਾ ਵਿਚ ਕਾਗਜ਼ੀ ਤੌਰ ਉਤੇ ਪੱਕੇ ਨਹੀਂ ਹੋ। (ਤੁਹਾਡੀ ਉਮਰ 18 ਸਾਲ ਤੋਂ ਉਪਰ ਹੈ) ਉਦਾਹਰਣ ਵਜੋਂ ਸਟੇਟ ਦਾ ਪਛਾਣ ਪੱਤਰ (ਆਈ.ਡੀ ਕਾਰਡ), ਤੁਹਾਡੇ ਜਨਮ ਜਾਂ ਪਿਛੋਕੜ ਦੇ ਮੁਲਕ ਦਾ ਕੋਈ ਵੀ ਪਛਾਣ ਪੱਤਰ (ਪਾਸਪੋਰਟ, ਵੀਜ਼ਾ, ਆਈ.ਡੀ), ਕੋਈ ਆਈ.ਡੀ ਜਿਸ ਦੀ ਮਿਆਦ ਖਤਮ ਹੋ ਚੁੱਕੀ ਹੋਵੇ, ਇਮੀਗ੍ਰੇਸ਼ਨ ਦੀ ਚਿੱਠੀ ਜਾਂ ਦਸਤਾਵੇਜ਼ ਜਿਸ ਵਿਚ ਤੁਹਾਡਾ ਨਾਮ ਅਤੇ ਤਸਵੀਰ ਹੋਵੇ।

2. ਤੁਸੀਂ ਕੈਲੀਫੋਰਨੀਆ ਦੇ ਵਸਨੀਕ ਹੋ। ਉਦਾਹਰਣ ਵਜੋਂ ਕਿਸੇ ਯੂਟੀਲਿਟੀ (ਸਹੂਲਤ) ਜਿਵੇਂ ਬਿਜਲੀ ਆਦਿ, ਕਿਸੇ ਸਰਕਾਰੀ ਵਿਭਾਗ ਵੱਲੋਂ ਚਿੱਠੀ-ਪੱਤਰ ਜਿਸ ਵਿਚ ਤੁਹਾਡਾ ਨਾਮ ਅਤੇ ਪਤਾ ਲਿਖਿਆ ਹੋਵੇ, ਕੋਈ ਪਛਾਣ-ਪੱਤਰ (ਆਈ.ਡੀ ਕਾਰਡ), ਜੇ ਤੁਸੀਂ ਹੋਮਲੈਸ ਹੋ ਤਾਂ ਕਿਸੇ ਸ਼ੈਲਟਰ ਦੀ ਚਿੱਠੀ।

3. ਤੁਹਾਨੂੰ ਕੋਵਿਡ-19 ਕਰਕੇ ਤੰਗੀ ਪੇਸ਼ ਆ ਰਹੀ ਹੈ। ਉਦਾਹਰਣ ਵਜੋਂ ਤੁਹਾਡੇ ਕੰਮ ਤੋਂ ਚਿੱਠੀ ਕਿ ਕੰਮ ਤੋਂ ਤੁਹਾਨੂੰ ਛੁੱਟੀ ਕਰ ਦਿੱਤੀ ਗਈ ਹੈ ਜਾਂ ਤੁਹਾਡਾ ਕੰਮ ਬੰਦ ਹੈ, ਸਕੂਲ ਜਾਂ ਡੇਅਕੇਅਰ ਦੀ ਚਿੱਠੀ ਕਿ ਤੁਹਾਡੇ ਬੱਚੇ ਸਕੂਲ ਨਹੀਂ ਜਾ ਰਹੇ, ਡਾਕਟਰ ਦੀ ਚਿੱਠੀ ਜਾਂ ਦਸਤਾਵੇਜ਼ ਕਿ ਤੁਹਾਡੇ ਪਰਿਵਾਰ ਵਿਚ ਕੋਈ ਜੀਅ ਕਰੋਨਾਵਾਇਰਸ ਕਰਕੇ ਕੋਵਿਡ-19 ਤੋਂ ਪੀੜਤ ਹੋ ਗਿਆ ਸੀ, ਜਾਂ ਇਸ ਕਰਕੇ ਕੰਮ ਤੋਂ ਘੰਟਿਆਂ ਜਾਂ ਕਮਾਈ ਦੀ ਘਾਟ ਸਬੰਧੀ ਸਬੂਤ। 

ਸਰਕਾਰ ਵੱਲੋਂ ਇਸ ਰਾਹਤ ਫੰਡ ਲਈ ਅਰਜ਼ੀਆਂ ਲੈਣ ਦੀ ਸ਼ੁਰੂਆਤ 18 ਮਈ ਤੋਂ ਕੀਤੀ ਗਈ ਹੈ। ਅਰਜ਼ੀ ਭਰਨ ਲਈ ਆਪਣੇ ਨਿਵਾਸ ਦੀ ਕਾਉਂਟੀ ਮੁਤਾਬਕ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ:

ਐਲਾਮੀਡਾ, ਕੌਂਟਰਾ ਕੌਸਟਾ, ਮਰੀਨ, ਸੈਨ ਫਰਾਂਸੀਸਕੋ, ਸੈਨ ਮੈਟਿਓ, ਸੈਂਟਾ ਕਲਾਰਾ: 966-410-3899

ਫਰਿਜ਼ਨੋ, ਕਰਨ, ਕਿੰਗਜ਼, ਮਡੇਰਾ, ਮਰਸਡ, ਤੁਲਾਰੇ, ਮੋਨੋ: (877) 527-6660

ਮੈਰੀਪੋਸਾ ਸੈਕਰਾਮੈਂਟੋ, ਸੈਨ ਹੋਆਕੀਨ, ਸਟੈਨਿਸਲੌਸ, ਸਟਰ, ਟੂਔਲਮਨੀ, ਯੋਲੋ, ਯੂਬਾ: (877) 557-0521

ਲੌਸ ਐਂਜਲਸ, ਔਰੈਂਜ: (213) 241-8880

ਇਨਯੋ, ਰਿਵਰਸਾਈਡ, ਸੈਨ ਬਰਨਾਰਡੀਨੋ: (888) 444-0170 ਜਾਂ (888) 863- 3291

ਹੋਰ ਵਿਸਥਾਰ ਵਿਚ ਜਾਣਕਾਰੀ ਲਈ ਤੁਸੀਂ (401) 320-7454 ਨੰਬਰ 'ਤੇ ਸੰਪਰਕ ਕਰ ਸਕਦੇ ਹੋ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।