ਅਮਰੀਕਾ ਵੱਲੋਂ ਤਾਈਵਾਨ ਨੂੰ ਮਾਰੂ ਹਥਿਆਰ ਵੇਚਣ ਦੀ ਮਨਜ਼ੂਰੀ

ਅਮਰੀਕਾ ਵੱਲੋਂ ਤਾਈਵਾਨ ਨੂੰ ਮਾਰੂ ਹਥਿਆਰ ਵੇਚਣ ਦੀ ਮਨਜ਼ੂਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਸਰਕਾਰ ਨੇ ਤਾਈਵਾਨ ਨੂੰ 180 ਮਿਲੀਅਨ ਡਾਲਰ ਦੀ ਲਾਗਤ ਵਾਲੇ ਖਤਰਨਾਕ ਟੋਰਪੀਡੋ ਵੇਚਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਟੋਰਪੀਡੋ ਪਾਣੀ ਵਿਚ ਮਾਰ ਕਰਨ ਵਾਲੇ ਰਾਕਟ ਹੁੰਦੇ ਹਨ ਜਿਹਨਾਂ ਨੂੰ ਹਵਾਈ ਜਹਾਜ਼ ਰਾਹੀਂ ਵੀ ਪਾਣੀ ਵਿਚ ਸੁੱਟ ਕੇ ਨਿਸ਼ਾਨੇ 'ਤੇ ਮਾਰਿਆ ਜਾ ਸਕਦਾ ਹੈ ਅਤੇ ਸਮੁੰਦਰੀ ਜਹਾਜ ਜਾਂ ਪਣਡੁੱਬੀ ਰਾਹੀਂ ਪਾਣੀ ਅੰਦਰ ਛੱਡ ਕੇ ਵੀ ਨਿਸ਼ਾਨੇ 'ਤੇ ਮਾਰਿਆ ਜਾ ਸਕਦਾ ਹੈ। ਸਮੁੰਦਰੀ ਲੜਾਈ ਵਿਚ ਇਹ ਸਭ ਤੋਂ ਘਾਤਕ ਹਥਿਆਰ ਮੰਨਿਆ ਜਾਂਦਾ ਹੈ। 

ਅਮਰੀਕਾ ਵੱਲੋਂ ਤਾਈਵਾਨ ਨੂੰ ਦਿੱਤੇ ਜਾ ਰਹੇ ਇਹ ਹਥਿਆਰ ਵਾਸਿੰਗਟਨ ਅਤੇ ਬੀਜ਼ਿੰਗ ਦਰਮਿਆਨ ਚੱਲ ਰਹੀ ਤਲਖੀ ਨੂੰ ਹੋਰ ਵਧਾਉਣਗੇ। ਰਾਜਧਾਨੀ ਬੀਜ਼ਿੰਗ ਵਿਚ ਸੱਤਾ 'ਤੇ ਕਾਬਜ਼ ਸਰਕਾਰ ਤਾਈਵਾਨ ਨੂੰ ਚੀਨ ਦਾ ਹਿੱਸਾ ਮੰਨਦੀ ਹੈ ਜਦਕਿ ਤਾਈਵਾਨ ਆਪਣੇ ਸੰਪੂਰਨ ਅਜ਼ਾਦ ਦੇਸ਼ ਰੁਤਬੇ ਨੂੰ ਦੁਨੀਆ ਦੀ ਪ੍ਰਵਾਨਗੀ ਦਵਾਉਣ ਲਈ ਯਤਨ ਕਰ ਰਿਹਾ ਹੈ। ਪਰ ਉਸਦੇ ਇਹਨਾਂ ਯਤਨਾਂ ਨੂੰ ਚੀਨ ਦੀ ਤਾਕਤ ਨੇ ਠੱਪ ਪਾਈ ਹੋਈ ਹੈ। ਅਜਿਹੇ ਵਿਚ ਤਾਈਵਾਨ ਚੀਨੀ ਖੇਤਰ ਵਿਚ ਅਮਰੀਕਾ ਦਾ ਅਹਿਮ ਭਾਈਵਾਲ ਹੈ। 

ਅਮਰੀਕਾ ਵੱਲੋਂ ਤਾਈਵਾਨ ਨੂੰ ਵੇਚੇ ਜਾ ਰਹੇ ਇਹ ਐਮਕੇ-48 ਮੋਡ 6 ਐਡਵਾਂਸ ਟੈਕਨੋਲੋਜੀ ਹੈਵੀ ਵੇਟ ਟੋਰਪੀਡੋ ਪਣਡੁੱਬੀ ਰਾਹੀਂ ਛੱਡੇ ਜਾਣ ਵਾਲੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।