ਐਲਕ ਗਰੋਵ, ਕੈਲੀਫੋਰਨੀਆ ਵਿੱਚ ਚੁਣੀ ਗਈ ਪਹਿਲੀ ਸਿੱਖ ਮੇਅਰ ਨੇ ਸੁੰਹ ਚੁੱਕੀ

ਐਲਕ ਗਰੋਵ, ਕੈਲੀਫੋਰਨੀਆ ਵਿੱਚ ਚੁਣੀ ਗਈ ਪਹਿਲੀ ਸਿੱਖ ਮੇਅਰ ਨੇ ਸੁੰਹ ਚੁੱਕੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਅਮਰੀਕਾ ਦੇ ਰਾਸ਼ਟਰਪਤੀ ਨਾਲ ਹੋਣੀਆਂ ਚੋਣਾਂ ਦੌਰਾਨ ਸੈਕਰਾਮੈਂਟੋ ਦੇ ਨਾਲ ਲਗਦੇ ਐਲਕ ਗਰੋਵ ਸ਼ਹਿਰ ਦੇ ਮੇਅਰ ਦੀ ਚੋਣ ਵੀ ਹੋਈ ਜਿਸ ਵਿੱਚ ਦੋ ਮੁੱਖ ਉਮੀਦਵਾਰਾਂ ਵਿੱਚੋਂ ਇੱਕ ਸਿੱਖ ੳਮੀਦਵਾਰ ਬੌਬੀ ਸਿੰਘ ਚੋਣ ਜਿੱਤ ਗਈ ਸੀ ਉਨਾਂ ਦਾ ਅੱਜ ਸਟੋਨ ਲੇਕ ਕਲੱਬ ਐਲਕ ਗਰੋਵ ਦੇ ਦੇ ਖੁੱਲੇ ਚੁਗਿੱਰਦੇ ਵਿੱਚ ਸੰਖੇਪ ਤੇ ਪ੍ਹਭਾਵਸ਼ਾਲੀ ਸੁੰਹ ਚੁੱਕ ਸਮਾਗਮ ਹੋਇਆ ਜਿਸ ਵਿੱਚ ਨਾਮੀਂ ਗਰਾਮੀਂ ਹਸਤੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਕਾਂਗਰਸਮੈਨ ਐਮੀ ਬੇਰਾ ਨੇ ਬੌਬੀ ਸਿੰਘ ਨੂੰ ਸੁੰਹ ਚੁਕਾਉਣ ਤੋਂ ਬਾਅਦ ਆਪਣੀ ਤਕਰੀਰ ਚ ਕਿਹਾ ਕਿ ਤੁਸੀਂ ਪਹਿਲੀ ਸਿੱਖ ਔਰਤ ਹੋ ਜੋ ਸਿੱਧੇ ਅਮਰੀਕਾ ਵਿਚ ਮੇਅਰ ਵਜੋਂ ਚੁਣੀ ਗਈ ਹੋ, ਇਹ ਕਮਾਲ ਦੀ ਗੱਲ ਹੈ ਤੇ ਇਹ ਦੇਸ਼ ਭਰ ਦੀਆਂ ਸਾਰੀਆਂ ਮੁਟਿਆਰਾਂ ਲਈ ਉਦਾਹਰਣ ਹੈ। 

ਅਸੈਂਬਲੀ ਮੈਂਬਰ ਜਿਮ ਕੂਪਰ ਨੇ ਕਿਹਾ ਕਿ ਅੱਜ ਮੇਅਰ ਵਜੋਂ ਬੌਬੀ ਸਿੰਘ-ਐਲਨ ਦੇ ਇਸ ਸੰਹੁ ਚੁੱਕ ਸਮਾਗਮ ਦੇ ਨਾਲ ਏਲਕ ਗਰੋਵ ਦੇ ਸ਼ਹਿਰ ਵਿੱਚ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋ ਰਹੀ ਹੈ। ਮੈਂ ਉਸ ਨੂੰ ਅਮਰੀਕਾ ਵਿਚ ਸਿੱਧੇ ਤੌਰ ਤੇ ਚੁਣੀ ਗਈ ਪਹਿਲੀ ਸਿੱਖ ਵੂਮੈਨ ਮੇਅਰ ਵਜੋਂ ਇਤਿਹਾਸ ਰਚਣ ਅਤੇ ਐਲਕ ਗਰੋਵ ਦੀ ਪਹਿਲੀ ਸਿੱਧੀ ਚੁਣੀ ਗਈ ਔਰਤ ਮੇਅਰ ਬਣਨ ਲਈ ਵਧਾਈ ਦਿੰਦਾ ਹਾਂ। ਮੈਨੂੰ ਸਾਲਾਂ ਤੋਂ ਬੌਬੀ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬੌਬੀ ਦੀ ਅਗਵਾਈ ਅਤੇ ਦ੍ਰਿੜਤਾ ਏਲਕ ਗਰੋਵ ਨੂੰ ਇਨ੍ਹਾਂ ਮੁਸੀਬਤ ਭਰੇ ਸਮੇਂ ਦੀ ਅਗਵਾਈ ਕਰੇਗੀ। 

ਮੈਰੀ ਜਚਿਨੋ ਕਾਰਜਕਾਰੀ ਨਿਰਦੇਸ਼ਕ ਐਲਕ ਗਰੋਵ ਫੂਡ ਬੈਂਕ ਸਰਵਿਸਿਜ਼ ਨੇ ਕਿਹਾ ਕਿ ਬੌਬੀ ਸਿੰਘ ਨੂੰ ਤੁਹਾਡੀ ਚੋਣ ਸਫਲਤਾ ਲਈ ਅਤੇ ਅਜਿਹੀ ਗਤੀਸ਼ੀਲ, ਪ੍ਰੇਰਣਾਦਾਇਕ ਅਤੇ ਸੰਮਲਿਤ ਮੁਹਿੰਮ ਚਲਾਉਣ ਲਈ ਬਹੁਤ ਬਹੁਤ ਮੁਬਾਰਕਾਂ ਉਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਤੁਸੀਂ ਐਲਕ ਗਰੋਵ ਦੇ ਮੇਅਰ ਬਣੇ ਹੋ ਤੇ ਤੁਸੀਂ ਏਕਤਾ, ਅਖੰਡਤਾ, ਪਾਰਦਰਸ਼ਤਾ ਅਤੇ ਮਜ਼ਬੂਤ ​​ਅਗਵਾਈ ਲਈ ਜਨੂੰਨ ਲਿਆਓਗੇ, ਤੁਸੀਂ ਦੂਜਿਆਂ ਲਈ ਬਹੁਤ ਚਿੰਤਾ ਕਰਦੇ ਹੋ ਅਤੇ ਸੁਣਨ ਦੀ ਤੁਹਾਡੀ ਇੱਛਾ ਸ਼ਲਾਘਾਯੋਗ ਹੈ, ਤੁਸੀਂ ਇੱਕ ਪਿਆਰ ਭਰੀ ਭਾਵਨਾ, ਸਮਾਜਿਕ ਨਿਆਂ, ਵਚਨਬੱਧਤਾ ਅਤੇ ਸਭ ਤੋਂ ਵੱਧ ਲੋੜਵੰਦਾਂ ਲਈ ਹਮਦਰਦੀ ਦਾ ਪ੍ਰਚਾਰ ਕੀਤਾ। 

ਇਸ ਮੌਕੇ ਬੌਬੀ ਸਿੰਘ ਦੇ ਪਤੀ ਬੱਚੇ ਅਤੇ ਪਰਿਵਾਰ ਦੇ ਜੀਅ ਹਾਜਰ ਸਨ। ਵਰਨਣਯੋਗ ਹੈ ਕਿ ਬੌਬੀ ਸਿੰਘ ਜਲੰਧਰ ਤੋਂ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਹੈ ਜੋ ਵੀ ਇਸ ਸੋੰਹ ਚੁੱਕ ਸਮਾਗਮ ਵਿੱਚ ਹਾਜਰ ਸਨ। ਇਸ ਮੌਕੇ ਅਰਦਾਸ ਕੀਤੀ ਗਈ ਤੇ ਇਸ ਸਮਾਗਮ ਨੂੰ ਛੋਟਾ ਰੱਖਿਆ ਗਿਆ ਸੀ ਤੇ ਕਰੋਨਾ ਕਰਕੇ ਇਕੱਠ ਕਰਨ ਤੋਂ ਗੁਰੇਜ ਕੀਤਾ ਗਿਆ ਸੀ।