ਬੁੱਢਾ ਦਲ ਨੇ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਨਿਰਦੋਸ਼ ਸਿੰਘਾਂ ਅਤੇ ਬੀਬੀਆਂ ਦੀ ਰਿਹਾਈ ਲਈ ਅਪੀਲ ਕੀਤੀ

ਬੁੱਢਾ ਦਲ ਨੇ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਨਿਰਦੋਸ਼ ਸਿੰਘਾਂ ਅਤੇ ਬੀਬੀਆਂ ਦੀ ਰਿਹਾਈ ਲਈ ਅਪੀਲ ਕੀਤੀ
ਜਥੇਦਾਰ ਬਲਬੀਰ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ:
ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ਵਿਚ ਪੁਲਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਦੇ ਮਾਮਲੇ 'ਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਿਰਦੋਸ਼ ਸਿੰਘਾਂ ਅਤੇ ਬੀਬੀਆਂ ਨੂੰ ਰਿਹਾਅ ਕਰਨ ਲਈ ਬੁੱਢਾ ਦਲ ਪੰਜਵਾ ਤਖਤ ਨੇ ਸਰਕਾਰ ਨੂੰ ਅਪੀਲ ਕੀਤੀ ਹੈ। 

ਇਸ ਸਬੰਧੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ,
"ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿਛਲੇ ਦਿਨੀ ਜੋ ਪਟਿਆਲੇ ਵਿੱਚ ਮੰਦਭਾਗੀ ਘਟਨਾ ਵਾਪਰੀ ਸੀ ਜੋ ਕਿ ਬਹੁਤ ਨਿੰਦਨਯੋਗ ਹੈ ਉਸ ਵਿਚ ਪੁਲਿਸ ਪ੍ਰਸ਼ਾਸਨ ਵੱਲੋ ਗਿਰਫਤਾਰੀਆਂ ਹੋਈਆਂ ਜਿਸ ਵਿੱਚ ਕੁਝ ਨਿਰਦੋਸ਼ ਅਤੇ ਬੀਬੀਆਂ ਵੀ ਸਨ ਉਨ੍ਹਾਂ ਨੂੰ ਮੱਦੇਨਜ਼ਰ ਰਖਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ੯੬ਵੇ ਕਰੌੜੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲ ਬਾਤ ਕੀਤੀ ਗਈ ਤੇ ਗੱਲ ਬਾਤ ਚਲ ਵੀ ਰਹੀ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ੯੬ਵੇ ਕਰੌੜੀ ਜੀ ਵੱਲੋ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੋ ਨਿਰਦੋਸ਼ ਅਤੇ ਬੀਬੀਆਂ ਹਨ ਉਹਨਾ ਨੂੰ ਜਲਦ ਤੋਂ ਜਲਦ ਰਿਹਾਅ ਕਰ ਦਿੱਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵੀ ਇਹ ਭਰੋਸਾ ਦਿਵਾਇਆ ਹੈ ਕਿ ਨਿਰਦੋਸ਼ ਅਤੇ ਬੀਬੀਆਂ ਨੂੰ ਜਲਦ ਤੋਂ ਜਲਦ ਰਿਹਾਅ ਕਰ ਦਿੱਤਾ ਜਾਵੇਗਾ । ਅਤੇ ਸਮੁੱਚੀ ਗੁਰ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਥੇ ਕਿਤੇ ਵੀ ਕਿਸੇ ਨੂੰ ਪੰਥਕ ਤੌਰ ਤੇ ਮਦਦ ਦੀ ਲੋੜ ਹੋਵੇ ਤਾਂ ਉਹ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ੯੬ਵੇ ਕਰੌੜੀ ਮੁੱਖੀ ਬੁੱਢਾ ਦਲ ਪੰਜਵਾ ਤਖਤ ਜੀ ਨਾਲ ਸੰਪਰਕ ਕਰਨ ਤਾਂ ਬੁੱਢਾ ਦਲ ਪੰਜਵਾ ਤਖਤ  ਵੱਲੋ ਪਹੁੰਚਦੀ ਮਦਦ ਕੀਤੀ ਜਾਵੇਗੀ ਜਿਵੇੰ ਬੀਤੇ ਸਮੇ ਦੇ ਵਿੱਚ ਦਿਲੀ ਦੇ ਵਿੱਚ ਵੀ ਸਿੱਖ ਨੋਜਵਾਨ ਤੇ ਵਾਧਾ ਹੋਇਆਂ ਯਾਂ ਅਫਗਾਨਿਸਤਾਨ , ਕਸ਼ਮੀਰ ਯਾਂ ਕਿਤੇ ਵੀ ਸਿਖ ਨੋਜਵਾਨਾਂ ਤੇ ਵਾਧਾ ਹੋਵੇ ਤਾਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੁੱਖੀ ਬੁੱਢਾ ਦਲ ਪੰਜਵਾ ਤਖਤ ਜੀ ਵੱਲੋ ਉੱਥੇ ਪਹੁੰਚ ਕਰਕੇ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਗਿਆ । ਜਿਵੇਂ ਬੀਤੇ ਸਮੇ ਪੰਜਾਬ ਦੇ ਵਿੱਚ ਵੀ ਪ੍ਰਾਕਰਤਿਕ ਆਪਦਾ ਹੜਾਂ ਦੇ ਵਿੱਚ ਵੀ ਬੁੱਢਾ ਦਲ ਪੰਜਵਾ ਤਖਤ ਵੱਲੋ ਸੇਵਾਵਾਂ ਨਿਭਾਈਆਂ ਗਈਆਂ । ਤੇ ਮੌਜੂਦਾ ਸਮੇ ਦੇ ਵਿੱਚ ਵੀ ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਲੋੜਵੰਦਾ ਨੂੰ ਲੰਗਰ ਅਤੇ ਸੁੱਕੇ ਰਾਸ਼ਨ ਦੀ ਸੇਵਾਵਾਂ ਚਲ ਰਹੀਆਂ ਹਨ ਅਤੇ ਚਲਦੀਆਂ ਰਹਿਣਗੀਆਂ । ਸਮੁੱਚੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੱਲੋ ਅਤੇ ਡਾਕਟਰ ਸਾਹਿਬਾਨਾ ਦੀ ਟੀਮਾਂ ਵੱਲੋ ਜੋ ਸੇਵਾਵਾਂ ਚਲ ਰਹੀਆਂ ਹਨ ਉਹਨਾ ਵਿੱਚ ਸਹਿਯੋਗ ਦਿਤਾ ਜਾਵੇ । ਗੁਰਸਿੱਖਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੀਏ ਜਿਸ ਕਰਕੇ ਗੁਰੂ ਕੇ ਬਾਣੇ ਨੂੰ ਦਾਗ ਲੱਗੇ ਅਤੇ ਕਾਨੂੰਨ ਦੀ ਉਲੰਘਣਾ ਹੋਵੇ  ਸੋ ਆਪਾਂ ਸਾਰੇ ਹੀ ਨਿਯਮਾਂ ਦਾ ਪਾਲਣ ਕਰੀਏ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।