ਬਰਤਾਨੀਆ ਦੇ ਰਾਜ ਘਰਾਣੇ ਦੀ ਨੂੰਹ ਨੇ ਪੁੱਤ ਨੂੰ ਜਨਮ ਦਿੱਤਾ

ਬਰਤਾਨੀਆ ਦੇ ਰਾਜ ਘਰਾਣੇ ਦੀ ਨੂੰਹ ਨੇ ਪੁੱਤ ਨੂੰ ਜਨਮ ਦਿੱਤਾ
ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ

ਲੰਡਨ: ਬਰਤਾਨੀਆ ਦੇ ਰਾਜ ਘਰਾਣੇ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਜੀਵਨ ਸਾਥਣ ਮੇਘਨ ਮਾਰਕਲ ਦੀ ਕੁੱਖ ਤੋਂ ਅੱਜ ਸ਼ਾਹੀ ਪਰਿਵਾਰ ਵਿੱਚ ਇਕ ਨਵਾਂ ਜੀਅ ਸ਼ਾਮਿਲ ਹੋਇਆ ਹੈ। ਮੇਘਨ ਨੇ ਅੱਜ ਪੁੱਤਰ ਨੂੰ ਜਨਮ ਦਿੱਤਾ। 

ਮੇਘਨ ਮਾਰਕਲ ਨੂੰ ਅੱਜ ਜਨਨ ਪੀੜਾ ਹੋਣ ਦੀ ਜਾਣਕਾਰੀ ਬਕਿੰਘਮ ਮਹਿਲ ਵੱਲੋਂ ਜਾਰੀ ਕੀਤੀ ਗਈ ਸੀ। ਬੱਚੇ ਦੇ ਜਨਮ ਦੀ ਜਾਣਕਾਰੀ ਦਿੰਦਿਆਂ ਮਹਿਲ ਨੇ ਦੱਸਿਆ ਕਿ ਸ਼ਾਹੀ ਜੋੜੇ ਦੇ ਮੁੰਡਾ ਹੋਇਆ ਹੈ। ਮਹਿਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੱਚਾ ਬੱਚਾ ਰਾਜ਼ੀ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ