ਬਰੈਂਪਟਨ ਸਿਟੀ ਕੌਂਸਲ ਚੋਣ ’ਵਿਚ ਚਾਰ ਪੰਜਾਬੀ ਜਿਤੇ

ਬਰੈਂਪਟਨ ਸਿਟੀ ਕੌਂਸਲ ਚੋਣ ’ਵਿਚ ਚਾਰ ਪੰਜਾਬੀ ਜਿਤੇ

ਅੰਮ੍ਰਿਤਸਰ ਟਾਈਮਜ਼               

ਬਰੈਂਪਟਨ: ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਰੈਂਪਟਨ ਸਿਟੀ ਦੀ ਮਿਉਂਸਿਪਲ ਚੋਣ ਵਿੱਚ ਚਾਰ ਪੰਜਾਬੀ ਜੇਤੂ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੀਤ ਕੌਰ ਬਰਾੜ ਨੇ ਵਾਰਡ 2 ਤੇ 6 ਅਤੇ ਹਰਕੀਰਤ ਸਿੰਘ ਨੇ ਵਾਰਡ 9 ਤੇ 10 ਤੋਂ ਸਿਟੀ ਕੌਂਸਲਰ ਵਜੋਂ ਚੋਣ ਜਿੱਤੀ ਹੈ ਜਦਕਿ ਗੁਰਪ੍ਰਤਾਪ ਸਿੰਘ ਤੂਰ ਵਾਰਡ 9 ਤੇ 10 ਤੋਂ ਰਿਜਨਲ ਕੌਂਸਲਰ ਚੁਣੇ ਗਏ ਹਨ। ਇਸੇ ਤਰ੍ਹਾਂ ਪੱਤਰਕਾਰ ਸਤਪਾਲ ਜੌਹਲ ਵਾਰਡ ਨੰਬਰ 9 ਤੇ 10 ਤੋਂ ਪੀਲ ਸਕੂਲ ਬੋਰਡ ਦੇ ਟਰੱਸਟੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਬਰੈਂਪਟਨ ਸਿਟੀ ਕੌਂਸਲ ਵਿੱਚ ਪੰਜ ਸਿਟੀ ਕੌਂਸਲਰ, ਪੰਜ ਰਿਜਨਲ ਕੌਂਸਲਰ ਅਤੇ ਪੰਜ ਸਕੂਲ ਟਰੱਸਟੀ ਚੁਣੇ ਜਾਂਦੇ ਹਨ। ਪੈਟਰਿਕ ਬਰਾਊਨ ਦੋ ਪੰਜਾਬੀਆਂ ਨਿੱਕੀ ਕੌਰ ਅਤੇ ਬੌਬ ਦੋਸਾਂਝ ਨੂੰ ਹਰਾ ਕੇ ਦੂਜੀ ਵਾਰ ਮੇਅਰ ਚੁਣੇ ਗਏ ਹਨ।