ਐਲਨ ਐਲਕ ਗਰੋਵ ਦੀ ਮੇਅਰ ਵਜੋਂ ਉਮੀਦਵਾਰ ਬੌਬੀ ਸਿੰਘ ਦੀ ਜਿੱਤ ਦੇ ਅਸਾਰ

ਐਲਨ ਐਲਕ ਗਰੋਵ ਦੀ ਮੇਅਰ ਵਜੋਂ ਉਮੀਦਵਾਰ ਬੌਬੀ ਸਿੰਘ ਦੀ ਜਿੱਤ ਦੇ ਅਸਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਸੈਕਰਾਮੈਂਟੋ ਦੇ ਲਾਗਲੇ ਸ਼ਹਿਰ ਐਲਕ ਗਰੋਵ ਦੀ ਸਕੂਲ ਟਰੱਸਟੀ ਬੌਬੀ ਸਿੰਘ ਐਲਨ ਐਤਕਾਂ ਮੇਅਰ ਦੀ ਚੋਣ ਲਈ ਖੜੀ ਹੈ ਜਿਸਦਾ ਪੰਜਾਬੀ ਭਾਈਚਾਰੇ ਨਾਲ ਗਹਿਰਾ ਤੁਆਲਕ ਹੈ ਉਸਦੇ ਪਿਤਾ ਲਖਵਿੰਦਰ ਸਿੰਘ ਉਰਫ ਲੱਖੀ ਸਿੰਘ ਜਲੰਧਰ ਸ਼ਹਿਰ ਨਾਲ ਸਬੰਧ ਰੱਖਦੇ ਹਨ। 

ਬੀ ਸਿੰਘ ਹੋਟਲ ਮੋਟਲ ਐਸੋਸੀਏਸ਼ਨ ਦੀ ਵਾਇਸ ਪ੍ਰੈਜੀਡੈਂਟ ਵੀ ਹੈ ਤੇ ਲਾਅ ਡਿਗਰੀ ਹੋਲਡਰ ਹੈ। ਇਸ ਵਾਰ ਉਸਦਾ ਸਿੱਧਾ ਮੁਕਾਬਲਾ ਪੁਰਾਣੇ ਮੇਅਰ ਸਟੀਵ ਲੀ ਨਾਲ ਹੈ ਭਾਵੇਂ ਕੁਲ ਛੇ ਓਮੀਦਵਾਰ ਮੇਅਰ ਦੀ ਚੋਣ ਲੜ ਰਹੇ ਸਨ ਪਰ ਤਿਨਾਂ ਨੇ ਬੌਬੀ ਸਿੰਘ ਐਲਨ ਦੇ ਪੱਖ ਚ ਬੈਠਣ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਸੰਸਥਾਂਵਾਂ ਤੇ ਸਥਾਨਿਕ ਤੇ ਕੇਂਦਰੀ ਆਗੂਆਂ ਤੋਂ ਵੀ ਇਨਡੋਰਸਮੈਂਟ ਮਿਲ ਗਈ ਹੈ, ਜਿਨਾਂ ਚ ਸੈਨੇਟਰ ਰਿਚਰਡ ਪੈਨ, ਕਾਂਗਰਸਮੈਨ ਐਮੀ ਬੇਰਾ, ਅਸੈਂਬਲੀਮੈਂਨ ਜਿੰਮ ਕੂਪਰ, ਅਸੈਂਬਲੀਮੈਂਨ ਐਸ਼ ਕਾਲੜਾ, ਸੈਕਰਾਮੈਂਟੋ ਮੇਅਰ ਡੈਰਲ ਸਟੀਨਬਰਗ, ਟੀਚਰ ਅਸੋਸੀਏਸ਼ਨ, ਐਲਕ ਗਰੋਵ ਪੁਲੀਸ ਡਿਪਾਰਟਮੈਂਟ ਆਦਿ ਬੌਬੀ ਸਿੰਘ ਦੀ ਮੱਦਦ ਲਈ ਅੱਗੇ ਆਏ ਹਨ। 

ਬੌਬੀ ਸਿੰਘ ਨੇ ਮੌਜੂਦਾ ਮੇਅਰ ਸਟੀਵ ਲੀ ਉਪਰ ਗੰਭੀਰ ਦੋਸ਼ ਲਗਾਉਦਿਆਂ ਕਿਹਾ ਕਿ ਹਿਰਾਸਮੈਂਟ ਤੇ ਹੋਰ ਕੇਸਾਂ ਦਾ ਸਾਹਮਣਾ ਕਰ ਰਹੇ ਸਟੀਵ ਲੀ ਤੀਜੀ ਵਾਰ ਮੇਅਰ ਦੇ ਓਮੀਦਵਾਰ ਕਿਵੇਂ ਹੋ ਸਕਦੇ ਹਨ। 

ਪੰਜਾਬੀ ਭਾਈਚਾਰੇ ਨੇ ਬੌਬੀ ਸਿੰਘ ਲਈ ਫੰਡ ਰੇਜਿੰਗ ਦਾ ਵੀ ਪ੍ਰਬੰਧ ਕੀਤਾ ਹੈ। ਉਸਨੇ ਕਿਹਾ ਕਿ ਉਹ ਐਲਕ ਗਰੋਵ ਦੀ ਤਰੱਕੀ ਚ ਆਈ ਖੜੋਤ ਅਤੇ ਸਕੂਲਾਂ ਦੀ ਸਥਿਤੀ ਦੇ ਨਾਲ ਨਾਲ ਸਿਟੀ ਹਾਲ ਵਿੱਚ ਚੰਗੀ ਗਵਰਨੈਂਸ ਨੂੰ ਮੁੜ ਬਹਾਲ ਕਰੇਗੀ। 

ਦੂਸਰੇ ਪਾਸੇ ਉਨਾਂ ਸੋਸਲ ਮੀਡੀਏ ਤੇ ਉਨਾਂ ਦੇ ਵਿਰੋਧੀਆਂ ਵਲੋਂ ਭਾਈਚਾਰੇ ਪ੍ਰਤੀ ਉਨਾਂ ਦੇ ਕੜੱਤਣ ਭਰੇ ਸ਼ਬਦਾਂ ਦੀ ਨਿਖੇਧੀ ਕੀਤੀ ਤੇ ਉਨਾਂ ਕਿਹਾ ਕਿ ਉਹ ਹਮੇਸ਼ਾਂ ਭਾਈਚਾਰੇ ਨਾਲ ਖੜੀ ਹੈ ਜਿਸ ਭਾਈਚਾਰੇ ਵਿੱਚ ਉਸਨੇ ਜਨਮ ਲਿਆ। ਉਨਾਂ ਅੱਜ ਇੱਕ ਇੰਟਰਵੀਓ ਵਿੱਚ 1984 ਵਿੱਚ ਸਿਖਾਂ ਦੀ ਹੋਈ ਨਸਲਕੁਸ਼ੀ ਦੀ ਪੁਰਜੋਰ ਨਿਖੇਧੀ ਕੀਤੀ ਤੇ ਕਿਹਾ ਅਜੇ ਤੱਕ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ।