ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਆਈਟੀ ਵਿੰਗ ਫੈਲਾ ਰਿਹਾ ਏ ਜ਼ਹਿਰ

ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਆਈਟੀ ਵਿੰਗ ਫੈਲਾ ਰਿਹਾ ਏ ਜ਼ਹਿਰ

ਕਿਸਾਨ ,ਘੱਟ ਗਿਣਤੀ ਕੌਮਾਂ ਤੇ ਮੁਸਲਮਾਨ ਭਾਈਚਾਰਾ ਭਾਜਪਾ ਦੇ ਨਿਸ਼ਾਨੇ ਉਪਰ

*ਵਿਰੋਧੀਆਂ ਦੇ ਬੰਦ ਕੀਤੇ ਜਾ ਰਹੇ ਨੇ ਸ਼ੋਸ਼ਲ ਮੀਡੀਆ ਦੇ ਅਕਾਊਂਟ 

*ਪੰਜਾਬ ਵਿਚ ਭਾਜਪਾ ਦੇ ਦਲਿਤ ਉਮੀਦਵਾਰ ਹੰਸ ਤੇ ਰਿੰਕੂ ਕਿਸਾਨਾਂ ਨੂੰ ਦਸ ਰਹੇ ਨੇ ਗੁੰਡੇ ਤੇ ਦਲਿਤ ਵਿਰੋਧੀ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਬਾਅਦ ਹਾਰ ਦੇ ਡਰੋਂ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਭਰੀਆਂ ਝੂਠੀਆਂ ਖ਼ਬਰਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਪੂਰਾ ਗੋਦੀ ਮੀਡੀਆ ਉਨ੍ਹਾਂ ਦੇ ਨਫ਼ਰਤ ਭਰੇ ਪ੍ਰਚਾਰ ਵਿੱਚ ਸ਼ਾਮਲ ਹੋ ਗਿਆ ਹੈ। ਹਾਲ ਹੀ ਵਿਚ ਝੂਠੀਆਂ ਖਬਰਾਂ ਦੇ ਸਰਵੇਖਣ 'ਤੇ ਆਧਾਰਿਤ ਇਕ ਰਿਪੋਰਟ ਵਿਚ ਝੂਠੀਆਂ ਖਬਰਾਂ ਫੈਲਾਉਣ ਵਾਲੇ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ਵਿਚ ਭਾਰਤ ਪਹਿਲੇ ਸਥਾਨ 'ਤੇ ਹੈ। ਵਰਨਣਯੋਗ ਹੈ ਕਿ ਭਾਜਪਾ ਆਈ.ਟੀ. ਸੈਲ ਰਾਹੀਂ  ਯੋਜਨਾਬੱਧ ਢੰਗ ਨਾਲ ਇਨ੍ਹਾਂ ਝੂਠੀਆਂ ਖ਼ਬਰਾਂ ਨੂੰ ਵਡੀ ਪੱਧਰ ਉਪਰ  ਹਿੱਸਾ ਫੈਲਾਇਆ ਜਾ ਰਿਹਾ  ਹੈ। 16 ਜਨਵਰੀ 2024 ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਗਊ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਬਜਰੰਗ ਦਲ ਦੇ ਜ਼ਿਲ੍ਹਾ ਮੁਖੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਅਤੇ ਦਾਅਵਾ ਕੀਤਾ ਕਿ ਮੁਸਲਮਾਨਾਂ ਨੇ 'ਕਾਂਬੜ ਪੱਥ' (ਮੁਰਾਦਾਬਾਦ) ਵਿੱਚ ਗਊ ਹੱਤਿਆ ਕੀਤੀ ਸੀ। ਭਾਜਪਾ ਆਈਟੀ ਸੈੱਲ ਵੱਲੋਂ ਪੂਰੇ ਇਲਾਕੇ ਵਿੱਚ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਦਾ ਮਾਹੌਲ ਬਣਾਇਆ ਗਿਆ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕਾਫੀ ਭੜਕਾਇਆ ਗਿਆ ਪਰ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਗਊ ਹੱਤਿਆ ਇਨ੍ਹਾਂ ਬਜਰੰਗ ਦਲ ਦੇ ਲੋਕਾਂ ਵੱਲੋਂ ਹੀ ਕੀਤੀ ਗਈ ਸੀ। ਫੜੇ ਗਏ ਤਿੰਨੇ ਦੋਸ਼ੀ ਬਜਰੰਗ ਦਲ ਨਾਲ ਸਬੰਧਤ ਸਨ। ਇਨ੍ਹਾਂ ਦਾ ਮੁੱਖ ਉਦੇਸ਼ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਿਰਕੂ ਮਾਹੌਲ ਨੂੰ ਭੜਕਾਉਣਾ ਸੀ।

 ਅਜਿਹੇ ਕਿੰਨੇ ਹੀ ਨਫਰਤੀ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਹਨ ਅਤੇ ਇਨ੍ਹਾਂ ਕੇਸਾਂ ਨੂੰ ਆਮ ਕਰਕੇ ਦਬਾ ਦਿੱਤਾ ਜਾਂਦਾ ਹੈ, ਪਰ ਨਫਰਤ ਫੈਲਾਉਣ ਵਾਲੇ ਅਜਿਹੇ ਲੋਕਾਂ ਖਿਲਾਫ ਭਾਜਪਾ ਸਰਕਾਰ ਵਲੋਂ  ਕਾਰਵਾਈ ਕਰਨਾ ਤਾਂ ਦੂਰ ਦੀ ਗੱਲ, ਝੂਠੀਆਂ ਖਬਰਾਂ ਫੈਲਾਉਣ ਵਾਲੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ  ਸਜ਼ਾਵਾਂ ਦੇਣ ਦੀ ਥਾਂ ਪਾਰਟੀ ਦੇ ਅਹੁਦੇ  ਦਿਤੇ ਜਾ ਰਹੇ ਹਨ ।

ਕੁਝ ਦਿਨ ਪਹਿਲਾਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਤਿੰਨ ਗੁੰਡਿਆਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ-ਆਈ.ਆਈ.ਟੀ. ਦੀ 20 ਸਾਲਾ ਵਿਦਿਆਰਥਣ ਨੂੰ ਕਥਿਤ ਤੌਰ ਉਪਰ ਬਲਾਤਕਾਰ ਦਾ ਸ਼ਿਕਾਰ ਬਣਾਇਆ।ਕਰਨ  ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਬਲਾਤਕਾਰੀਆਂ ਨੂੰ ਭਾਜਪਾ ਵੱਲੋਂ ਆਈ.ਟੀ. ਸੈੱਲ ਵਿੱਚ ਵੱਡੀਆਂ ਪੋਸਟਾਂ ਦਿੱਤੀਆਂ ਗਈਆਂ। ਭਾਜਪਾ ਦੀ ਇਹ ਆਈ.ਟੀ ਸੇਲ ਦੀਆਂ ਕਰਤੂਤਾਂ ਦੀ ਸੂਚੀ ਬਹੁਤ ਲੰਬੀ ਹੈ।

 ਲੋਕ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੌਰਾਨ ਭਾਜਪਾ ਦੇ ਆਈ.ਟੀ. ਸੇਲ ਨੇ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ 'ਤੇ ਵੱਖਵਾਦੀ, ਅੱਤਵਾਦੀ, ਗੱਦਾਰ ,ਗੁੰਡੇ ਆਦਿ ਦੇ ਦੋਸ਼ ਲਗਾ ਕੇ ਬਹੁਤ ਝੂਠਾ ਪ੍ਰਚਾਰ ਕੀਤਾ ਸੀ। ਅਜਿਹਾ ਪ੍ਰਚਾਰ ਖੁਦ ਹਰਿਆਣਾ ਦੇ ਸਾਬਕਾ ਮੰਤਰੀ ਖੱਟ੍ੜ ਕਰ ਚੁਕੇ ਹਨ।ਲੋਕ ਸਭਾ ਚੋਣਾਂ ਦੌਰਾਨ ਹੁਣ ਵੀ ਜਾਰੀ ਹੈ।

ਪੰਜਾਬ ਵਿਚ ਦਲਿਤ ਉਮੀਦਵਾਰਾਂ ਫਰੀਦਕੋਟ ਹੰਸ ਰਾਜ ਹੰਸ ਤੇ ਜਲੰਧਰ ਤੋਂ ਰਿੰਕੂ ਸਿਖ ਕਿਸਾਨਾਂ ਨੂੰ ਗੁੰਡੇ ਤੇ ਦਲਿਤ ਵਿਰੋਧੀ ਦਸ ਰਹੇ ਹਨ।ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਦੀ ਸਿਖਾਂ ਤੇ ਦਲਿਤਾਂ ਨੂੰ ਆਪਸ ਵਿਚ ਲੜਾਉਣ ਦੀ ਸਾਜਿਸ਼ ਹੈ।ਉਹ ਅਜਿਹੀ ਵੰਡ ਦੀ ਰਾਜਨੀਤੀ ਘੜਕੇ ਦਲਿਤ ਪੱਤਾ ਖੇਡਕੇ ਦਲਿਤਾਂ ਨੂੰ ਸਿਖਾਂ ਵਿਰੁਧ ਕਰਨਾ ਚਾਹੁੰਦੀ ਹੈ।ਕਿਸਾਨਾਂ ਨੇ ਭਾਜਪਾ ਉਪਰ ਪਿੰਡਾਂ ਵਿਚ ਵੜਨ ਉਪਰ ਪਾਬੰਦੀ ਲਗਾਈ ਹੋਈ ਹੈ ਤੇ ਰਾਜਨੀਤਕ ਬਾਈਕਾਟ ਦਾ ਸੱਦਾ ਦਿਤਾ ਹੋਇਆ ਹੈ।ਕਿਸਾਨ ਆਗੂਆਂ ਮੁਤਾਬਕ ਉਹ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਸ ਨੇ ਜ਼ਬਰਦਸਤੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਭਾਜਪਾ ਆਗੂਆਂ ਤੋਂ ਸਵਾਲਾਂ ਦਾ ਜਵਾਬ ਮੰਗ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਭਾਜਪਾ ਆਗੂ ਨੇ ਕਿਸਾਨਾਂ ਦੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਹੰਸ ਰਾਜ ਹੰਸ ਨੇ ਆਖਿਆ ਕਿ ਸਿਰਫ਼ ਮੈਨੂੰ ਦਲਿਤ ਤੇ ਗਰੀਬ ਹੋਣ ਕਾਰਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਜਲੰਧਰ ਵਿਖੇ ਘਿਰਾਓ ਕੀਤਾ ਗਿਆ। ਭਾਜਪਾ ਉਮੀਦਵਾਰ ਜਦੋਂ ਸ਼ਾਮ ਨੂੰ ਨਕੋਦਰ ਵਿੱਚ ਡਾ. ਭੀਮ ਰਾਓ ਅੰਬੇਡਕਰ ਚੌਕ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਭਾਜਪਾ ਉਮੀਦਵਾਰ ਰਿੰਕੂ ਦੇ ਹਮਾਇਤੀ ਵੀ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗ ਪਏ। ਕਿਸਾਨਾਂ ਦੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਨੇ ਦਲਿਤ ਪੱਤਾ ਖੇਡਦਿਆਂ ਦਲਿਤ ਸਮਾਜ ਨੂੰ ਸੱਦਾ ਦਿੱਤਾ ਕਿ ਉਹ ਕਿਸਾਨਾਂ ਦਾ ਬਾਈਕਾਟ ਕਰਨ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਇਹ ਕਿਸਾਨ ਨਹੀਂ ਗੁੰਡੇ ਹਨ। ਉਨ੍ਹਾਂ ਕਿਹਾ,‘‘ਉਹ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਸਨ, ਇਹ ਗੁੰਡੇ ਸਾਨੂੰ ਰੋਕ ਰਹੇ ਸਨ।’’ ਦੋਹਾਂ ਧਿਰਾਂ ਵਿੱਚ ਵਧੇ ਤਣਾਅ ਨੂੰ ਪੁਲੀਸ ਨੇ ਬੜੀ ਮੁਸ਼ਕਿਲ ਨਾਲ ਸ਼ਾਂਤ ਕਰਵਾਇਆ। 

ਪਿਛਲੇ ਸਾਲ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ 'ਤੇ ਪਹਿਲਵਾਨਾਂ ਵੱਲੋਂ ਛੇੜਛਾੜ ਅਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਗਏ ਸਨ, ਪਰ ਭਾਜਪਾ ਆਈ.ਟੀ. ਸੇਲ ਦੁਆਰਾ ਸ਼ਿਕਾਰ ਹੋਏ ਸੰਘਰਸ਼ਸ਼ੀਲ ਖਿਡਾਰੀਆਂ ਨੂੰ ਬਹੁਤ ਬਦਨਾਮ ਕੀਤਾ ਗਿਆ ਸੀ ਅਤੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਦੇ ਬਚਾਅ ਵਿੱਚ ਕਈ ਪੋਸਟਾਂ ਖੁੱਲ੍ਹੇਆਮ ਕੀਤੀਆਂ ਗਈਆਂ ਸਨ ਅਤੇ ਇਹਨਾਂ ਨੂੰ ਵੱਡੇ ਪੱਧਰ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ।

 

ਪਿਛਲੇ ਸਾਲਾਂ ਵਿਚ ਅਸੀਂ ਲਗਾਤਾਰ ਦੇਖਿਆ ਹੈ ਕਿ ਕਿਵੇਂ ਆਰ.ਐਸ.ਐਸ.-ਭਾਜਪਾ ਦੇ ਆਈ.ਟੀ. ਸੈਲ ਨੇ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਲਈ ਜਾਅਲੀ ਖ਼ਬਰਾਂ ਦਾ ਸਹਾਰਾ ਲਿਆ, ਜਿਸ ਨੂੰ ਅੱਗੇ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਸੰਸਥਾਵਾਂ ਰਾਹੀਂ ਲੱਖਾਂ ਲੋਕਾਂ ਤੱਕ ਫੈਲਾਇਆ ਗਿਆ। ਇਨ੍ਹਾਂ ਫਰਜ਼ੀ ਖ਼ਬਰਾਂ ਨੂੰ ਮੁੱਖ ਤੌਰ 'ਤੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ, ਵਿਰੋਧੀ ਪਾਰਟੀਆਂ ਨੂੰ ਬਦਨਾਮ ਕਰਨ, ਮੋਦੀ ਸਰਕਾਰ ਵਿਰੁੱਧ ਸੰਘਰਸ਼ਾਂ ਨੂੰ ਬਦਨਾਮ ਕਰਨ ਅਤੇ ਸਮਾਜ ਸੇਵਕਾਂ ਦੇ ਅਕਸ ਨੂੰ ਖਰਾਬ ਕਰਨ ਲਈ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਭਾਜਪਾ-ਸੰਘ ਦਾ ਇਹ ਝੂਠਾ ਪ੍ਰਚਾਰ ਨਮੋ ਐਪ, ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਮਾਧਿਅਮਾਂ ਰਾਹੀਂ ਕਰੋੜਾਂ ਲੋਕਾਂ ਤੱਕ ਫੈਲਾਇਆ ਜਾ ਰਿਹਾ ਹੈ। ਇੱਕ ਕਰੋੜ ਤੋਂ ਵੱਧ ਲੋਕ ਨਮੋ ਐਪ ਦੀ ਵਰਤੋਂ ਕਰਦੇ ਹਨ। ਹਰ ਰੋਜ਼ ਝੂਠੀਆਂ ਖ਼ਬਰਾਂ ਦਾ ਹੜ੍ਹ ਆ ਰਿਹਾ ਹੈ। ਫਿਰਕੂ ਜਾਂ ਅੰਧਵਿਸ਼ਵਾਸ ਨਾਲ ਭਰੀਆਂ ਖ਼ਬਰਾਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਭਾਜਪਾ ਆਪਣੇ ਇਸ ਵੱਡੇ ਤਾਣੇ-ਬਾਣੇ ਨੂੰ ਆਈ.ਟੀ. ਸੇਲ ਵੀ ਚੋਣਾਂ ਦੌਰਾਨ ਇਸ ਦੀ ਬਹੁਤ ਜ਼ੋਰਦਾਰ ਵਰਤੋਂ ਕਰਦੀ ਹੈ।

ਵਰਲਡ ਇਕਨਾਮਿਕ ਫੋਰਮ ਦੀ ਇਕ ਰਿਪੋਰਟ ਮੁਤਾਬਕ 2019 ਦੀਆਂ ਚੋਣਾਂ ਵਿਚ ਭਾਰਤ 'ਚ ਲਗਭਗ 80 ਫੀਸਦੀ ਵੋਟਰ ਕਿਸੇ ਹੱਦ ਤੱਕ ਝੂਠੀਆਂ ਖਬਰਾਂ ਦਾ ਸ਼ਿਕਾਰ ਹੋਏ ਸਨ ਅਤੇ ਹੁਣ 2024 ਦੀਆਂ ਚੋਣਾਂ 'ਚ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣ ਦਾ ਰੁਝਾਨ ਕਾਫੀ ਵਧ ਗਿਆ ਹੈ। 'ਵਟਸਐਪ ਯੂਨੀਵਰਸਿਟੀ' ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ 2024 ਦੀਆਂ ਚੋਣਾਂ ਵਿਚ 'ਮੋਦੀ ਲਿਆਓ, ਰਾਮ ਰਾਜ ਵਿਚ ਯੋਗਦਾਨ ਪਾਓ'। ਝੂਠੀਆਂ ਖ਼ਬਰਾਂ ਦੇ ਇਸ ਰੌਲੇ ਵਿਚ ਸੰਘ ਦੇ ਹਾਕਮ ਲੋਕਾਂ ਦੇ ਕਈ ਮੁੱਦਿਆਂ ਜਿਵੇਂ ਸਿੱਖਿਆ, ਰੁਜ਼ਗਾਰ, ਮਹਿੰਗਾਈ, ਨਿੱਜੀਕਰਨ, ਜਮਹੂਰੀ ਹੱਕਾਂ ਦਾ ਸੰਕੁਚਿਤ ਕਰਨਾ, ਪੱਤਰਕਾਰਾਂ ਤੇ ਮਜ਼ਦੂਰਾਂ 'ਤੇ ਹਮਲੇ ਆਦਿ ਨੂੰ ਪੂਰੀ ਤਰ੍ਹਾਂ ਦਬਾਉਣ ਦਾ ਜ਼ੋਰਦਾਰ ਯਤਨ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵਿਰੋਧੀ ਪਾਰਟੀਆਂ ਦੀਆਂ ਪੋਸਟਾਂ ਦੀ ਪਹੁੰਚ ਘੱਟ ਗਈ ਹੈ, ਖਾਸ ਤੌਰ 'ਤੇ ਉਹ ਪੋਸਟਾਂ ਜੋ ਭਾਜਪਾ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਦੀਆਂ ਹਨ।ਹੁਣ ਤੱਕ ਮੋਦੀ ਸਰਕਾਰ ਵਿਰੋਧੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਵੱਡੀ ਗਿਣਤੀ ਬੰਦ ਕਰਾ ਚੁੱਕੀ ਹੈ। ਇੱਕ ਪਾਸੇ ਭਾਜਪਾ ਸਰਕਾਰ ਦੇਸ਼ ਵਿੱਚ ਝੂਠ ਫੈਲਾ ਰਹੀ ਹੈ, ਦੂਜੇ ਪਾਸੇ ਇਹਨਾਂ ਝੂਠੀਆਂ ਖਬਰਾਂ ਦਾ ਪਰਦਾਫਾਸ਼ ਕਰਨ ਵਾਲੇ ਲੋਕ ਪੱਖੀ ਪੱਤਰਕਾਰਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਖਾਸ ਤੌਰ 'ਤੇ ਭਾਜਪਾ-ਆਰਐਸਐਸ ਦੁਆਰਾ ਫੈਲਾਈਆਂ ਗਈਆਂ ਝੂਠੀਆਂ ਖ਼ਬਰਾਂ ਦਾ ਪਰਦਾਫਾਸ਼ ਕਰਨ ਵਾਲੀ 'ਆਲਟ ਨਿਊਜ਼' ਸੰਸਥਾ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੇਰ 'ਤੇ ਹਿੰਦੂ ਸ਼ੇਰ ਸੈਨਾ ਨਾਮਕ ਸੰਗਠਨ ਨਾਲ ਜੁੜੇ ਫਿਰਕੂ ਵਿਅਕਤੀ ਦੀ ਸ਼ਿਕਾਇਤ 'ਤੇ 2022 ਦੌਰਾਨ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ।  ਬਾਅਦ ਵਿਚ ਵਿਦੇਸ਼ੀ ਫੰਡਿੰਗ ਦੇ ਦੋਸ਼ ਵੀ ਲਾਏ ਗਏ ਸਨ।

ਅਕਤੂਬਰ 2023 ਦੌਰਾਨ, ਯੂਏਪੀਏ ਵਲੋਂ 'ਨਿਊਜ਼ ਕਲਿੱਕ' ਸੰਸਥਾ ਦੇ ਸੰਸਥਾਪਕਾਂ - ਪ੍ਰਬੀਰ ਪੁਰਕਾਯਸਥ ਅਤੇ ਅਮਿਤ ਚੱਕਰਵਰਤੀ 'ਤੇ ਵਿਦੇਸ਼ੀ ਫੰਡਿੰਗ ਦਾ ਦੋਸ਼ ਲਗਾ ਕੇ ਲਗਾਇਆ ਗਿਆ ਸੀ। ਜਿਵੇਂ ਦਮਨਕਾਰੀ ਕਾਨੂੰਨ ਲਗਾ ਕੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਧਿਆਨ ਯੋਗ ਹੈ ਕਿ ਨਿਊਜ਼ ਕਲਿੱਕ ਇੰਸਟੀਚਿਊਟ ਵੱਖ-ਵੱਖ ਸਮਿਆਂ 'ਤੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਾ ਰਿਹਾ ਹੈ ਅਤੇ ਇਸ ਨੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਹੱਕ 'ਵਿਚ ਪੱਤਰਕਾਰੀ ਵੀ ਕੀਤੀ ਸੀ।

ਇਸੇ ਤਰ੍ਹਾਂ 2019 ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਜਿਸ ਤਰ੍ਹਾਂ ਪੱਤਰਕਾਰਾਂ ਨੂੰ ਚੁੱਪ ਕਰਵਾਇਆ ਗਿਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਹਾਲ ਹੀ ਵਿੱਚ 22 ਜਨਵਰੀ ਨੂੰ ਭਾਜਪਾ ਵੱਲੋਂ ਰਾਮ ਮੰਦਰ ਦੇ ਉਦਘਾਟਨ ਪਿੱਛੇ ਫਿਰਕੂ ਰਾਜਨੀਤੀ ਬਾਰੇ ਟਿੱਪਣੀ ਕਰਨ ਵਾਲੇ ਪੰਜਾਬ ਦੇ ਪੰਜ ਵਿਅਕਤੀਆਂ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ ਕੀਤੇ ਗਏ ਸਨ। 'ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ' ਹੋਣ ਦਾ ਮਾਣ ਹਾਸਲ ਕਰਨ ਵਾਲੀ ਭਾਰਤ ਦੀ ਮੋਦੀ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਪੱਤਰਕਾਰਾਂ 'ਤੇ ਯੋਜਨਾਬੱਧ ਹਮਲੇ ਹਰ ਕੋਈ ਜਾਣਦਾ ਹੈ।

ਇਹ ਬਿਨਾਂ ਕਾਰਨ ਨਹੀਂ ਸੀ ਕਿ 2023 ਦੀ ਪ੍ਰੈਸ ਫ੍ਰੀਡਮ ਇੰਡੈਕਸ ਰਿਪੋਰਟ ਵਿੱਚ, ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਦਾ ਦਰਜਾ 180 ਦੇਸ਼ਾਂ ਵਿੱਚੋਂ 161ਵੇਂ ਸਥਾਨ 'ਤੇ ਆ ਗਿਆ ਸੀ। ਅੱਜ ਪੂਰੇ ਭਾਰਤ ਵਿੱਚ ਇਹੋ ਸਥਿਤੀ ਹੈ। ਇੱਕ ਪਾਸੇ ਗੋਦੀ ਮੀਡੀਆ ਨੈਟਵਰਕ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਦਿਨ-ਰਾਤ ਝੂਠੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਫੈਲਾ ਰਿਹਾ ਹੈ ਅਤੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਸਰਕਾਰ ਵੱਲੋਂ ਉਨ੍ਹਾਂ ਦੀ ਪਿੱਠ ਥਪਥਪਾਈ ਜਾਂਦੀ ਹੈ; ਦੂਜੇ ਪਾਸੇ ਹੱਕ, ਸੱਚ ਅਤੇ ਇਨਸਾਫ਼ ਲਈ ਉੱਠੀ ਹਰ ਆਵਾਜ਼ ਨੂੰ ਝੂਠੇ ਦੋਸ਼ ਲਾ ਕੇ ਦਬਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਜਨਤਾ ਵੱਡੇ ਪੱਧਰ 'ਤੇ ਸਰਕਾਰਾਂ ਦੀਆਂ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰਦੀ ਨਜ਼ਰ ਆ ਰਹੀ ਹੈ, ਪਰ ਇਹ ਵਿਰੋਧ ਖਿੱਲਰਿਆ ਪਿਆ ਹੈ। ਅੱਜ ਲੋੜ ਹੈ ਇਸ ਖਿੰਡੇ ਹੋਏ ਜਨਤਕ ਵਿਰੋਧ ਨੂੰ ਜਥੇਬੰਦ ਕਰਕੇ ਇਨ੍ਹਾਂ ਫਾਸੀਵਾਦੀ ਤਾਕਤਾਂ ਨੂੰ ਹਰਾਉਣ ਦੀ।