ਅਮਰੀਕਾ ਤੋਂ ਪੰਜਾਬ ਆਏ ਭਾਈ ਜਸਵਿੰਦਰ ਸਿੰਘ ਗ੍ਰਿਫਤਾਰ

ਅਮਰੀਕਾ ਤੋਂ ਪੰਜਾਬ ਆਏ ਭਾਈ ਜਸਵਿੰਦਰ ਸਿੰਘ ਗ੍ਰਿਫਤਾਰ
ਭਾਈ ਜਸਵਿੰਦਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਈ ਜਸਵਿੰਦਰ ਸਿੰਘ ਜੋ ਪਿਛਲੇ ਦਿਨੀਂ ਅਮਰੀਕਾ ਤੋਂ ਪੰਜਾਬ ਗਏ ਸਨ ਨੂੰ ਪੰਜਾਬ ਪੁਲਿਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸਿੱਖ ਸਫਾਂ ਵਿਚ ਕਿਹਾ ਜਾ ਰਿਹਾ ਹੈ ਕਿ ਸਿਆਸੀ ਵਿਰੋਧ ਦੇ ਚਲਦਿਆਂ ਪੁਲਸ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਹੁਣ ਗੁਰਸਿੱਖਾਂ ਨੂੰ ਗੁਰਬਾਣੀ ਦੀ ਬੇਅਦਬੀ ਦੇ ਝੂਠੇ ਕੇਸਾਂ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ।

ਦਮਦਮੀ ਟਕਸਾਲ ਵਿੱਚ ਬਾਬਾ ਗੁਰਨਾਮ ਸਿੰਘ ਸਿੰਘ ਵੱਲੋਂ ਦਸਵੇਂ ਪਾਤਿਸ਼ਾਹ ਦੀਆਂ ਬਾਣੀਆਂ ਤੇ ਸੁਆਲ ਖੜੇ ਕਰਨ ਕਰਕੇ ਟਕਸਾਲ ਨਾਲ ਸਬੰਧਤ ਸਿੰਘ ਆਪਸ ਵਿੱਚ ਇੱਕ ਦੂਜੇ ਉੱਪਰ ਦੋਸ਼ ਆਇਦ ਕਰਨ ਲੱਗ ਗਏ ਸਨ। ਭਾਈ ਜਸਵਿੰਦਰ ਸਿੰਘ ਨੇ ਖੁੱਲ੍ਹ ਕੇ ਬਾਬਾ ਧੁੰਮੇ ਵਿਰੁੱਧ ਸਟੈਂਡ ਲਿਆ ਹੋਇਆ ਸੀ। ਕੁੱਝ ਦਿਨ ਪਹਿਲਾਂ ਹੀ ਉਹ ਪੰਜਾਬ ਗਏ ਸਨ ਅਤੇ ਕੈਲੇਫੋਰਨੀਆ ਦੇ ਸਿੱਖ ਸਰਕਲਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਾਬਾ ਧੁੰਮੇ ਦੀ ਸਰਕਾਰੇ-ਦਰਬਾਰੇ ਪਹੁੰਚ ਹੋਣ ਕਰਕੇ ਉਨ੍ਹਾਂ ਵੱਲੋਂ ਹੀ ਜਾਅਲੀ ਕੇਸ ਪੁਆਇਆ ਗਿਆ ਹੈ।