ਅਮਰੀਕਾ ਦੇ ਸੰਭਾਵੀ ਰਾਸ਼ਟਰਪਤੀ ਨੇ ਪੰਜਾਬੀ ਨੂੰ ਚੋਣ ਮੁਹਿੰਮ ਦਾ ਹਿੱਸਾ ਬਣਾਇਆ

ਅਮਰੀਕਾ ਦੇ ਸੰਭਾਵੀ ਰਾਸ਼ਟਰਪਤੀ ਨੇ ਪੰਜਾਬੀ ਨੂੰ ਚੋਣ ਮੁਹਿੰਮ ਦਾ ਹਿੱਸਾ ਬਣਾਇਆ

ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਡੈਮੋਕਰੇਟਿਕ ਪਾਰਟੀ ਵੱਲੋਂ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਲ ਬਰਨੀ ਸੈਂਡਰਸ ਨੇ ਆਪਣੀ ਚੋਣ ਮੁਹਿੰਮ ਵਿਚ ਪੰਜਾਬੀ ਨੂੰ ਵੀ ਹੋਰ ਭਾਸ਼ਾਵਾਂ ਨਾਲ ਅਹਿਮ ਥਾਂ ਦਿੱਤੀ ਹੈ। ਬਰਨੀ ਸੈਂਡਰਸ ਵੱਲੋਂ ਬੀਤੇ ਕੱਲ੍ਹ ਆਪਣੇ ਫੇਸਬੁੱਕ ਖਾਤੇ 'ਤੇ ਤਸਵੀਰ ਸਾਂਝੀ ਕਰਦਿਆਂ ਆਇਓਵਾ ਵਿਚ ਆਪਣੀ ਚੋਣ ਮੁਹਿੰਮ ਦੀ ਜਿੱਤ ਦਾ ਐਲਾਨ ਕੀਤਾ। 

ਇਸ ਤਸਵੀਰ 'ਤੇ ਬਰਨੀ ਦੀ ਤਸਵੀਰ ਨਾਲ ਪੰਜਾਬੀ ਵਿਚ ਲਿਖਿਆ ਸੀ, "ਆਇਓਵਾ ਵਿੱਚ ਬਰਨੀ ਦੀ ਜਿੱਤ!" ਬਰਨੀ ਸੈਂਡਰਸ ਨੇ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਵੀ ਤਸਵੀਰਾਂ ਸਾਂਝੀਆਂ ਕੀਤੀਆਂ। 

ਦੱਸ ਦਈਏ ਕਿ ਬਰਨੀ ਸੈਂਡਰਸ ਡੈਮੋਕਰੇਟ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿਚੋਂ ਹਨ। ਬਰਨੀ ਵੱਲੋਂ ਆਪਣੀ ਚੋਣ ਮੁਹਿੰਮ ਵਿਚ ਪੰਜਾਬੀ ਨੂੰ ਥਾਂ ਦੇਣਾ ਸਾਬਤ ਕਰਦਾ ਹੈ ਕਿ ਪੰਜਾਬੀ ਅਤੇ ਸਿੱਖ ਹੁਣ ਅਮਰੀਕਾ ਦੀ ਰਾਜਨੀਤੀ ਨੂੰ ਵੀ ਵੱਡੇ ਪੱਧਰ 'ਤੇ ਪ੍ਰਭਾਵਤ ਕਰਨ ਦੇ ਸਮਰੱਥ ਹੋ ਗਏ ਹਨ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।