ਕਾਂਗਰਸੀ ਐਮਐਲਏ ਦੇ ਭਤੀਜੇ ਵੱਲੋਂ ਪੈਗੰਬਰ ਮੋਹੱਮਦ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਤੋਂ ਬਾਅਦ ਹਿੰਸਾ; 3 ਮੌਤਾਂ

ਕਾਂਗਰਸੀ ਐਮਐਲਏ ਦੇ ਭਤੀਜੇ ਵੱਲੋਂ ਪੈਗੰਬਰ ਮੋਹੱਮਦ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਤੋਂ ਬਾਅਦ ਹਿੰਸਾ; 3 ਮੌਤਾਂ

ਅੰਮਿਤਸਰ ਟਾਈਮਜ਼ ਬਿਊਰੋ

ਬੰਗਲੌਰ ਵਿਚ ਕਾਂਗਰਸੀ ਵਿਧਾਇਕ ਵੱਲੋਂ ਇਸਲਾਮ ਦੇ ਪੈਗੰਬਰ ਮੋਹੱਮਦ ਸਾਹਿਬ ਬਾਰੇ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀ ਕਰਨ ਤੋਂ ਭੜਕੀ ਹਿੰਸਾ ਦੌਰਾ ਪੁਲਸ ਦੀ ਗੋਲੀਬਾਰੀ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬੰਗਲੌਰ ਪੁਲਸ ਕਮਿਸ਼ਨਰ ਕਮਲ ਪੰਤ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਕਿ ਵਿਧਾਇਕ ਅਖੰਡ ਸ੍ਰੀਨਿਵਾਸ ਮੂਰਤੀ ਦੇ ਭਤੀਜੇ 'ਤੇ ਦੋਸ਼ ਹੈ ਕਿ ਉਸਨੇ ਪੈਗੰਬਰ ਮੋਹੱਮਦ ਸਾਹਿਬ ਬਾਰੇ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀ ਕੀਤੀ। ਜਿਸ ਕਾਰਨ ਬੀਤੀ ਰਾਤ ਮੁਸਲਿਮ ਭਾਈਚਾਰੇ ਨੇ ਇਕੱਤਰ ਹੋ ਕੇ ਵਿਧਾਇਕ ਦੇ ਦੋਸ਼ੀ ਭਤੀਜੇ ਨਵੀਨ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਵੱਲੋਂ ਵਿਧਾਇਕ ਦੀ ਕੋਠੀ 'ਤੇ ਪੱਥਰਬਾਜ਼ੀ ਕੀਤੀ ਗਈ।

ਇਸ ਮੌਕੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪ ਹੋ ਗਈ ਤੇ ਪੁਲਸ ਦੀ ਗੋਲੀ ਲੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। 

ਪੁਲਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਗਲਤ ਟਿਪਣੀ ਕਰਨ ਵਾਲੇ ਨਵੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਇਲਾਵਾ ਪੁਲਸ ਨੇ 110 ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। 

ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਪੁਲਸ ਨੂੰ ਪ੍ਰਦਰਸ਼ਨਕਾਰੀਆਂ ਖਿਲਾਫ ਸਖਤੀ ਵਰਤਣ ਦੇ ਹੁਕਮ ਦਿੱਤੇ ਹਨ। ਕਰਨਾਟਕ ਦੇ ਗ੍ਰਹਿ ਮੰਤਰੀ ਨੇ ਹਿੰਸਾ ਪ੍ਰਭਾਵਤ ਇਲਾਕੇ ਵਿਚ ਸੀਆਰਪੀਐਫ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਥੇ ਕਾਂਗਰਸੀ ਵਿਧਾਇਕ ਦੇ ਕਥਿਤ ਰਿਸ਼ਤੇਦਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਨ ਤੋਂ ਬਾਅਦ ਭੜਕੀ ਹਿੰਸਾ ’ਤੇ ਕਾਬੂ ਪਾਉਣ ਲਈ ਕੀਤੀ ਪੁਲੀਸ ਫਾਇਰਿੰਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਬੰਗਲੌਰ ਪੁਲੀਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ, ‘ਪੁਲੀਸ ਫਾਇਰਿੰਗ ਵਿੱਚ ਤਿੰਨ ਲੋਕ ਮਾਰੇ ਗਏ। ਪੁਲਾਕੇਸ਼ੀ ਨਗਰ ਵਿੱਚ ਹਿੰਸਾ ਦੇ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’ ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਇਹ ਹਿੰਸਾ ਬੁੱਧਵਾਰ ਤੜਕੇ ਤੱਕ ਜਾਰੀ ਰਹੀ।

ਇਸ ਦੌਰਾਨ 50 ਪੁਲੀਸ ਮੁਲਾਜ਼ਮਾਂ ਸਮੇਤ ਬਹੁਤ ਸਾਰੇ ਲੋਕ ਜ਼ਖਮੀ ਹੋਏ। ਮੰਗਲਵਾਰ ਰਾਤ ਨੂੰ ਭੜਕੇ ਲੋਕਾਂ ਨੇ ਥਾਣੇ ਅਤੇ ਕਾਂਗਰਸ ਦੇ ਵਿਧਾਇਕ ਦੀ ਰਿਹਾਇਸ਼ ਦੀ ਭੰਨਤੋੜ ਕੀਤੀ। ਸ੍ਰੀ ਪੰਤ ਨੇ ਕਿਹਾ ਕਿ ਕਥਿਤ ਸੋਸ਼ਲ ਮੀਡੀਆ ਪੋਸਟ ਪੋਸਟ ਕਰਨ ਵਾਲੇ ਨਵੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਸ਼ਾਂਤੀ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਕਿਹਾ, "ਵਿਧਾਇਕ ਅਖੰਡ ਸ੍ਰੀਨਿਵਾਸ ਮੂਰਤੀ ਦੇ ਘਰ ਅਤੇ ਡੀਜੇ ਹਾਲੀ ਥਾਣੇ ’ਤੇ ਹਮਲਾ ਅਤੇ ਦੰਗੇ ਨਿੰਦਣਯੋਗ ਹਨ।"