ਕੈਂਸਰ ਦੇ ਮਰੀਜ਼ਾਂ ਲਈ ਮੁੰਬਈ ਵਿਚ ਸਿੱਖਾਂ ਦੇ ਰੈਣ ਬਸੇਰੇ

ਕੈਂਸਰ ਦੇ ਮਰੀਜ਼ਾਂ ਲਈ ਮੁੰਬਈ ਵਿਚ ਸਿੱਖਾਂ ਦੇ ਰੈਣ ਬਸੇਰੇ

ਮੁੰਬਈ: ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਕਰਦਿਆਂ ਸਿੱਖ ਸੰਗਤਾਂ ਵੱਲੋਂ ਮੁੰਬਈ ਦੇ ਚੂਨਾਭੱਠੀ ਇਲਾਕੇ 'ਚ ਸਥਿਤ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਵਿਖੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ਼ ਲਈ 15 ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਹੈ। 

ਚੂਨਾਭੱਠੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਧਾਮ ਨੇ ਕਿਹਾ ਕਿ ਇਹ ਸ਼ਹਿਰ ਵਿਚ ਇਸ ਤਰ੍ਹਾਂ ਦਾ ਪਹਿਲਾ ਰੈਣ ਬਸੇਰਾ ਹੈ ਜਿੱਥੇ ਮਰੀਜ਼ਾਂ ਦੇ ਰੁਕਣ ਲਈ ਏਅਰ ਕੰਡੀਸ਼ਨ ਕਮਰੇ ਬਣਾਏ ਗਏ ਹਨ। 

ਮੁੰਬਈ ਦੇ ਸਿੱਖਾਂ ਦੀ ਵੱਡੀ ਸੰਸਥਾ ਦਾਦਰ ਗੁਰਦੁਆਰਾ ਸਥਿਤ ਗੁਰੂ ਸਿੰਘ ਸਭਾ ਨੇ ਦੋ ਸਾਲ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਮੁੰਬਈ ਵਿਚ ਕੈਂਸਰ ਦੇ ਮਰੀਜ਼ਾਂ ਲਈ 550 ਬਿਸਤਰਿਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। 

ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਕਿਹਾ ਕਿ ਸਿੱਖਾਂ ਨੇ 450 ਬਿਸਤਰਿਆਂ ਦੀ ਰਿਹਾਇਸ਼ ਤਿਆਰ ਕਰ ਦਿੱਤੀ ਹੈ ਤੇ ਛੇਤੀ ਹੀ 550 ਬਿਸਤਰਿਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ।