ਹਿਰਾਸਤ ਵਿਚ ਕਤਲ ਹੋਏ ਪੁੱਤ ਦੇ ਇਨਸਾਫ ਲਈ ਧੱਕੇ ਖਾਂਦੀ ਮਾਂ ਜਹਾਨੋਂ ਤੁਰ ਗਈ

ਹਿਰਾਸਤ ਵਿਚ ਕਤਲ ਹੋਏ ਪੁੱਤ ਦੇ ਇਨਸਾਫ ਲਈ ਧੱਕੇ ਖਾਂਦੀ ਮਾਂ ਜਹਾਨੋਂ ਤੁਰ ਗਈ

ਤਰਨਤਾਰਨ: ਭਾਰਤੀ ਰਾਜ ਪ੍ਰਬੰਧ ਵਿਚ ਇਨਸਾਫ ਦਾ ਇਹ ਇਲਮ ਹੈ ਕਿ ਇਨਸਾਫ ਉਡੀਕਦੀਆਂ ਅਣਗਿਣਤ ਰੂਹਾਂ ਜਹਾਨੋਂ ਤੁਰ ਗਈਆਂ ਹਨ। ਅਜਿਹਾ ਇਕ ਮਾਮਲਾ ਤਰਨਤਾਰਨ ਵਿਚ ਸਾਹਮਣੇ ਆਇਆ ਹੈ ਜਿੱਥੇ ਪੁਲਸ ਦੀ ਕਥਿਤ ਹਿਰਾਸਤ 'ਚ ਮਾਰੇ ਗਏ ਨੌਜਵਾਨ ਪੁੱਤ ਦੀ ਮਾਂ ਇਨਸਾਫ ਦੀ ਉਡੀਕ 'ਚ ਮੌਤ ਦੇ ਅੱਗੇ ਹਾਰ ਗਈ। 

ਜਾਣਕਾਰੀ ਮੁਤਾਬਕ ਪਰਦੀਪ ਸਿੰਘ ਦੀ 22 ਦਸੰਬਰ 2001 ਨੂੰ ਪੁਲਸ ਹਿਰਾਸਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪਰਦੀਪ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀ ਪੁਲਸ ਅਫਸਰਾਂ ਨੂੰ ਸਜ਼ਾਵਾਂ ਦਵਾਉਣ ਲਈ 19 ਸਾਲਾਂ ਤੋਂ ਜੋਗਿੰਦਰ ਕੌਰ ਸਰਕਾਰੀ ਦਫਤਰਾਂ ਦੇ ਚੱਕਰ ਕੱਟਦੀ ਆ ਰਹੀ ਸੀ। ਉਸ ਦੀ ਇਨਸਾਫ ਦੀ ਲੜਾਈ ਪਰਦੀਪ ਕਤਲ ਕਾਂਡ ਐਕਸ਼ਨ ਕਮੇਟੀ ਵੱਲੋਂ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਜੋਗਿੰਦਰ ਕੌਰ ਨੇ ਦਫਤਰੀ ਚੱਕਰਾਂ ਤੋਂ ਤੰਗ ਹੋ ਕੇ ਪੰਜਾਬ, ਹਰਿਆਣਾ ਹਾਈਕੋਰਟ ਜਾਣ ਦੀ ਤਿਆਰੀ ਕੀਤੀ ਹੋਈ ਸੀ ਅਤੇ ਇਸੇ ਦੌਰਾਨ ਉਸ ਦੀ ਸਿਹਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ।