11 ਸਾਲਾਂ 'ਚ ਭਾਰਤੀ ਬੈਂਕਾਂ ਨੂੰ ਲੱਗਿਆ 2 ਲੱਖ ਕਰੋੜ ਰੁਪਏ ਦਾ ਚੂਨਾ

11 ਸਾਲਾਂ 'ਚ ਭਾਰਤੀ ਬੈਂਕਾਂ ਨੂੰ ਲੱਗਿਆ 2 ਲੱਖ ਕਰੋੜ ਰੁਪਏ ਦਾ ਚੂਨਾ

ਨਵੀਂ ਦਿੱਲੀ: ਭਾਰਤ 'ਚ ਪਿਛਲੇ 11 ਸਾਲਾਂ 'ਚ ਬੈਂਕਾਂ ਵਿੱਚ 50,000 ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਚ ਕੁੱਲ 2.05 ਲੱਖ ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ। ਆਰ.ਟੀ.ਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਚ ਕੇਂਦਰੀ ਬੈਂਕ ਨੇ ਇਨ੍ਹਾਂ ਅੰਕੜਿਆਂ ਨੂੰ ਦਿੱਤਾ ਹੈ।

ਭਾਰਤੀ ਰਿਜ਼ਰਵ ਬੈਂਕ ਅਨੁਸਾਰ ਆਈਸੀਆਈਸੀਆਈ, ਐਸਬੀਆਈ ਅਤੇ ਐਚ.ਡੀ.ਐਫ.ਸੀ. ਬੈਂਕ ਵਿਚ ਧੋਖਾਧੜੀ ਦੇ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। 

ਪਿਛਲੇ 11 ਸਾਲਾਂ (2008-2009 ਤੋਂ 2018-2019 ਵਿਚਕਾਰ) 2.05 ਲੱਖ ਕਰੋੜ ਰੁਪਏ ਦੀ ਧੋਖਾਧੜੀ ਕੇ ਕੁੱਲ 53,334 ਮਾਮਲੇ ਦਰਜ ਕੀਤੇ ਗਏ ਹਨ।

ਆਈ ਸੀ ਆਈ ਸੀ ਆਈ ਬੈਂਕ ਚ ਸਭ ਤੋਂ ਵੱਧ 6,811 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਚੋਂ 5,033.81 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। 

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਐਸਬੀਆਈ ਚ 23,734.74 ਕਰੋੜ ਰੁਪਏ ਦੇ 6,793 ਧੋਖਾਧੜੀ ਦੇ ਮਾਮਲਿਆਂ ਦੀ ਸੂਚਨਾ ਹੈ।

ਐਚ.ਡੀ.ਐਫ.ਸੀ. ਬੈਂਕ ਚ ਸਭ ਤੋਂ ਵੱਧ ਧੋਖਾਧੜੀ ਦੇ ਕੇਸ ਦਰਜ ਕੀਤੇ ਗਏ ਹਨ। ਐਚ.ਡੀ.ਐਫ.ਸੀ. ਬੈਂਕ ਚ 1,200.79 ਕਰੋੜ ਰੁਪਏ ਦੇ ਕੁੱਲ 2,497 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਬੈਂਕ ਆਫ਼ ਬੜੌਦਾ ਚ ਇਸ ਦੌਰਾਨ ਧੋਖਾਧੜੀ ਦੇ ਮਾਮਲੇ ਗਿਣਤੀ ਚ 2160 ਰਹੇ ਪਰ ਇਨ੍ਹਾਂ ਚ ਕੁੱਲ 12,962.96 ਕਰੋੜ ਰੁਪਏ ਦੀ ਰਕਮ ਦੀ ਹੇਰਾਫੇਰੀ ਕੀਤੀ ਗਈ।

ਇਸੇ ਤਰ੍ਹਾਂ, ਪੰਜਾਬ ਨੈਸ਼ਨਲ ਬੈਂਕ ਚ 28,700.74 ਕਰੋੜ ਰੁਪਏ ਦੇ 2,047 ਧੋਖਾਧੜੀ ਦੇ ਮਾਮਲੇ ਅਤੇ ਐਕਸਿਸ ਬੈਂਕ ਚ ਕੁੱਲ 5,301.69 ਕਰੋੜ ਰੁਪਏ ਦੇ 1,944 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।

ਬੈਂਕ ਆਫ਼ ਇੰਡੀਆ ਚ ਧੋਖਾਧੜੀ ਦੇ 1.872 ਮਾਮਲੇ (12,358.2 ਕਰੋੜ ਰੁਪਏ), ਸਿੰਡੀਕੇਟ ਬੈਂਕ ਚ 1.783 ਮਾਮਲੇ (5830.85 ਕਰੋੜ ਰੁਪਏ) ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਚ 9041.98 ਕਰੋੜ ਰੁਪਏ ਦੇ 1,613 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।

ਆਈਡੀਬੀਆਈ ਬੈਂਕ ਲਿਮਟਿਡ ਨੇ 5978.96 ਕਰੋੜ ਰੁਪਏ ਦੇ 1,264 ਮਾਮਲੇ, ਸਟੈਂਡਰਡ ਚਾਰਟਰਡ ਬੈਂਕ ਨੇ 1221.41 ਕਰੋੜ ਰੁਪਏ ਦੇ 1,263 ਕੇਸ, ਕੇਨਰਾ ਬੈਂਕ ਨੇ 5553.38 ਕਰੋੜ ਰੁਪਏ ਦੀ ਧੋਖਾਧੜੀ ਦੇ 1,254 ਮਾਮਲੇ, ਯੂਨੀਅਨ ਬੈਂਕ ਆਫ ਇੰਡੀਆ ਨੇ 11,830.74 ਕਰੋੜ ਰੁਪਏ ਦੇ 1,244 ਮਾਮਲੇ ਅਤੇ ਕੋਟਕ ਮਹਿੰਦਰਾ ਬੈਂਕ ਨੇ 430.46 ਕਰੋੜ ਰੁਪਏ ਦੇ ਧੋਖੇ ਦੇ 1,213 ਮਾਮਲਿਆਂ ਦੀ ਸੂਚਨਾ ਦਿੱਤੀ ਹੈ।