ਅਨੰਤਨਾਗ ਮੁਕਾਬਲੇ 'ਚ 3 ਭਾਰਤੀ ਜਵਾਨਾਂ ਅਤੇ 1 ਕਸ਼ਮੀਰੀ ਖਾੜਕੂ ਦੀ ਮੌਤ

ਅਨੰਤਨਾਗ ਮੁਕਾਬਲੇ 'ਚ 3 ਭਾਰਤੀ ਜਵਾਨਾਂ ਅਤੇ 1 ਕਸ਼ਮੀਰੀ ਖਾੜਕੂ ਦੀ ਮੌਤ

ਸ਼੍ਰੀਨਗਰ: ਕਸ਼ਮੀਰ ਦੇ ਅਨੰਤਨਾਗ ਵਿੱਚ ਅੱਜ ਕਸ਼ਮੀਰੀ ਖਾੜਕੂਆਂ ਅਤੇ ਭਾਰਤੀ ਸੀਆਰਪੀਐੱਫ ਦਰਮਿਆਨ ਹੋਏ ਇੱਕ ਮੁਕਾਬਲੇ 'ਚ ਤਿੰਨ ਭਾਰਤੀ ਜਵਾਨਾਂ ਅਤੇ ਇੱਕ ਕਸ਼ਮੀਰੀ ਖਾੜਕੂ ਦੀ ਮੌਤ ਹੋਈ ਹੈ। 

ਕਸ਼ਮੀਰੀ ਖਾੜਕੂਆਂ ਅਤੇ ਭਾਰਤੀ ਸੀਆਰਪੀਐੱਫ ਦਰਮਿਆਨ ਇਹ ਮੁਕਾਬਲਾ ਕੇਪੀ ਚੌਂਕ ਵਿੱਚ ਹੋਇਆ। ਸੀਆਰਪੀਐੱਫ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੱਡੀ 'ਤੇ ਆਏ ਖਾੜਕੂਆਂ ਵੱਲੋਂ ਭਾਰਤੀ ਜਵਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਤਿੰਨ ਭਾਰਤੀ ਜਵਾਨਾਂ ਦੀ ਮੌਤ ਹੋਈ ਹੈ। ਪੁਲਿਸ ਅਫਸਰਾਂ ਮੁਤਾਬਿਕ ਹਮਲਾ ਕਰਨ ਵਾਲੇ ਕਸ਼ਮੀਰੀ ਖਾੜਕੂਆਂ ਦੀ ਗਿਣਤੀ 2 ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ