ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਤਿਵਾੜੀ ਨੂੰ ਨੰਗੇ ਸਿਰ ਸਿਰਪਾਓ ਪਾਇਆ

ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਤਿਵਾੜੀ ਨੂੰ ਨੰਗੇ ਸਿਰ ਸਿਰਪਾਓ ਪਾਇਆ
ਮਨੀਸ਼ ਤਿਵਾੜੀ ਨੂੰ ਨੰਗੇ ਸਿਰ ਸਿਰਪਾਓ ਪਾਉਂਦੇ ਹੋਏ ਬਾਬਾ ਬਲਬੀਰ ਸਿੰਘ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਉਮੀਦਵਾਰ ਜਿੱਥੇ ਵੋਟਾਂ ਲੈਣ ਲਈ ਤਰਲੋ-ਮੱਛੀ ਹੁੰਦਿਆਂ ਹਰ ਹੀਲਾ ਵਰਤ ਰਹੇ ਹਨ ਉੱਥੇ ਇਸ ਮੌਕੇ ਪੰਜਾਬ ਦੀ ਸਿਆਸਤ ਵਿੱਚ ਸਿੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੀ ਮਦਦ ਹਾਸਿਲ ਕਰਨਾ ਵੀ ਹਰ ਆਗੂ ਦਾ ਅਹਿਮ ਨਿਸ਼ਾਨਾ ਹੁੰਦਾ ਹੈ। ਇਸ ਮਾਹੌਲ ਵਿੱਚ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਧਾਰਮਿਕ ਆਗੂ ਚਾਅ-ਚਾਅ ਵਿੱਚ ਮਰਿਆਦਾ ਦੀਆਂ ਧੱਜੀਆਂ ਉਡਾ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਮੋਹਾਲੀ ਵਿੱਚ ਸਾਹਮਣੇ ਆਇਆ ਹੈ। 

ਸਿੱਖ ਧਰਮ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਦੇ ਇੱਕ ਧੜੇ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਗੁਰਦੁਆਰਾ ਮਾਤਾ ਸ਼੍ਰੀ ਸੁੰਦਰ ਕੋਰ ਜੀ (ਸੈਕਟਰ 70) ਵਿਖੇ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾਰੀ ਦੇ ਗਲ ਵਿੱਚ ਨੰਗੇ ਸਿਰ ਗੁਰੂ ਘਰ ਦੀ ਦਾ ਦਾਤ ਸਿਰਪਾਓ ਪਾ ਦਿੱਤਾ। ਇਸ ਮੌਕੇ ਦੀ ਤਸਵੀਰ ਮਨੀਸ਼ ਤਿਵਾਰੀ ਨੇ ਖੁਦ ਵੀ ਆਪਣੇ ਫੇਸ ਬੁੱਕ ਖਾਤੇ 'ਤੇ ਸਾਂਝੀ ਕੀਤੀ ਹੈ। 

ਇਸ ਸਬੰਧੀ ਬੁੱਢਾ ਦਲ ਦਫਤਰ ਨਾਲ ਸੰਪਰਕ ਕਰਕੇ ਉਹਨਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗੋਂ ਫਿਲਹਾਲ ਕੋਈ ਜਵਾਬ ਨਹੀਂ ਮਿਲਿਆ। 

ਜ਼ਿਕਰਯੋਗ ਹੈ ਕਿ ਸਿਆਸਤ ਦੇ ਇਸ ਰੌਲੇ ਵਿੱਚ ਸਿੱਖ ਸਿਧਾਂਤਾਂ ਅਤੇ ਸਿਰਪਾਓ ਵਰਗੀ ਮਹਾਨ ਸਿੱਖ ਪ੍ਰੰਪਰਾ ਦੀ ਬੇਅਦਬੀ ਦੇ ਮਾਮਲੇ ਆਮ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਸਿੱਖ ਭਾਵਾਨਾਵਾਂ ਨੂੰ ਸੱਟ ਮਾਰਦੇ ਹਨ ਪਰ ਇੱਕ ਪ੍ਰਮੁੱਖ ਸਿੱਖ ਜਥੇਬੰਦੀ ਦੇ ਆਗੂ ਵੱਲੋਂ ਅਜਿਹਾ ਕੀਤੇ ਜਾਣਾ ਆਪਣੇ ਆਪ ਵਿੱਚ ਵੱਡਾ ਅਤੇ ਗੰਭੀਰ ਮਾਮਲਾ ਬਣਦਾ ਹੈ, ਜਿਸਦੀ ਜਵਾਬਦੇਹੀ ਹੋਣੀ ਚਾਹੀਦੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ