ਫਿਰਕੂ ਵਿਵਾਦ ਦੇ ਚਾਰ ਸਾਲਾਂ ਬਾਅਦ, ਸ਼ਿਲਾਂਗ ਦੇ ਸਿੱਖਾਂ ਦਾ ਪੰਜਾਬੀ ਲੇਨ  ਤੋਂ ਉਜਾੜਾ 

ਫਿਰਕੂ ਵਿਵਾਦ ਦੇ ਚਾਰ ਸਾਲਾਂ ਬਾਅਦ, ਸ਼ਿਲਾਂਗ ਦੇ ਸਿੱਖਾਂ ਦਾ ਪੰਜਾਬੀ ਲੇਨ  ਤੋਂ ਉਜਾੜਾ 

ਕੋਰੋਨਾ ਮਹਾਮਾਰੀ ਦੌਰਾਨ ਵਿਸ਼ਵ ਅਰਥਵਿਵਸਥਾ ਢਹਿ ਗਈ ਸੀ

ਸ਼ਿਲਾਂਗ ਦੀ ਹਰੀਜਨ ਕਲੋਨੀ, ਜਿਸ ਨੂੰ ਪੰਜਾਬੀ ਲੇਨ ਅਤੇ ਥੇਮ ਆਈਵ ਮੌਲੌਂਗ ਵੀ ਕਿਹਾ ਜਾਂਦਾ ਹੈ, ਦੇ ਵਸਨੀਕ ਬੇਦਖ਼ਲੀ ਮੁਹਿੰਮ ਨਾਲ ਜੁੜੇ ਫਿਰਕੂ ਵਿਵਾਦ ਤੋਂ ਚਾਰ ਸਾਲਾਂ ਬਾਅਦ ਹੁਣ ਕੁਝ ਸ਼ਰਤਾਂ ਸਹਿਤ ਪੁਨਰਵਾਸ ਲਈ ਸਹਿਮਤ ਹੋ ਗਏ ਹਨ।3.33 ਏਕੜ ਵਾਲੀ ਇਸ ਕਲੋਨੀ ਵਿੱਚ 342 ਦਲਿਤ ਜਾਂ ਮਜ਼੍ਹਬੀ ਸਿੱਖ ਪਰਿਵਾਰ ਰਹਿੰਦੇ ਹਨ।ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੇਸਟੋਨ ਟਾਈਨਸੋਂਗ ਨੇ ਕਿਹਾ ਕਿ ਪੰਜਾਬੀ ਲੇਨ ਦੇ ਵਸਨੀਕਾਂ ਦੀ ਨੁਮਾਇੰਦਗੀ ਕਰਨ ਵਾਲੀ ਹਰੀਜਨ ਪੰਚਾਇਤ ਕਮੇਟੀ (ਐੱਚਪੀਸੀ) ਨੇ ਕੁਝ ਸ਼ਰਤਾਂ ਦੇ ਨਾਲ ਮੁੜ ਵਸੇਬਾ ਕਰਨ ਲਈ ਸਹਿਮਤੀ ਪੱਤਰ ਸੌਂਪਿਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਉਨ੍ਹਾਂ ਦੀ ਮੁੱਖ ਸ਼ਰਤ ਹੈ ਕਿ ਸਾਰੇ ਪਰਿਵਾਰਾਂ ਨੂੰ ਇੱਕੋਂ ਥਾਂ 'ਤੇ ਵਸਾਉਂਦੇ ਹੋਏ, 200 ਵਰਗ ਮੀਟਰ ਜਗ੍ਹਾ ਪ੍ਰਤੀ ਪਰਿਵਾਰ ਦਿੱਤੀ ਜਾਵੇ। ਇਸ ਦੇ ਲਈ ਉਨ੍ਹਾਂ ਨੇ ਮੇਘਾਲਿਆ ਦੀ ਰਾਜਧਾਨੀ ਦੇ ਯੂਰਪੀਅਨ ਵਾਰਡ ਨੂੰ ਤਰਜੀਹ ਦਿੱਤੀ ਹੈ।ਹੋਰ ਸ਼ਰਤਾਂ ਵਿੱਚ ਇਲਾਕੇ ਵਿੱਚੋਂ ਇੱਕ ਗੁਰਦੁਆਰਾ, ਇੱਕ ਚਰਚ, ਦੋ ਮੰਦਰਾਂ, ਇੱਕ ਵਾਲਮੀਕੀ ਆਸ਼ਰਮ ਅਤੇ ਗੁਰੂ ਨਾਨਕ ਸਕੂਲ ਨੂੰ ਸ਼ਿਫਟ ਨਾ ਕਰਨਾ, ਲਗਭਗ 60 ਭਾਈਚਾਰੇ ਦੇ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਦੇਣਾ ਅਤੇ ਹਰ ਪਰਿਵਾਰ ਨੂੰ 20 ਲੱਖ ਰੁਪਏ ਦਾ ਭੁਗਤਾਨ ਕਰਨਾ ਸ਼ਾਮਲ ਹੈ।31 ਮਈ, 2018 ਨੂੰ ਕੁਝ ਔਰਤਾਂ ਅਤੇ ਇੱਕ ਬੱਸ ਡਰਾਈਵਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਹਰੀਜਨ ਕਲੋਨੀ ਵਿਵਾਦ ਦਾ ਕੇਂਦਰ ਬਣ ਗਈ ਸੀ।ਸ਼ਬਦੀ ਝਗੜਾ ਫਿਰਕੂ ਝੜਪ ਵਿੱਚ ਬਦਲ ਗਿਆ ਸੀ ਅਤੇ ਸਥਾਨਕ ਕਬਾਇਲੀ ਨੌਜਵਾਨਾਂ ਨੇ ਕੁਝ ਦਿਨਾਂ ਲਈ ਕਲੋਨੀ ਨੂੰ ਘੇਰਾ ਪਾ ਲਿਆ ਸੀ ਅਤੇ ਸਿਖਾਂ ਉਪਰ ਹਮਲੇ ਕੀਤੇ ਸਨ। ਅਧਿਕਾਰੀਆਂ ਨੂੰ ਕਰਫਿਊ ਲਗਾਉਣਾ ਪਿਆ ਸੀ।ਹਿੰਸਾ ਦੇ ਪਿੱਛੇ ਇੱਕ ਕਾਰਨ ਕਾਲੋਨੀ ਨੂੰ ਸ਼ਿਫਟ ਕਰਕੇ, ਵਪਾਰਕ ਕੰਪਲੈਕਸ ਲਈ ਜਗ੍ਹਾ ਬਣਾਉਣ ਨੂੰ ਮੰਨਿਆ ਗਿਆ ਸੀ। ਉਸ ਸਮੇਂ ਸ੍ਰੋਮਣੀ ਕਮੇਟੀ ,ਬਾਦਲ ਅਕਾਲੀ ਦਲ ਅਤੇ ਮਨਜਿੰਦਰ ਸਿੰਘ ਸਿਰਸਾ ਉਸ ਸਮੇਂ ਦੇ ਦਿਲੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਸ ਬਾਰੇ ਅਵਾਜ਼ ਉਠਾਈ ਸੀ।ਪਰ ਇਹਨਾਂ ਪੰਥਕ ਜਥੇਬੰਦੀਆਂ ਵਲੋਂ ਲਗਾਤਾਰ ਸਾਰ ਨਾ ਲੈਣ ਕਾਰਣ ਉਥੋਂ ਦੇ ਸਿਖਾਂ ਨੂੰ ਆਪਣੀ ਸਥਾਨਕ ਬਸਤੀ ਤੋਂ ਉਜੜਕੇ ਸਮਝੌਤਾ ਕਰਨਾ ਪਿਆ।ਮਨਜਿੰਦਰ ਸਿੰਘ ਸਿਰਸਾ ਤੇ ਬਾਦਲ ਅਕਾਲੀ ਦਲ ਨੂੰ ਹੁਣ ਵੀ ਚਾਹੀਦਾ ਹੈ ਕਿ ਉਥੋਂ ਦੇ ਸਿਖਾਂ ਨਾਲ ਗਲਬਾਤ ਕਰਕੇ ਉਹਨਾਂ ਨੂੰ ਬਣਦੀਆਂ ਸਹੂਲਤਾਂ ਦਿਵਾਉਣ।

ਦੁਨੀਆ ਦੇ ਰੱਖਿਆ ਬਜਟ  ਦੇ ਵਾਧੇ ਵਿਚ ਤੀਜਾ ਦੇਸ਼  ਭਾਰਤ     

 ਮੌਜੂਦਾ ਸਮੇਂ ਦੁਨੀਆ ਦਾ ਰੱਖਿਆ ਬਜਟ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ।ਇਸ ਸਮੇਂ ਦੁਨੀਆ ਦਾ ਰੱਖਿਆ ਬਜਟ 162 ਲੱਖ ਕਰੋੜ ਦੇ ਪਾਰ (2.1 ਟ੍ਰਿਲੀਅਨ ਅਮਰੀਕੀ ਡਾਲਰ) ਹੋ ਚੁੱਕਾ ਹੈ।ਰੱਖਿਆ ਖੇਤਰ ਦੇ 'ਥਿੰਕ-ਟੈਂਕ' ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ  ਮੁਤਾਬਕ ਪਿਛਲੇ ਸਾਲ ਰੱਖਿਆ ਬਜਟ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਸਿਪਰੀ ਦੇ ਅੰਕੜਿਆਂ ਅਨੁਸਾਰ ਦੁਨੀਆ ਦਾ ਰੱਖਿਆ ਬਜਟ ਪਿਛਲੇ ਸਾਲ 0.7 ਫੀਸਦੀ ਵਧ ਕੇ 2.1 ਟ੍ਰਿਲੀਅਨ ਅਮਰੀਕੀ ਡਾਲਰ (ਕਰੀਬ 162 ਲੱਖ ਕਰੋੜ ਰੁਪਏ) ਹੋ ਗਿਆ ਹੈ। ਇਸ ਰੱਖਿਆ ਖਰਚ ਵਿਚ ਚੋਟੀ ਦੇ 5 ਦੇਸ਼ਾਂ ਅਮਰੀਕਾ, ਚੀਨ, ਭਾਰਤ, ਬ੍ਰਿਟੇਨ ਅਤੇ ਰੂਸ ਦਾ ਸਾਂਝੇ ਤੌਰ 'ਤੇ 62 ਫੀਸਦੀ ਹਿੱਸਾ ਸ਼ਾਮਲ ਹੈ। ਸਿਪਰੀ ਦੇ ਅੰਕੜਿਆਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਰੱਖਿਆ ਖਰਚੇ ਵਿਚ ਜ਼ਬਰਦਸਤ ਵਾਧਾ ਹੋਇਆ ਹੈ।ਹਾਲਾਂਕਿ ਕੁਝ ਦੇਸ਼ਾਂ ਵਿਚ ਇਸ ਸਮੇਂ ਦੌਰਾਨ ਰੱਖਿਆ ਬਜਟ ਥੋੜ੍ਹਾ ਘਟਿਆ ਹੈ ਪਰ ਇਹ ਸਿਰਫ .1 ਫੀਸਦੀ ਹੈ। ਇਸ ਦਾ ਕਾਰਨ ਮਹਾਮਾਰੀ ਰਿਹਾ ਹੈ। ਜਿੱਥੇ ਰੱਖਿਆ ਬਜਟ ਵਿਚ ਕਟੌਤੀ ਕੀਤੀ ਗਈ ਹੈ, ਉੱਥੇ ਮਹਾਮਾਰੀ ਦੀ ਰੋਕਥਾਮ ਲਈ ਵਿਕਾਸ 'ਤੇ ਜ਼ਿਆਦਾ ਨਿਵੇਸ਼ ਕੀਤਾ ਗਿਆ ਹੈ। ਸਾਲ 2021 ਵਿਚ ਵਿਸ਼ਵ ਅਰਥਵਿਵਸਥਾ ਦਾ 2.2 ਫੀਸਦੀ ਰੱਖਿਆ 'ਤੇ ਖਰਚ ਕੀਤਾ ਗਿਆ।ਸਿਪਰੀ ਦੇ ਮਿਲਟਰੀ ਐਕਸਪੇਂਡੀਚਰ ਐਂਡ ਆਰਮਜ਼ ਪ੍ਰੋਡਕਸ਼ਨ ਪ੍ਰੋਗਰਾਮ ਦੇ ਸੀਨੀਅਰ ਖੋਜਕਾਰ ਡਿਏਗੋ ਲੋਪੇਜ਼ ਦਾ ਸਿਲਵਾ ਦਾ ਕਹਿਣਾ ਹੈ ਕਿ ਭਾਵੇਂ ਕੋਰੋਨਾ ਮਹਾਮਾਰੀ ਦੌਰਾਨ ਵਿਸ਼ਵ ਅਰਥਵਿਵਸਥਾ ਢਹਿ ਗਈ ਸੀ ਪਰ ਰੱਖਿਆ ਬਜਟ ਵਧਿਆ ਹੈ। ਇਸ ਮਿਆਦ ਦੌਰਾਨ ਫ਼ੌਜੀ ਖਰਚ 6.1 ਪ੍ਰਤੀਸ਼ਤ ਵਧਿਆ। 

ਸਭ ਤੋਂ ਜ਼ਿਆਦਾ ਫ਼ੌਜੀ ਖਰਚੇ ਦੇ ਮਾਮਲੇ ਵਿਚ ਅਮਰੀਕਾ ਟਾਪ ਤੇ ਹੈ। ਇਸ ਤੋਂ ਬਾਅਦ ਚੀਨ ਅਤੇ ਫਿਰ ਤੀਸਰੇ ਨੰਬਰ ਤੇ ਭਾਰਤ ਹੈ।ਭਾਰਤ 4 ਸਾਲ ਪਹਿਲਾਂ ਯਾਨੀ 2018 ’5ਵੀਂ ਪੁਜ਼ੀਸ਼ਨ ਤੇ ਸੀ ਅਤੇ ਉਦੋਂ ਕੁੱਲ ਫ਼ੌਜੀ ਖਰਚਾ 66.5 ਬਿਲੀਅਨ ਡਾਲਰ ਸੀ। ਯਾਨੀ 2021 ਤੱਕ ਇਸ ਖਰਚੇ ਵਿਚ 10.1 ਬਿਲੀਅਨ ਡਾਲਰ (7.74 ਲੱਖ ਕਰੋਡ਼ ਰੁਪਏ) ਦਾ ਵਾਧਾ ਹੋਇਆ ਹੈ। ਭਾਰਤ ਫ਼ੌਜੀ ਖਰਚਿਆਂ ਚ ਪਿਛਲੇ ਸਾਲ 76.6 ਬਿਲੀਅਨ ਅਮਰੀਕੀ ਡਾਲਰ ਦੇ ਨਾਲ ਤੀਸਰੇ ਸਥਾਨ ਤੇ ਰਿਹਾ। ਸਰਕਾਰ ਨੇ 2020 ਦੇ ਮੁਕਾਬਲੇ 0.9 ਫ਼ੀਸਦੀ ਦਾ ਵਾਧਾ ਕੀਤਾ।2021 ਵਿਚ ਫ਼ੌਜ ਤੇ ਸਭ ਤੋਂ ਜ਼ਿਆਦਾ ਖਰਚ ਕਰਨ ਵਾਲੇ 5 ਦੇਸ਼ਾਂ ਚ ਅਮਰੀਕਾ, ਚੀਨ, ਭਾਰਤ, ਯੂਨਾਈਟਿਡ ਕਿੰਗਡਮ (ਬ੍ਰਿਟੇਨ) ਅਤੇ ਰੂਸ ਸ਼ਾਮਲ ਸਨ। ਕੁੱਲ ਖਰਚੇ ਦਾ 62 ਫ਼ੀਸਦੀ ਹਿੱਸਾ ਇਕੱਲੇ ਇਨ੍ਹਾਂ 5 ਦੇਸ਼ਾਂ ਨੇ ਖਰਚ ਕੀਤਾ। ਰਿਪੋਰਟ ਮੁਤਾਬਕ 2021 ’ਚ ਅਮਰੀਕੀ ਫ਼ੌਜੀ ਖਰਚਾ 801 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ 2020 ਦੇ ਮੁਕਾਬਲੇ 1.4 ਫ਼ੀਸਦੀ ਘੱਟ ਹੈ।

ਭਾਰਤ ਦੀ ਹੀ ਗੱਲ ਕਰੀਏ ਤਾਂ ਭਾਰਤ ਨੇ ਵੀ ਮਿਲਟਰੀ 'ਤੇ ਕਾਫੀ ਖਰਚ ਕੀਤਾ ਹੈ। ਭਾਰਤ ਦਾ ਮਿਲਟਰੀ ਖਰਚ ਲਗਾਤਾਰ ਦੂਜੇ ਸਾਲ ਵਧ ਕੇ 76.6 ਅਰਬ ਡਾਲਰ (5,87 ਲੱਖ ਕਰੋੜ ਰੁਪਏ) ਹੋ ਗਿਆ।ਇਸ ਦੇ ਨਾਲ ਹੀ ਇਸ 'ਤੇ ਅਮਰੀਕਾ ਦਾ ਖਰਚ ਕੁਝ ਘਟਿਆ ਹੈ। ਅਮਰੀਕਾ ਨੇ ਇਸ ਸਮੇਂ ਦੌਰਾਨ 801 ਅਰਬ ਡਾਲਰ (61.43 ਲੱਖ ਕਰੋੜ ਰੁਪਏ) ਖਰਚ ਕੀਤੇ ਸਨ ਜੋ ਉਸਦੀ ਕੁੱਲ ਜੀਡੀਪੀ ਦਾ 3.6 ਪ੍ਰਤੀਸ਼ਤ ਹੈ। ਹਾਲਾਂਕਿ ਪਹਿਲਾਂ ਇਹ 3.7 ਫੀਸਦੀ ਸੀ।ਦੂਜੇ ਪਾਸੇ ਜੇਕਰ ਰੂਸ ਦੀ ਗੱਲ ਕਰੀਏ ਤਾਂ ਇਸ ਦਾ ਰੱਖਿਆ ਬਜਟ ਵਧਿਆ ਹੈ। ਰੂਸ ਨੇ ਇਸ ਖਰਚ ਨੂੰ ਲਗਾਤਾਰ ਤਿੰਨ ਸਾਲਾਂ ਲਈ ਤੇਜ਼ ਕੀਤਾ ਹੈ ਅਤੇ ਆਪਣੇ ਫ਼ੌਜੀ ਖਰਚਿਆਂ ਵਿੱਚ 2.9 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਰੂਸ ਆਪਣੇ ਜੀਡੀਪੀ ਦਾ 4.1 ਫੀਸਦੀ ਰੱਖਿਆ 'ਤੇ ਖਰਚ ਕਰ ਰਿਹਾ ਹੈ।ਭਾਰਤ ਵਰਗੇ ਦੇਸ਼ ਵਿਚ ਸਿਹਤ ,ਖੁਰਾਕ ,ਵਿਕਾਸ ਦਾ ਸੰਕਟ ਹੈ ਤਾਂ  ਫੌਜੀ ਖਰਚੇ ਵਧਾਉਣਾ ਸਿਆਣਪ ਨਹੀਂ ਹੈ।

 

  ਰਜਿੰਦਰ ਸਿੰਘ ਪੁਰੇਵਾਲ