ਖਾਲਿਸਤਾਨ ਦੀ ਜੰਗੇ ਆਜ਼ਾਦੀ ਦਾ ਸੂਰਬੀਰ ਯੋਧਾ : ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ

ਖਾਲਿਸਤਾਨ ਦੀ ਜੰਗੇ ਆਜ਼ਾਦੀ ਦਾ ਸੂਰਬੀਰ ਯੋਧਾ : ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ
ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ

 ਡਿਪਟੀ ਚੀਫ  ਖਾਲਿਸਤਾਨ ਲਿਬਰੇਸ਼ਨ ਆਰਮੀ

" ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਪਿਸਤੌਲ ਦਾ ਪ੍ਰਸ਼ਾਦਿ ਮੰਗਣ ਵਾਲਾ ਮਹਾਨ ਜੁਝਾਰੂ " 

ਭਾਈ ਅਵਤਾਰ ਸਿੰਘ ਕੱਥੂਨੰਗਲ ਦਾ ਜਨਮ 11  ਅਗਸਤ 1968  ਨੂੰ ਮਾਤਾ ਮਨਜੀਤ ਕੌਰ ਦੀ ਕੁੱਖੋਂ, ਭਾਈ ਦਲਬੀਰ ਸਿੰਘ ਦੇ ਘਰ ਪਿੰਡ ਕੱਥੂਨੰਗਲ ( ਬਾਬਾ ਬੁੱਢਾ ਸਾਹਿਬ ਦੇ ਜਨਮ ਅਸਥਾਨ )  ਜਿਲਾ ਅੰਮ੍ਰਿਤਸਰ ਵਿਖੇ ਹੋਇਆ ਸੀ  ।ਆਪ ਦੇ ਪਿਤਾ ਪੰਜਾਬ ਰੋਡਵੇਜ਼ ਵਿੱਚ ਬੱਸ ਡਰਾਈਵਰ ਸਨ ਤੇ ਹੋਰ ਕਿੱਤਾ ਖੇਤੀਬਾੜੀ ਸੀ। ਅਵਤਾਰ ਸਿੰਘ ਹੋਰੀਂ ਦੋ ਭਰਾ ਸਨ । ਭਾਈ ਸਾਬ ਦੀ ਮੁੱਢਲੀ ਸਿੱਖਿਆ ਆਪਣੇ ਪਿੰਡ ਕੱਥੂਨੰਗਲ ਦੇ ਸਰਕਾਰੀ ਸਕੂਲ ਵਿਚ ਹੋਈ ਤੇ ਦੱਸਵੀਂ ਜਮਾਤ ਏਨਾਂ ਆਪਦੇ ਨਾਨਕੇ ਪਿੰਡ ਔਜਲਾ ਪਾਸ ਤੋਂ ਕੀਤੀ ।ਜਦੋਂ ਏਹ ਪੜਦੇ ਸਨ ਤਾਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦਾ ਖਾਸਾ ਪ੍ਭਾਵ ਹੋਣ ਕਰਕੇ ਓਨਾਂ ਦੀ ਸੰਗਤ ਕਰਨੀ ਸ਼ੁਰੂ ਕੀਤੀ। ਇੱਕ ਵਾਰ ਜਦੋਂ ਏਹ ਅੱਠਵੀਂ ਵਿਚ ਸਨ ਤਾਂ ਸੰਤਾਂ ਨਾਲ ਬਚਨ ਹੋਏ ਤਾਂ ਏਹ ਸੰਤਾਂ ਤੋਂ ਪ੍ਸ਼ਾਦ ਦੀ ਮੰਗ ਕਰਨ ਲੱਗੇ , ਸੰਤਾਂ ਨੇ ਕੜਾਹ ਪ੍ਸ਼ਾਦ ਦਿੱਤਾ, ਏਹ ਕਹਿਣ ਲੱਗੇ ਕਿ ਦੁਜਾ  ਪ੍ਸ਼ਾਦ ਦਿਓ ਬਾਬਾ ਜੀ ਦੀ ਏਹ ਨਹੀਂ , ਤਾਂ  ਸੰਤ ਜੀ ਨੇ ਮੁੱਠ ਭਰਕੇ ਕਾਜ਼ੂ-ਬਦਾਮ ਦਿਤੀ ਤੇ  ਫੇਰ ਏਹ ਕਹਿਣ ਲੱਗੇ ਬਾਬਾ ਜੀ ਏਹ ਪ੍ਸ਼ਾਦ ਨਹੀਂ ਲੈਣਾਂ ।ਸੰਤਾਂ ਨੇ ਕਿਹਾ ਭਾਈ ਪ੍ਸ਼ਾਦ ਤਾਂ ਏਹੀ ਨੇ ਓ ਤੂੰ ਮਨਾਂ ਕਰੀ  ਜਾ ਰਿਹਾ ਹੈ ।ਸੰਤਾਂ ਦੇ ਗਲ ਵਿੱਚ ਪਾਏ ਪਿਸ਼ਟਲ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਬਾਬਾ ਜੀ ਮੈਨੂੰ ਆਹ ਪ੍ਸ਼ਦ ਚਾਹੀਦਾ । 

ਸੰਤ ਜੀ ਕਹਿਣ ਲੱਗੇ ਏਹ ਪ੍ਰਸ਼ਾਦਿ ਸੰਭਾਲ ਲਵੇਂਗਾ ? ਤਾਂ ਏਨਾਂ ਕਿਹਾ ਬਾਬਾ ਜੀ ਆਪ ਦੀ  ਕਿਰਪਾ ਸਾਂਭ ਵੀ ਲਊਂਗਾ ਅਤੇ ਵਰਤ ਵੀ ਲਵਾਂਗਾ।  ਸੰਤਾ ਨੇ ਭਾਈ ਰਾਮ ਸਿੰਘ ਜਥੇਦਾਰ ਨੰ ਇਸ਼ਾਰਾ ਕਰਦਿਆਂ ਇਕ ਪਿਸਟਲ ਦੇਣ ਵਾਸਤੇ ਆਖ ਦਿੱਤਾਂ । ਜੋ ਆਪ ਨੇ ਘਰੇ ਲਿਆਕੇ  ਘਰਦਿਆਂ ਤੋਂ ਚੌਰੀ ਚੌਲਾਂ ਵਾਲੀ ਡਰੰਮ ਵਿਚ ਰੱਖ ਦਿੱਤਾ ।ਏਸ ਪਿਸਟਲ ਦੀ ਵਰਤੋਂ ਛੇਤੀ ਮਗਰੋਂ ਸਕੂਲ ਪੜਦਿਆਂ ਹੀ ਓਸ ਮਾਸਟਰ ਨੂੰ ਸੋਧਕੇ ਕੀਤੀ ਜੋ ਕਿ ਮੁਖਬਰੀਆਂ ਕਰਦਾ ਸੀ ਤੇ ਸਕੂਲ ਦੀਆਂ ਕੁੜੀਆਂ ਨੂੰ ਗਲਤ ਨਿਗਾਹ ਨਾਲ ਦੇਖ, ਮਾੜੀਆਂ-ਚੰਗੀਆਂ ਟਿੱਪਣੀਆਂ ਦਿੰਦਾ ਸੀ ।ਪਰ ਏਸ ਤੋਂ ਪਹਿਲਾਂ ਆਪ ਦੇ ਘਰੇ ਪਤਾ ਲੱਗ ਗਿਆ ਕਿ ਆਪ ਸਕੂਲ ਨਹੀ ਜਾਂਦੇ ਤੇ ਘਰੋਂ ਸਕੂਲ ਬਹਾਨੇ ਸੰਤਾਂ ਦੀ ਸਪੀਚਾਂ ਸੁਨਣ  ਚਲੇ ਜਾਂਦੇ ਹੋ , ਤਾਂ ਆਪਦੀ ਮਾਤਾ ਨੇ ਆਪਦੇ ਨਾਨਕੇ ਪਿੰਡ ਭੇਜ ਦਿੱਤਾਂ । ਪਰ ਏਥੇ ਵੀ ਆਪ ਸਕੂਲ ਨਾ ਜਾਕੇ ਅੰਮ੍ਰਿਤਸਰ ਹੀ ਜਾ ਪੁੱਜਦੇ ਰਹੇ । ਜਦੋਂ ਆਪਨੇ  ਮਾਸਟਰ ਸੋਧ ਦਿੱਤਾ ਤਾਂ ਪੁਲਿਸ ਨੇ ਪਹਿਲੀ ਵਾਰ ਗਿ੍ਫਤਾਰ ਕਰ ਲਿਆ, ਤੇ ਆਪਦੀ ਜਮਾਨਤ ਆਪਦੇ ਮਾਮੇ ਨੇ ਕਰਵਾਈ  ਤੇ ਫੇਰ ਆਪਨੂੰ ਮੋਟਰਾਂ ਬੰਨਣ ਦਾ ਕੰਮ ਸਿੱਖਣੇ ਲਾ ਦਿੱਤਾ ਕਿ ਰੁੱਜ਼ੇ ਰਹਿਣ ਕਰਕੇ ਦਰਬਾਰ ਸਾਹਿਬ ਨਾ ਜਾ ਸਕਣ । ਪਰ ਆਪਨੇ ਓਹ ਵੀ ਕੰਮ ਛੱਡਕੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨਾਲ ਗੁਪਤ ਰੂਪ ਵਿਚ ਸੰਘਰਸ਼ ਦੀ ਸੇਵਾਂ ਵਿਚ ਲੱਗ ਗਏ ।ਆਪਨੂੰ ਸੰਘਰਸ਼ ਦੀ ਸੇਵਾ ਕਰਦਿਆਂ ਫੇਰ ਤੋਂ 1986  ਵਿਚ ਅਲੀਵਾਲ ਦੀ ਬੀ.ਐਸ.ਐਫ ਨੇ ਘਰੋਂ ਫੜਲਿਆ ਤੇ ਪਿਸਟਲ ਪਾਕੇ ਘੋਰ ਤਸ਼ੱਦਦ ਕੀਤਾ। ਏਸ ਵਾਰ ਦੀ ਗਿ੍ਫਤਾਰੀ ਮਗਰੋਂ ਘਰਦਿਆਂ ਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਤੇ ਘਰਦਿਆਂ ਨੂੰ ਪੈਲੀ ਬੰਨਾ ਤੱਕ ਵੇਚਣਾਂ ਪਿਆ  ।ਏਸ ਮਗਰੋਂ ਆਪਨੂੰ ਦੁਸ਼ਟ ਦਮਨ ਜਥੇਬੰਦੀ ਵੱਲੋਂ ਚਿੱਠੀ ਮਿਲੀ ਜਿਸ ਵਿਚ ਆਪਨੂੰ ਸਿੱਖ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਜਥੇਬੰਦੀ ਦੇ ਮੁੱਖੀ ਸ਼ਮਸ਼ੇਰ ਸਿੰਘ ਸ਼ੇਰਾ ਓਰਫ ਨਰੈਣ ਸਿੰਘ ਚੌੜਾ ਵਲੋਂ ਬੇਨਤੀ ਕੀਤੀ ਗਈ  ।ਫੇਰ ਆਪ ਏਨਾਂ ਨਾਲ ਕੌਮੀ ਸੇਵਾ ਵਿੱਚ ਆਪਦੇ ਕਈ ਸਾਥੀਆਂ ਨੂੰ ਲੈ ਸ਼ਾਮਲ ਹੋ ਗਏ । ਆਪਦੀ ਜਾਣ-ਪਛਾਣ ਬੱਬਰ ਖਾਲਸਾ ਦੇ ਸਿੰਘਾਂ ਨਾਲ ਹੋਈ , ਕੁੱਝ  ਉਹਨਾਂ ਨਾਲ  ਸੇਵਾ ਕੀਤੀ। ਆਪ ਜਦੋਂ ਦੁਸ਼ਟ ਦਮਨ ਵਿਚ ਸੀ ਤਾਂ ਆਪਨੂੰ ਬਾਬਾ ਕਹਿੰਦੇ ਸੀ  ਕਿਉ਼ਕਿ ਆਪ ਪੰਜਾਂ ਬਾਣੀਆਂ  ਤੋਂ ਇਲਾਵਾ ਜਪੁਜੀ ਸਾਹਿਬ ਤੇ ਚੌਪਈ  ਸਾਹਿਬ ਦੇ  ਪਾਠ ਕਰਦੇ ਰਹਿੰਦੇ ਸੀ । ਸੰਗਰਾਂਦ ਨੂੰ ਬਾਰਾਹ ਮਾਹ ਸੁਣਾਕੇ ਸੁੱਕਾ ਪ੍ਸਾਦ ਵੰਢਦੇ ਸੀ ।ਦੁਸਟ ਦਮਨ ਵਿਚ  ਜ਼ਥੇਦਾਰ ਜਦੋਂ ਆਪ ਕੋਈ ਕਾਰਵਾਈ ਨਾ ਕਰਕੇ ਸਿੰਘਾਂ ਨੂੰ ਮੂਹਰੇ ਲਾਉਣ ਲੱਗੇ ਤਾਂ ਜਥੇਬੰਦੀ ਦੇ ਸਿੰਘਾ ਉੱਪਰ ਭਾਈ ਸਾਹਿਬ ਦੀ ਸ਼ਖਸੀਅਤ ਦਾ ਬਹੁਤ ਪ੍ਭਾਵ ਪੈ ਚੁੱਕਾ ਸੀ । ਸਿੰਘਾਂ ਨੇ ਗੁਰੁਦੁਆਰਾ ਗੁਰੂਦਰਸ਼ਨ ਪ੍ਕਾਸ਼ ਚੌਂਕ ਮਹਿਤਾ ਦਮਦਮੀ ਟਕਸਾਲ ਦੇ  ਹੈਡਕੁਆਟਰ ਵਿਖੇ ਵੱਡੀ ਮੀਟਿੰਗ ਕਰਕੇ  ਨਵੀਂ ਜਥੇਬੰਦੀ ਦਾ ਐਲਾਨ ਕਰ ਦਿੱਤਾ। ਜਿਸਦੇ ਦੋ ਡਿਪਟੀ ਚੀਫ ਨਿਯੁਕਤ ਕੀਤੇ ਗਏ । ਜੋ ਕਿ ਭਾਈ ਰਾਜਬੀਰ ਸਿੰਘ ਗੁਰਦਾਸਪੁਰ  ਅਤੇ ਭਾਈ ਅਵਤਾਰ ਸਿੰਘ ਕੱਥੂਨੰਗਲ  ਬਣਾਏ ਗਏ , ਅਤੇ ਬੰਦ ਲਿਫਾਫੇ ਵਿਚ ਜਥੇਦਾਰ ਦਾ ਨਾਮ ਦਿੱਤਾ ਗਿਆ; ਕਪੂਰ ਸਿੰਘ ਜਮਰੌਦ ਉਰਫ ਨਰੈਣ ਸਿੰਘ । ਨਵੀਂ ਜ਼ਥੇਬੰਦੀ ਕਾਫੀ ਸਰਗਰਮ ਰਹੀ ਜਿਸ ਵਿਚ ਭਾਈ ਅਵਤਾਰ ਸਿੰਘ ਕੱਥੂਨੰਗਲ ਦੇ ਪੁਰਾਣੇ ਸਾਥੀ ਗੁਰਪਾਲ ਸਿੰਘ ਭੱਪੀ, ਰਣਜੀਤ ਸਿੰਘ, ਸੁਖਦੇਵ ਸਿੰਘ ਬਲੱਗਣ, ਖੜਕ ਸਿੰਘ ਘਿੱਲੀ ਆਦਿ ਸ਼ਾਮਿਲ ਸਨ ।ਏਸ ਜ਼ਥੇਬੰਦੀ ਨੇ ਭਾਈ ਤਰਸਮੇ ਸਿੰਘ ਕੁਹਾੜ ਦੀ ਬਰਸੀ ਮੌਕੇ ਓਨਾਂ ਦੀ ਸਿੰਘਣੀ ਨੂੰ ਗੋਲਡ ਮੈਡਲ ਨਾਲ ਸਨਾਮਨਿਤ ਕੀਤਾ ਤੇ ਸਿੰਘਾਂ ਦੀ ਸ਼ਹਾਦਤ ਨੂੰ ਯਾਦਗਰ ਤੇ ਜਗ-ਲਾਸਾਨੀ ਬਣਾ ਦਿੱਤਾ ।ਏਸ ਨਵੀਂ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਆਰਮੀ ਨੇ ਰਈਆ, ਨੌਸ਼ਿਹਰਾ ਚੋਕੀ, ਡੱਲਾ ਪਿੰਡ ਦੁਸ਼ਟਾਂ ਨੂੰ ਸੋਧ ਸਰਕਾਰ ਨਾਲ ਲੋਹਾ ਲਿਆ ।

ਜ਼ਿਕਰਯੋਗ ਹੈ ਕਿ ਆਪ ਪਹਿਲਾ ਤਾਂ ਰੂਪੋਸ਼ ਰਹਿਕ ਸੇਵਾ ਨਿਭਾਉਂਦੇ ਸੀ ਅਤੇ ਆਪਣਾ ਵਿਆਹ ਨਾ ਕਰਵਾਉਣ ਦਾ ਫੈਂਸਲਾ ਲਿਆ ਹੋਇਆ  ਸੀ । ਖਾੜਕੂ ਕਾਰਵਾਈਆਂ ਦੀਆਂ ਜਿੰਮੇਵਾਰੀਆਂ ਆਪਦੇ ਅਸਲ ਨਾਮ ਅਵਤਾਰ ਸਿੰਘ ਕੱਥੂਨੰਗਲ ਤੋਂ ਲੈਣੀਆ਼ ਆਰੰਭ ਕਰ ਦਿੱਤੀਆਂ ਸਨ ।  ਸਰਕਾਰ ਨੇ ਭਾਈ ਅਵਤਾਰ ਸਿੰਘ ਦੇ ਸਿਰ ਦਾ ਇਨਾਮ 40 ਲੱਖ ਰੁਪਏ ਰੱਖਤਾ। ਭਾਈ ਅਵਤਾਰ ਸਿੰਘ ਦਾ ਆਨੰਦ ਕਾਰਜ ਬੀਬੀ ਸੁਖਵਿੰਦਰ ਕੌਰ ਪਿੰਡ ਨਵਾਂ  ਵੈਰੋ ਨੰਗਲ  ਦੇ ਨਾਲ ਹੋਇਆ ਜੋ ਕਿ ਤੇਰਾਂ ਐਪਰੈਲ 1978   ਦੇ  ਖੂਨੀ ਸਾਕੇ ਦੌਰਾਨ ਸ਼ਹੀਦ ਹੋਣ ਵਾਲੇ ਬਾਬਾ ਦਰਸ਼ਨ ਸਿੰਘ  ਦੀ  ਭਤੀਜੀ ਹੈ। ਗੌਰਤਲਬ ਹੈ ਕਿ ਬੀਬੀ ਸੁਖਵਿੰਦਰ ਕੌਰ ਨੇ ਆਪਦੇ ਘਰਦਿਆਂ ਨੂੰ ਖਾੜਕੂ ਸਿੰਘ ਨਾਲ ਹੀ ਵਿਆਹ ਕਰਾਉਣ ਦੀ ਸ਼ਰਤ ਰੱਖੀ ਹੋਈ ਸੀ ਤੇ ਕਈ ਰਿਸ਼ਤੇ ਠੁਕਰਾਏ ਸਨ। ਜਿਹੜੇ ਰਿਸ਼ਤੇ ਆਏ ਸਨ ਉਹਨਾਂ ਵਿਚ ਪੁਲਿਸ ਮੁਲਾਜ਼ਮ , ਆਰਮੀ ਤੇ  ਜਿਮੀਂਦਾਰ ਸਨ । ਭਾਈ ਅਵਤਾਰ ਸਿੰਘ ਨੇ  ਸਿਰਫ 3 ਮਹੀਨੇ 20 ਦਿਨ ਦਾ ਸਮਾਂ ਗਹਿਸਤ  ਜੀਵਨ ਵਜੋਂ ਬਤੀਤ ਕੀਤਾ। ਗੌਰਤਲਬ ਹੈ ਕਿ ਆਪ ਰੂਪੋਸ਼ ਦੀਵਨ ਵਿਚ ਜਦੋਂ ਵਿਆਹ ਨਹੀਂ ਕਰਵਾਇਆ ਰਹੇ ਸੀ  ਤਾਂ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ ਨਾਲ ਭਾਈ ਅਵਤਾਰ ਸਿੰਘ ਕੱਥੂਨੰਗਲ ਦਾ ਬੜਾ ਪ੍ਰੇਮ ਸੀ ਇਕ ਦਿਨ  ਬਾਬਾ ਠਾਕੁਰ ਸਿੰਘ ਜੀ ਨੇ  ਬੁਲਾਕੇ ਸਮਝਇਆ ਕਿ  ਭਾਈ ਗਹਿਸਤ ਜੀਵਨ ਜ਼ਰੂਰੀ ਹੈ। ਵਿਆਹ ਹੋਵੇਗਾ  ਤਾਂ ਹੀ ਆਪਣੀ ਕੌਮ ਦੀ ਅਗਲੀ ਪੀੜੀ ਕਾਇਮ ਹੋਵੇਗੀ ।ਇਸ ਕਰਕੇ ਅਗਰ ਕੋਈ ਰਿਸ਼ਤੇ ਆਵੇ ਤਾਂ ਇਨਕਾਰ ਨਾ ਕਰੀਂ, ਸੋ 11ਜਨਵਰੀ 1991 ਨੂੰ  ਵਿਆਹ  ਹੋਣ ਮਗਰੋਂ ਆਪ ਇੱਕ ਮਹੀਨੇ ਵਾਸਤੇ ਗਵਾਂਡੀ ਦੇਸ਼ ਚਲੇ ਗਏ ਤੇ ਓਥੋਂ 19 ਅਪਰੈਲ 1991 ਨੂੰ ਵਾਪਿਸ ਆਏ ਤੇ ਕਾਲੇ ਅਫਗਾਨੇ ਰੇਤਲੀ ਬਹਿਕ ਤੇ ਠਹਿਰੇ ਸਨ ।   ਉਹ ਬਹਿਕ (ਠਾਹਰ) ਗੁਰਦਿਆਲ ਸਿੰਘ ਨਾਮਕ ਵਿਅਕਤੀ ਦੀ ਸੀ ਤੇ ਆਪ ਨਾਲ ਜੋ ਦੋ ਦਰਜਨ ਤੋਂ ਵੱਧ ਸਿੰਘ ਪਾਕਿਸਤਾਨ ਤੋਂ ਆਏ ਸੀ  ਉਹ ਆਪੋ ਆਪਣੇ ਟਿਕਾਣੇ ਚਲੇ ਗਏ । ਪਰ ਆਪ ਓਥੇ  ਖਾਸ  ਮੀਟਿੰਗ ਰੱਖੀ ਹੋਣ ਕਰਕੇ ਰੁਕ ਗਏ । ਭਾਈ ਅਵਤਾਰ ਸਿੰਘ  ਕੱਥੂਨੰਗਲ, ਰਣਜੀਤ ਸਿੰਘ ਰਾਣਾ , ਗੁਰਦਿਆਲ ਸਿੰਘ, ਸੁਰਜੀਤ ਸਿੰਘ ਤੇ ਮੁਹਿੰਦਰ ਸਿੰਘ ਮੌਜੂਦ ਸਨ ਅਤੇ 21 ਅਪਰੈਲ 1991 ਨੂੰ ਸ਼ਾਮ 4 ਕੁ ਵਜ਼ੇ  ਆਪ ਸੜਕ ਓਪਰ ਬਸ ਦੀ ਉਡੀਕ ਕਰ ਰਹੇ ਸੀ ਕਿ ਪੁਲੀਸ ਦੀ ਗੱਡੀ ਆ ਰੁਕੀ। ਰਣਜੀਤ ਸਿੰਘ ਰਾਣਾ ਨੇ ਭੱਜ਼ਣ ਦੀ ਕੌਸਿਸ਼ ਕੀਤੀ ਪਰ ਪੁਲੀਸ ਨੇ ਉਸ ਉਪਰ ਫਾਇਰਿੰਗ ਕਰ ਦਿੱਤੀ।  ਭਾਈ ਅਵਤਾਰ ਸਿੰਘ ਅਤੇ  ਬਹਿਕ ਵਾਲੇ ਗੁਰਦਿਆਲ ਨੂੰ ਪੁਲਿਸ ਫੜਕੇ ਪਹਿਲਾਂ ਫਤਿਹਗੜ ਚੂੜੀਆਂ ਲੈ ਕੇ  ਗਈ ਤੇ ਉਥੋਂ ਸੀਤਾ ਰਾਮ ਨੂੰ ਫੌਨ ਕੀਤਾ ਤੇ ਓਦੇ ਕਹਿਣ ਮੁਤਾਬਕ  ਬਟਾਲੇ ਲੈ ਆਏ । ਬਟਾਲੇ ਆਪਨੂੰ ਬੀਕੋ ਨਾਮ ਦੇ ਤਸੀਹਾ ਕੇਂਦਰ  ਵਿਚ ਡਾਢਾ ਤਸ਼ੱਦਦ ਕੀਤਾ ਪਰ ਆਪਨੇ ਕੋਈ ਥੌਹ ਪਤਾ ਨਹੀਂ ਦਿੱਤਾ ਤੇ ਅਖੀਰ  ਬਿਜਲੀ ਦੇ ਕਰੰਟ ਲਾਕੇ ਸ਼ਹੀਦ ਕਰ ਦਿੱਤਾ ਅਤੇ   22 ਅਪਰੈਲ ਨੂੰ ਝੂਠੇ ਪੁਲਿਸ ਮੁਕਾਬਲੇ ਦੀ ਖਬਰ ਅਖਬਾਰਾਂ  ਵਿਚ ਲਵਾ ਦਿੱਤੀ ਗਈ । ਜ਼ਿਕਰਯੋਗ ਹੈ ਕਿ ਗੁਰਦਿਆਲ ਨਾਮ ਦੇ ਵਿਅਕਤੀ ਨੂੰ 21 ਐਪਰੈਲ ਵਾਲੇ ਦਿਨ ਹੀ ਸ਼ਾਮ 6 ਵਜ਼ੇ ਦੇ ਕਰੀਬ ਰਿਹਾਅ ਕਰ ਦਿੱਤਾ ਸੀ । ਜੋ ਕਿ ਬਹੁਤ ਹੀ  ਸ਼ੱਕੀ ਅਤੇ ਹੈਰਾਨਕੁੰਨ ਗਲ ਹੈ। ਇਹ ਗੁਰਦਿਆਲ ਸਿੰਘ ਨਾਮਕ ਦਾ ਵਿਆਕਤੀ ਨਰੈਣ ਸਿੰਘ ਦਾ ਭਾਣਜਾ ਹੈ। ਪੁਲਿਸ ਵਲੋ ਦਾਅਵਾ ਕੀਤਾ ਗਿਆ ਸੀ ਰਾਤ ਪੁਲਿਸ ਮੁਕਾਬਲੇ ਵਿੱਚ ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਡਿਪਟੀ ਚੀਫ ਅਵਤਾਰ ਸਿੰਘ ਕੱਥੂਨੰਗਲ ਅਤੇ ਲੈਫਟੀਨੈੱਟ ਜਨਰਲ ਰਣਜੀਤ ਸਿੰਘ ਰਾਣਾ ਮਾਰੇ ਗਏ। ਪੁਲਿਸ ਹਲਕਿਆਂ ਵਲੋ ਪ੍ਰੈਸ ਨੂੰ ਦੱਸਿਆ ਗਿਆ ਕਿ ਮਰਨ ਵਾਲਾ ਅਵਤਾਰ ਸਿੰਘ ਕੱਥੂਨੰਗਲ ਬਹੁਤ ਖਤਰਨਾਕ ਖਾੜਕੂ ਸੀ ਅਤੇ 200 ਦੇ ਲੱਗਭਗ ਖਾੜਕੂ ਗਤੀਵਿਧੀਆਂ ਵਾਸਤੇ ਜਿੰਮੇਵਾਰ ਸੀ। ਭਾਈ ਅਵਤਾਰ ਸਿੰਘ ਕੱਥੂਨੰਗਲ ਦੀ ਸ਼ਹਾਦਤ ਤੋਂ ਸੱਤ ਮਹੀਨੇ ਬਾਅਦ ਬੀਬੀ ਸੁਖਵਿੰਦਰ ਕੌਰ ਨੇ ਇਕ ਧੀ ਨੂੰ ਜਨਮ ਦਿੱਤਾ ਜਿਸਦਾ ਉਸਨੇ ਨਾਮ ਲਵਪ੍ਰੀਤ ਕੌਰ ਰੱਖਿਆ । ਬੀਬੀ ਸੁਖਵਿੰਦਰ ਕੌਰ ਨੇ ਆਪਣੇ ਸ਼ਹੀਦ ਪਤੀ ਦੇ ਨਾਮ ਹੀ ਸਾਰੀ ਉਮਰ ਗੁਜਾਰਨ ਦਾ ਫੈਂਸਲਾ ਲਿਆ ਅਤੇ ਆਪਣੇ ਉਸ ਫੈਂਸਲੇ  ਤੇ ਸਬਰ ,ਸੰਤੋਖ ਅਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ। 

 ਪ੍ਰਣਾਮ ਸ਼ਹੀਦਾਂ ਨੂੰ -

  ਲਵਪ੍ਰੀਤ ਕੌਰ ( ਸਪੁੱਤਰੀ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ)