ਕਿਸਾਨਾਂ ਦੇ ਕਾਤਲਾਂ ਉੱਤੇ ਚੁੱਪੀ ਕਿਉਂ ?
ਦੇਸ਼ ਦਾ ਪ੍ਰਧਾਨ ਮੰਤਰੀ ਜੋ ਲੋਕਤੰਤਰ ਦਾ ਰਾਜਾ ਅਖਵਾਉਂਦਾ ਹੈ
ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਪਿਛਲੇ ਦਿਨੀਂ ਦੀਪ ਸਿੱਧੂ ਦਾ ਬਿਆਨ ਆਇਆ ਸੀ ਕਿ ਸ਼ਹੀਦ ਕਿਸ ਨੂੰ ਕਿਹਾ ਜਾਂਦਾ ਹੈ, ਅੱਜ ਤਾਂ ਸਾਡੇ ਸਾਹਮਣੇ ਉਹ ਤਸਵੀਰ ਵੀ ਆ ਗਈ ਹੈ। ਲਖੀਮਪੁਰ ਖੇੜੀ ਵਿੱਚ ਜੋ ਕਤਲੇਆਮ ਸਰਕਾਰ ਵੱਲੋਂ ਕੀਤਾ ਗਿਆ ਹੈ , ਉਸ ਵਿੱਚ ਮਰਨ ਵਾਲਾ ਹਰ ਇਕ ਵਿਅਕਤੀ ਸ਼ਹੀਦ ਹੈ । ਅੱਜ ਸਾਡੇ ਲੋਕ ਕਿੱਥੇ ਗਏ ਹਨ ਜੋ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਦੇ ਇੰਡੀਆ ਗੇਟ ਉਤੇ ਮੋਮਬੱਤੀਆਂ ਜਗਾਉਂਦੇ ਹਨ, ਲੋਕਾਂ ਦੀ ਇਸ ਸੋਚ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਲੋਕ ਸਰਕਾਰਾਂ ਖ਼ਿਲਾਫ਼ ਆਵਾਜ਼ ਨਹੀਂ ਚੁੱਕ ਸਕਦੀਆਂ । ਲਖੀਮਪੁਰ ਖੇੜੀ ਦਾ ਇਹ ਕਤਲ ਕਾਂਡ ਸਰਕਾਰ ਦੇ ਹੀ ਬੰਦਿਆਂ ਨੇ ਕੀਤਾ ਹੈ ਤਾਂ ਜੋ ਇਸ ਕਿਸਾਨੀ ਸੰਘਰਸ਼ ਨੂੰ ਖਤਮ ਕੀਤਾ ਜਾ ਸਕੇ । ਅਸੀਂ ਸਾਰੇ ਪਿਛਲੇ ਸਮੇਂ ਤੋਂ ਦੇਖਦੇ ਆਏ ਹਾਂ ਕਿ ਸਰਕਾਰ ਕਿਵੇਂ ਹੌਲੀ ਹੌਲੀ ਕਿਸਾਨਾਂ ਉੱਤੇ ਲਗਾਤਾਰ ਅੱਤਿਆਚਾਰ ਕਰ ਰਹੀ ਹੈ । ਦੇਸ਼ ਦਾ ਪ੍ਰਧਾਨ ਮੰਤਰੀ ਜੋ ਲੋਕਤੰਤਰ ਦਾ ਰਾਜਾ ਅਖਵਾਉਂਦਾ ਹੈ। ਉਸ ਦਾ ਸਭ ਤੋਂ ਪਹਿਲਾ ਫ਼ਰਜ਼ ਸੀ ਕਿ ਉਹ ਇਸ ਕਤਲੇਆਮ ਵਿਚ ਸ਼ਹੀਦ ਹੋਏ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੁੰਦਾ । ਇਸ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਇਹ ਸਾਰਾ ਕਤਲੇਆਮ ਕਾਂਡ ਸਰਕਾਰ ਦੀ ਮਿਲੀਭੁਗਤ ਹੈ, ਤਾਂ ਜੋ ਕਿਸਾਨੀ ਸੰਘਰਸ਼ ਵਿਚ ਸ਼ਾਮਲ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕੀਤਾ ਜਾਵੇ ਅਤੇ ਉਹ ਇਸ ਡਰ ਤੋਂ ਇਸ ਸੰਘਰਸ਼ ਨੂੰ ਖਤਮ ਕਰ ਦੇਣ । ਇਸ ਮੰਜ਼ਰ ਨੂੰ ਦੇਖਦੇ ਹੋਏ ਵੀ ਅਸੀਂ ਸਾਰੇ ਚੁੱਪ ਹਾਂ, ਕਿਉਂਕੀ ਅਸੀਂ ਕਿਤੇ ਨਾ ਕਿਤੇ ਇਸ ਤਾਨਾਸ਼ਾਹੀ ਨੂੰ ਕਬੂਲ ਕਰ ਰਹੇ ਹਾਂ । ਜੇਕਰ ਅੱਜ ਵੀ ਅਸੀਂ ਆਵਾਜ਼ ਨਾ ਚੁੱਕੇ ਤਾਂ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਇਸੇ ਤਰ੍ਹਾਂ ਆਪਣੇ ਹੱਕ ਮੰਗਣ ਵਾਲਿਆਂ ਨੂੰ ਕੁਚਲ ਦਿੱਤਾ ਜਾਵੇਗਾ ।
ਇਸ ਕਿਸਾਨੀ ਸੰਘਰਸ਼ ਨੂੰ ਜੇਕਰ ਅਸੀਂ ਮੁੱਢ ਤੋਂ ਵੇਖੀਏ ਤਾਂ ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਇਕ ਦਿਨ ਅਜਿਹਾ ਆਵੇਗਾ ਜਿਸ ਦਿਨ ਸਮੇਂ ਦੀ ਹਕੂਮਤ ਸ਼ਰ੍ਹੇਆਮ ਕਤਲ ਕਰੇਗੀ । ਇਕ ਉਹ ਦਿਨ ਸੀ ਜਦੋਂ ਕਾਲੇ ਕਾਨੂੰਨਾਂ ਦੀ ਖ਼ਿਲਾਫ਼ ਕਿਸਾਨੀ ਲਹਿਰ ਉੱਠੀ ਸੀ , ਹਰੇਕ ਪਾਰਟੀ ਨੇ ਜਿੰਨਾ ਹੋ ਸਕਿਆ ਇਸ ਕਿਸਾਨੀ ਲਹਿਰ ਨੂੰ ਮੁੱਦਾ ਬਣਾ ਕੇ ਰੋਟੀਆਂ ਸੇਕੀਆਂ ਪਰ ਹੱਲ ਕੋਈ ਵੀ ਨਾ ਕੱਢ ਸਕਿਆ ਸੀ । ਇੱਥੇ ਇੱਕ ਗੱਲ ਸਪਸ਼ਟ ਹੈ ਕਿ ਜੇਕਰ ਇਹ ਰਾਜਨੀਤਿਕ ਪਾਰਟੀਆਂ ਇਕਮੁੱਠ ਹੋ ਕੇ ਕਿਸਾਨੀ ਅੰਦੋਲਨ ਨਾਲ ਇੱਕ ਮਿੱਕ ਹੋ ਜਾਂਦੀਆਂ ਤਾਂ ਹੋ ਸਕਦਾ ਜੋ ਅੱਜ ਹਾਲਾਤ ਕਿਸਾਨੀ ਮੋਰਚੇ ਦੇ ਬਣੇ ਹੋਏ ਹਨ ਉਹ ਨਾ ਹੁੰਦੇ ਪਰ ਅਫਸੋਸ ਇਨ੍ਹਾਂ ਰਾਜਨੀਤਕ ਪਾਰਟੀਆਂ ਨੇ ਸਿਰਫ ਕਿਸਾਨੀ ਮੋਰਚੇ ਨੂੰ ਆਧਾਰ ਬਣਾ ਕੇ ਰਾਜਨੀਤਕ ਸਿਆਸਤ ਕੀਤੀ ਹੈ । ਲਖਨਪੁਰ ਦੀ ਦਰਦਨਾਕ ਵਾਰਦਾਤ ਜਿਸ ਦੀ ਜ਼ਿੰਮੇਵਾਰ ਮੌਜੂਦਾ ਤਾਨਾਸ਼ਾਹੀ ਸਰਕਾਰ ਹੈ । ਜਿਸ ਦੇ ਰਾਜ ਵਿੱਚ ਗੁੰਡਾਗਰਦੀ ਤੋਂ ਇਲਾਵਾ ਆਮ ਜਨਤਾ ਨੂੰ ਜੁਮਲੇ ਸੁਣਾ ਕੇ ਆਪਣਾ ਕੰਮ ਕੱਢਣਾ ਹੈ । ਜੇਕਰ ਦੇਸ਼ ਚਲਾਉਣ ਵਾਲੇ ਨੂੰ ਇਹ ਨਹੀਂ ਪਤਾ ਕਿ ਦੇਸ਼ ਵਿੱਚ ਕੀ ਹੋ ਰਿਹਾ ਹੈ ਤਦ ਉਸ ਨੂੰ ਉਸ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ । ਸਰਕਾਰ ਦੇ ਬਾਕੀ ਨੁਮਾਇੰਦਿਆਂ ਨੂੰ ਵੀ ਆਪਣੇ ਅਹੁਦੇ ਉਤੇ ਬੈਠਣ ਦਾ ਕੋਈ ਹੱਕ ਨਹੀਂ ਹੈ ਕਿਉਂ ਕੀ ਇਹ ਲੋਕ ਜੋ ਇਨ੍ਹਾਂ ਅਹੁਦਿਆਂ ਉੱਤੇ ਬੈਠੇ ਹੋਏ ਹਨ ਇਨ੍ਹਾਂ ਨੂੰ ਵੀ ਇਸੀ ਆਮ ਜਨਤਾ ਨੇ ਵੋਟ ਦੇ ਕੇ ਬਿਠਾਇਆ ਹੋਇਆ ਹੈ ਤਾਂ ਜੋ ਉਹ ਉਨ੍ਹਾਂ ਦੀ ਮਾੜੇ ਹਾਲਾਤਾਂ ਵਿੱਚ ਮੱਦਦ ਕਰਨ ਪਰ ਇਹ ਲੋਕ ਸਰਕਾਰ ਦੇ ਸਾਹਮਣੇ ਆਪਣੀ ਜ਼ੁਬਾਨ ਨਹੀਂ ਖੋਲ੍ਹਦੇ ਕਿਉਂ ਕੀ ਇਨ੍ਹਾਂ ਦੇ ਮਨ ਵਿਚ ਇਕ ਲਾਲਚ ਵਸਿਆ ਹੋਇਆ ਹੈ ਉਹ ਲਾਲਚ ਹੈ ਕੁਰਸੀ ਦਾ , ਇਨ੍ਹਾਂ ਨੂੰ ਡਰ ਹੈ ਕਿ ਜੇਕਰ ਅਸੀਂ ਸਰਕਾਰ ਦੇ ਖਿਲਾਫ ਅਵਾਜ ਉਠਾਵਾਗੇ ਤਾਂ ਸਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਣਾ ਹੈ । ਰੁਪਏ ਅਤੇ ਕੁਰਸੀ ਦੇ ਲਾਲਚ ਵਿਚ ਇਹ ਲੋਕ ਜ਼ਮੀਰ ਵੇਚ ਦਿੰਦੇ ਹਨ ਇਨ੍ਹਾਂ ਲੋਕਾਂ ਨੂੰ ਆਮ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਹੈ ਕਿਉਂ ਕੀ ਇਹ ਲੋਕ ਸਿਰਫ਼ ਤੇ ਸਿਰਫ਼ ਆਪਣੇ ਲਈ ਅਤੇ ਆਪਣੇ ਪਰਿਵਾਰਾਂ ਦੀ ਸ਼ਾਨੋ ਸ਼ੌਕਤ ਵਧਾਉਣ ਦੇ ਲਈ ਰਾਜਨੈਤਿਕ ਦਾ ਹਿੱਸਾ ਬਣਦੇ ਹਨ , ਇਕ ਗਰੀਬ ਕਿਸਾਨ ਤੇ ਮਜ਼ਦੂਰ ਇਨ੍ਹਾਂ ਲੋਕਾਂ ਦੇ ਉਦੋਂ ਹੀ ਕੰਮ ਆਉਂਦੇ ਹਨ ਜਦੋਂ ਇਨ੍ਹਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ । ਅੱਜ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਜੇਕਰ ਅਸੀਂ ਅੱਜ ਵੀ ਇਕਜੁੱਟ ਨਹੀਂ ਹੋਏ ਇਸੇ ਤਰ੍ਹਾਂ ਚੁੱਪੀ ਤਾਣ ਕੇ ਸਰਕਾਰਾਂ ਦਾ ਜਬਰ ਜ਼ੁਲਮ ਸਹਿਣ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਹ ਵੀ ਥੋਨੂੰ ਇਨ੍ਹਾਂ ਸਰਕਾਰਾਂ ਨੂੰ ਪੁੱਛ ਕੇ ਲੈਣਾ ਪਵੇਗਾ । ਤਾਨਾਸ਼ਾਹੀ ਦੀ ਆਰੰਭਤਾ ਹੀ ਅਜਿਹੇ ਕਤਲ ਕਾਂਡ ਹੁੰਦੇ ਹਨ , ਜਦੋਂ ਲੋਕ ਆਵਾਜ਼ ਨਹੀਂ ਚੁੱਕਦੇ ਤਾਂ ਹਕੂਮਤਾਂ ਲਗਾਤਾਰ ਅਜਿਹੇ ਕੰਮ ਕਰਦੀਆਂ ਰਹਿੰਦੀਆਂ ਹਨ ਜਿਸ ਨਾਲ ਲੋਕਾਂ ਦੀ ਆਵਾਜ਼ ਦਬਾਈ ਜਾਵੇ । ਸਾਨੂੰ ਸਭ ਨੂੰ ਇਕੱਤਰ ਹੋ ਕੇ ਇਸ ਕਤਲੇਆਮ ਦਾ ਵਿਰੋਧ ਕਰਨਾ ਚਾਹੀਦਾ ਹੈ ।
ਸਰਬਜੀਤ ਕੌਰ ਸਰਬੀ
Comments (0)