ਜਿਨ੍ਹਾਂ 'ਤੇ ਮਾਣ ਪੰਜਾਬੀਆਂ ਨੂੰ

ਜਿਨ੍ਹਾਂ 'ਤੇ ਮਾਣ ਪੰਜਾਬੀਆਂ ਨੂੰ
ਡਾ. ਤੇਜਦੀਪ ਸਿੰਘ ਰਤਨ

ਪੀੜ੍ਹੀ ਦਰ ਪੀੜ੍ਹੀ ਨਵੀਆਂ ਪੁਲਾਂਘਾ- ਮਹਿੰਦਰ ਸਿੰਘ ਸੱਲ

ਪੰਜਾਬ ਦੇ ਖਿੱਤੇ ਦੁਆਬੇ ਦੀ ਧਰਤੀ ਕਪੂਰਥਲਾ ਰਿਆਸਤ ਦੀ ਫਗਵਾੜਾ ਤਹਿਸੀਲ ਦੇ ਇਤਿਹਾਸਕ ਪਿੰਡ ਪਲਾਹੀਦੇ ਕੁਝ ਲੋਕ ਅਮਰੀਕਾਕੈਨੇਡਾ ਦੀ ਧਰਤੀ ਪੁੱਜੇਉਥੇ ਖੇਤਾਂ ਵਿੱਚ ਕੰਮ ਕੀਤਾ। ਲੱਕੜ ਦੇ ਆਰਿਆਂ ਉਤੇ ਮਜ਼ਦੂਰੀ ਕੀਤੀ। ਕਈ ਵਰ੍ਹੇ ਇਕੱਲ 'ਚ ਵਿਦੇਸ਼ੀ ਲੋਕਾਂ 'ਚ ਭੈੜੀਆਂ ਹਾਲਤਾਂ 'ਚ ਜ਼ਿੰਦਗੀ ਦੇ ਸਾਲ ਬਸਰ ਕੀਤੇ, ਫਿਰ ਪਰਿਵਾਰਾਂ ਨੂੰ ਸੱਦਿਆ। ਰੈਣ ਵਸੇਰੇ ਤਿਆਰ ਕੀਤੇ। ਇਹਨਾ ਪਰਿਵਾਰਾਂ ਵਿਚੋਂ ਕਈ ਪਰਿਵਾਰ ਹੁਣ ਆਪਣੇ ਕਾਰੋਬਾਰ ਕਰਦੇ ਹਨਉਹਨਾ ਦੀ ਔਲਾਦ ਚੰਗੀਆਂ ਨੌਕਰੀਆਂ 'ਤੇ ਹੈ। ਇਹ ਪਿੰਡ ਪਲਾਹੀ ਦੀ ਕਹਾਣੀ ਨਹੀਂਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦੀ ਕਹਾਣੀ ਹੈ।

ਮੱਲਾ ਸਿੰਘ ਸੱਲ ਅਮਰੀਕਾ ਪੁੱਜੇਬਜ਼ੁਰਗ ਠਾਕੁਰ ਸਿੰਘ ਸੱਲਜਗਤ ਸਿੰਘ ਉਰਫ ਜਰਨੈਲ ਸਿੰਘ ਕੈਨੇਡਾਪੁੱਜਣ ਵਾਲੇ ਕੁਝ ਲੋਕਾਂ ਵਿਚੋਂ ਸਨ। ਇਹਨਾ ਵਿਚੋਂ ਜਗਤ ਸਿੰਘ ਉਰਫ ਜਰਨੈਲ ਸਿੰਘ ਸੱਲ 1931 'ਚ ਕਲੱਕਤਾ ਰਾਹੀਂ ਹਾਂਗਕਾਂਗ ਅਤੇ ਹਾਂਗਕਾਂਗ ਤੋਂ ਕੈਨੇਡਾ ਪੁੱਜਿਆ। ਮਿਹਨਤ ਕੀਤੀਪਤਨੀ ਗੰਗੋ ਕੌਰ ਨੂੰ ਇੰਡੀਆ ਤੋਂ ਕੈਨੇਡਾ ਸੱਦਿਆ। ਉਪਰੰਤ ਉਹਨਾ ਦੇ ਪੁੱਤਰ ਸੁਰੈਣ ਸਿੰਘ 23 ਵਰ੍ਹਿਆਂ ਦੀ ਉਮਰ 'ਚ ਕੈਨੇਡਾ ਪਹੁੰਚੇ। ਪਤਨੀ ਪ੍ਰਕਾਸ਼ ਕੌਰ ਨੂੰ ਬੁਲਾਇਆ। ਆਪਣੇ ਪਿਤਾ ਵਾਂਗਰ ਸੁਰੈਣ ਸਿੰਘ ਨੂੰ ਵੀ ਸਿੱਖ ਕਮਿਊਨਿਟੀ ਨਾਲ ਜੁੜਨ ਦੀ ਜਾਗ ਲੱਗੀ। ਉਹਨਾ ਆਪਣੇ ਸਾਅ ਮਿਲ ਕਾਰੋਬਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜ  ਜਾਰੀ ਰੱਖੇ। ਕੈਨੇਡਾ ਦੇ ਵੈਨਕੋਵਰ ਵਿੱਚ ਹੀ ਨਹੀਂਆਪਣੀ ਜਨਮ ਭੂਮੀ ਪਲਾਹੀ ਦੇ ਵਿਕਾਸ ਕਾਰਜਾਂ 'ਚ ਵੀ ਨਿਰੰਤਰ ਹਿੱਸਾ ਲਿਆ।  ਉਹਨਾ ਦੇ ਇਸ ਦੁਨੀਆ ਤੋਂ ਤੁਰ ਜਾਣ ਉਪਰੰਤ ਉਹਨਾ ਦੇ ਪੁੱਤਰ ਮਹਿੰਦਰ ਸਿੰਘ ਸੱਲ ਵਲੋਂ  ਬਣਾਈ ਪਰਿਵਾਰਕ "ਪਲਾਹੀ ਫਾਊਂਡੇਸ਼ਨ" ਵਲੋਂ ਲਗਾਤਾਰ ਸਮਾਜ ਕਾਰਜਾਂਜਿਹਨਾ 'ਚ ਸਿੱਖਿਆਸਿਹਤ ਅਤੇ ਵਾਤਾਵਰਨ  ਸਬੰਧੀ ਪ੍ਰਾਜੈਕਟ ਹਨ ਲਈ ਸਹਾਇਤਾ, ਸਹਿਯੋਗ ਦਿੱਤਾ ਜਾਂਦਾ ਹੈ। ਉਹ "ਕੈਨੇਸ਼ੀਆ ਫੌਰੇਸਟ ਇੰਡਸਟਰੀ ਲਿਮਿਟਿਡ" ਦਾ ਮਾਲਕ ਹੈ ਅਤੇ ਵੱਡਾ ਕਾਰੋਬਾਰੀ ਹੈ।ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂਪਰਦੇਸ਼ ਵਸਦੇ ਬਹੁਤੇ ਪਰਿਵਾਰਾਂ ਦੀ ਹੈਜਿਹਨਾ ਦੇ ਵਡੇਰੇ ਪਰਾਈ ਧਰਤੀ ਤੇ ਗਏਟਿਕੇਪਰਿਵਾਰਾਂ ਨੂੰ ਵਿਦੇਸ਼ਾਂ 'ਚ ਸੱਦਿਆ ਅਤੇ ਉਥੇ ਹੀ ਸਥਾਪਿਤ ਕਰ ਦਿੱਤਾ। 

ਬਰਤਾਨੀਆ ਦੀ ਪੰਜਾਬੀ ਕਮਿਊਨਿਟੀ ਦੀ ਸ਼ਾਨ-ਪ੍ਰੋ: ਰਣਜੀਤ ਧੀਰ

ਪ੍ਰੋ: ਰਣਜੀਤ ਧੀਰ ਸਾਲ 1966 ਵਿੱਚ ਮੁਕਤਸਰ  ਸਰਕਾਰੀ ਕਾਲਜ ਤੋਂ ਪ੍ਰੋਫੈਸਰੀ ਛੱਡਕੇ ਵਲਾਇਤ ਪਹੁੰਚਿਆ। ਪਹਿਲਾਂ ਮਜ਼ਦੂਰੀ ਕੀਤੀ, ਫਿਰ ਪੜ੍ਹਿਆਂ-ਲਿਖਿਆਂ ਵਾਲੀ ਨੌਕਰੀ। ਹੌਲੀ-ਹੌਲੀ ਜੜ੍ਹ ਲੱਗ ਗਈ ਅਤੇ ਹੁਣ ਉਹ ਬਰਤਾਨੀਆ ਦੀ ਪੰਜਾਬੀ ਕਮਿਊਨਿਟੀ ਵਿੱਚ ਜਾਣਿਆਂ-ਪਛਾਣਿਆਂ ਸਿਰਕੱਢ ਨਾਉਂ ਹੈ। ਪਰਵਾਸ ਦੇ ਹੁਣ ਤੱਕ ਦੇ ਸਫ਼ਰ ਦੇ ਲੰਮੇ ਵਰ੍ਹਿਆ ਵਿੱਚ ਉਹਨੇ  ਆਪਣੇ ਘਰ ਵਿੱਚ ਸਾਹਿਤਕ, ਸਿਆਸੀ, ਵਿਦਿਅਕ, ਅਦਾਲਤੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸਾਂਝ ਪਾਈ ਹੈ। ਲੰਦਨ ਵਿੱਚ ਮੇਅਰ, ਮਜਿਸਟਰੇਟ, ਲੀਡਰ ਵਰਗੇ ਉੱਚ ਅਹੁਦਿਆਂ ਉਤੇ ਕੰਮ ਕਰਕੇ ਮਾਣ-ਸਨਮਾਨ ਖੱਟਿਆ ਹੈ। ਦੁਨੀਆ ਦੇ ਦਰਜਨਾਂ ਖੇਤਰਾਂ ਵਿੱਚ ਉਹਨਾ ਨੇ ਸਫ਼ਰ ਕੀਤੇ ਹਨ।

ਉਹ ਉੱਚ ਕੋਟੀ ਦਾ ਪੰਜਾਬੀ ਲੇਖਕ ਹੈ। ਸਾਲ 1980 ਵਿੱਚ ਉਸਨੇ ਵਿਸ਼ਵ ਪੰਜਾਬੀ ਲੇਖਕ ਕਾਨਫਰੰਸ ਬਰਤਾਨੀਆ ਵਿੱਚ ਆਪਣੇ ਸਾਥੀ ਲੇਖਕਾਂ ਦੀ ਸਹਾਇਤਾ ਨਾਲ ਆਯੋਜਿਤ ਕਰਵਾਈ, ਜਿਸ ਨਾਲ ਵਿਸ਼ਵ ਦੇ ਪੰਜਾਬੀ ਲੇਖਕਾਂ ਨੂੰ ਸਾਂਝਾ ਪਲੇਟਫਾਰਮ ਮਿਲਿਆ। ਉਸਨੇ ਨੇ ਵਤਨੋਂ ਦੂਰ, ਪਰਦੇਸ ਨਾਮਾ, ਸਾਊਥਾਲ ਦਾ ਸੂਰਜ, ਜੇਰੂਸੱਲਮ ਹਾਲੇ ਦੂਰ ਹੈ, ਵਲਾਇਤੋਂ ਨਿਕ-ਸੁਕ ਕਿਤਾਬਾਂ ਲਿਖਕੇ ਪੰਜਾਬੀ ਸਾਹਿਤ ਜਗਤ 'ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਸਨੂੰ ਬੁੱਲ੍ਹੇਸ਼ਾਹ ਇਨਾਮ-ਏਸ਼ੀਅਨ ਲੇਖਕ ਸਭਾ ਡੈਨਮਾਰਕ ਵਲੋਂ 1998 ਵਿੱਚ, ਪੰਜਾਬੀਅਤ ਦਾ ਮਾਣ ਸਨਮਾਨ-ਪੰਜਾਬੀ ਕੌਂਸਲ ਆਫ ਅਸਟਰੇਲੀਆ ਵਲੋਂ 2009 ਵਿੱਚ ਅਤੇ ਪੰਜਾਬੀ ਸਾਹਿਬ ਸਭਾ ਦਿੱਲੀ ਵਲੋਂ 2014 ਵਿੱਚ ਸਨਮਾਣ ਮਿਲਿਆ। ਸਾਲ 2018 ਵਿੱਚ ਬਰਤਾਨੀਆ ਦੀ ਮਲਿਕਾ ਨੇ ਸਥਾਨਕ ਸਰਕਾਰ ਵਿੱਚ ਸੇਵਾਵਾਂ ਬਦਲੇ ਆਪਨੂੰ "ਆਰਡਰ ਆਫ਼ ਦੀ ਬ੍ਰਿਟਿਸ਼ ਐਮਪਾਇਰ (ਓ.ਬੀ.ਈ.) ਦੇ ਖਿਤਾਬ ਨਾਲ ਨਿਵਾਜਿਆ।ਰਣਜੀਤ ਧੀਰ ਪੰਜਾਬੀ ਲੇਖਕ ਹੈ। ਸਮਾਜ ਸੇਵਕ ਹੈ। ਸਿਆਸਤਦਾਨ ਹੈ। ਰਣਜੀਤ ਧੀਰ ਦੇ ਵਿਚਾਰਾਂ ਵਿੱਚ ਸਪਸ਼ਟਤਾ ਉਸਦੀ ਸਖਸ਼ੀਅਤ ਨੂੰ ਨਿਖਾਰਦੀ ਹੈ। ਉਹ ਬਰਤਾਨੀਆ 'ਚ ਆਪਣੀ ਪਤਨੀ ਹਰਭਜਨ ਕੌਰ, ਜੋ ਬਰਤਾਨੀਆ 'ਚ ਮੇਅਰ ਵੀ ਚੁਣੇ ਗਏ, ਨਾਲ ਯੂ.ਕੇ. 'ਚ ਵਸਦਾ ਹੈ।

 ਡਾ. ਤੇਜਦੀਪ ਸਿੰਘ ਰਤਨ

ਗੁਰੂ ਕੀ ਨਗਰੀ ਤੇ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਦੀ ਕੋਟ ਬਾਬਾ ਦੀਪ ਸਿੰਘ ਦਾ ਜੰਮਪਲ ਡਾ. ਤੇਜਦੀਪ ਸਿੰਘ ਰਤਨ ਇਸ ਸਮੇਂ ਅਮਰੀਕਾ ਦੀ ਫੌਜ ਵਿਚ ਲੈਫਟੀਨੈਂਟ ਕਰਨਲ ਦੇ ਅਹੁਦੇ ਦੀ ਸੇਵਾ ਨਿਭਾ ਰਿਹਾ ਹੈ। ਸਾਲ 1995 ਵਿੱਚ 12ਵੀਂ ਜਮਾਤ ਪਾਸ ਕਰਕੇ ਅਮਰੀਕਾ ਦੇ ਓਹਾਇਹੋ ਸੂਬੇ ਦੇ ਡੇਟਨ ਸ਼ਹਿਰ ਜਿਸ ਨੂੰ ਹਵਾਈ ਜਹਾਜਾਂ ਦਾ ਜਨਮਦਾਤਾ ਸ਼ਹਿਰ ਕਿਹਾ ਜਾਂਦਾ ਹੈ, ਦੀ ਰਾਇਟ ਸਟੇਟ ਯੂਨੀਵਰਸਿਟੀ ਵਿੱਚ ਅਗਲੇਰੀ ਪੜ੍ਹਾਈ ਲਈ ਦਾਖਲਾ ਲਿਆ। ਉਸਦਾ ਤਾਇਆ ਡਾ. ਕੁਲਦੀਪ ਸਿੰਘ ਰਤਨ ਇਸ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਹੇ ਸਨ। ਉਸ ਦੇ ਪਿਤਾ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਵਿੱਚ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਵਜੋਂ ਰਿਟਾਇਰ ਹੋਏ। ਰਾਈਟ ਸਟੇਟ ਯੂਨੀਵਰਸਿਟੀ ਤੋਂ 2001 ਵਿੱਚ ਬਾਇਓ ਮੈਡੀਕਲ ਇੰਜਨੀਰਿੰਗ ਵਿੱਚ ਗਰੈਜੂਏਸ਼ਨ ਕਰਨ ਉਪਰੰਤ ਐਮ.ਬੀ.ਏ ਤੇ ਫਿਰ 2009 ਵਿੱਚ ਨਿਊਯਾਰਕ ਯੂਨੀਵਰਸਿਟੀ ਤੋਂ ਦੰਦਾ ਦੇ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ।

ਇਸੇ ਡਿਗਰੀ ਕਰਨ ਦੌਰਾਨ ਉਹ ਅਮਰੀਕੀ ਫੌਜ ਵਿੱਚ ਭਰਤੀ ਹੋ ਗਿਆ ਪਰ ਜਦ ਡਿਗਰੀ ਕਰਨ ਤੋਂ ਬਾਅਦ ਫੌਜ ਦੀ ਨੌਕਰੀ ਸ਼ੁਰੂ ਕਰਨ ਲੱਗੇ ਤਾਂ ਉਸ ਨੂੰ ਫੌਜ ਦੇ ਸੰਬੰਧਤ ਅਧਿਕਾਰੀ ਨੇ ਫੌਜ ਦੇ ਨਿਯਮਾਂ ਅਨੁਸਾਰ ਕੇਸ਼ ਕਟਾ ਕੇ ਅਤੇ ਬਿਨਾਂ ਦਸਤਾਰ ਤੋਂ ਹਾਜ਼ਰ ਹੋਣ ਲਈ ਕਿਹਾ। ਉਸਨੂੰ 1998 ਵਿੱਚ ਵੀ ਆਪਣੀ ਪੜ੍ਹਾਈ ਦੌਰਾਨ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲਿਆ ਸੀ ਪਰ ਉਸ ਨੂੰ ਕਿਹਾ ਗਿਆ ਸੀ ਕਿ ਉਹ ਸਿੱਖੀ ਸਰੂਪ ਵਿੱਚ ਭਰਤੀ ਨਹੀਂ ਹੋ ਸਕਦਾ, ਕਿਉਂਕਿ 1980 ਦੇ ਦਹਾਕੇ ਵਿੱਚ ਅਮਰੀਕੀ ਫੌਜ ਨੇ ਦਾੜੀ ਰੱਖਣ ਤੋਂ ਇਲਾਵਾ ਸਿਰ ਉੱਕਰ ਕੋਈ ਵੀ ਚੀਜ਼ ਪਹਿਨਣ ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਮੇਂ ਫੌਜ ਵਿੱਚ ਸੇਵਾ ਨਿਭਾ ਰਹੇ ਕਰਨਲ ਡਾ. ਅਰਜਿੰਰਪਾਲ ਸਿੱਖ ਸੇਖੋਂ ਅਤੇ ਕਰਨਲ ਡਾ. ਜੀ.ਬੀ. ਸਿੰਘ ਨੂੰ ਇਸ ਪਾਬੰਦੀ ਤੋਂ ਰਾਹਤ ਦੇ ਦਿੱਤੀ ਗਈ ਸੀ। ਤੇਜਦੀਪ ਨੇ ਡਾ. ਕਮਲਜੀਤ ਸਿੰਘ ਕਲਸੀ ਸਣੇ ਇਸ ਪਾਬੰਦੀ ਨੂੰ ਹਟਾਉਣ ਲਈ ਸਿੱਖ ਕੋਲੀਸ਼ਨ ਦੀ ਸਹਾਇਤਾ ਨਾਲ  ਸੰਘਰਸ਼ ਕੀਤਾ ਤੇ ਅੰਤ ਵਿੱਚ ਉਹਨਾਂ ਨੂੰ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾ ਨਿਭਾਉਣ ਦੀ ਆਗਿਆ ਮਿਲ ਗਈ। ਇਸ ਉਪਰੰਤ ਹੁਣ ਵੱਡੀ ਗਿਣਤੀ ਵਿੱਚ ਸਿੱਖ ਹੁਣ ਅਮਰੀਕੀ ਫੌਜ ਵਿੱਚ ਆਪਣੇ ਧਾਰਮਿਕ ਚਿੰਨ ਰੱਖ ਕੇ ਸੇਵਾ ਨਿਭਾ ਰਹੇ ਹਨ।

ਉਹ ਦੰਦਾਂ ਦੇ ਡਾਕਟਰ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ 22 ਮਾਰਚ 2010 ਵਿੱਚ ਬਤੌਰ ਕੈਪਟਨ ਰੈਂਕ ਡੈਂਟਲ ਕਾਰਪਸ ਵਿੱਚ ਭਰਤੀ ਹੋਇਆ। ਤਕਰੀਬਨ 25 ਸਾਲ ਬਾਅਦ ਦਸਤਾਰਧਾਰੀ ਤੇ ਸਿੱਖੀ ਸਰੂਪ ਵਿੱਚ ਟਰੇਨਿੰਗ ਪੂਰੀ ਕਰਨ ਵਾਲਾ ਉਹ ਪਹਿਲਾ ਸਿੱਖ ਫੌਜੀ ਬਣ ਕੇ ਇਕ ਨਵਾਂ ਇਤਿਹਾਸ ਸਿਰਜਿਆ ਅਤੇ ਕੌਮ ਦਾ ਨਾਮ ਰੋਸ਼ਨ ਕੀਤਾ। ਉਸ ਦੀ ਟਰੇਨਿੰਗ ਖਤਮ ਹੋਣ ਦੀ ਰਸਮ ਨੂੰ ਸੀ ਐਨ ਐਨਨਿਊਯਾਰਕ ਟਾਇਮਜ਼ਤੇ ਭਾਰਤ ਸਮੇਤ ਵਿਸ਼ਵ ਭਰ ਦੇ ਮੀਡੀਆ ਨੇ ਦਿਖਾਇਆ। ਸੀ.ਐਨ.ਐਨ ਨੇ ਉਸ ਨੂੰ ਦਿਨ ਦਾ ਸਭ ਤੋਂ ਦਿਲਚਸਪ ਵਿਅਕਤੀ” ਦਾ ਨਾਮ ਵੀ ਦਿੱਤਾ। ਉਸ ਨੇ ਟਰੇਨਿੰਗ ਦੌਰਾਨ ਦਾੜੀ ਉੱਪਰ ਮਾਸਕ ਪਾਕੇ ਲੜਾਈ ਵਿੱਚ ਜ਼ਹਿਰੀਲੀ ਗੈਸਾਂ ਵਿੱਚ ਫਸੇ ਫੌਜੀਆਂ ਵਲੋਂ ਸਫਤਾਪੂਰਵਕ ਬਾਹਰ ਆ ਕੇ ਇਹ ਦਰਸਾ ਦਿੱਤਾ ਕਿ ਸਿੱਖ ਦੀ ਦਸਤਾਰ ਅਤੇ ਕੇਸ਼ ਇਸ ਵਿੱਚ ਰੁਕਾਵਟ ਨਹੀਂ ਪਾਉਂਦੇ। ਇਸ ਨੂੰ ਦੇਖਕੇ ਉਸ ਦੇ ਕਈ ਅਫਸਰਾਂ ਨੇ ਫਿਰ ਫੌਜ ਨੂੰ ਦੱਸਿਆ ਕਿ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਬਤੌਰ ਦੰਦਾਂ ਦੇ ਡਾਕਟਰ ਉਸ ਨੇ ਅਫ਼ਗਾਨਿਸਤਾਨ ਵਿੱਚ ਲੜਾਈ ਵਾਲੇ ਖੇਤਰ ਵਿੱਚ ਸੇਵਾ ਕੀਤੀ ਅਤੇ ਫੌਜ ਤੋਂ ਸਨਮਾਨ ਵੀ ਹਾਸਲ ਕੀਤੇ।

ਰਾਈਟ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਵੀ ਉਸ ਨੇ ਆਪਣੇ ਭੂਆ ਦੇ ਲੜਕੇ ਸਮੀਪ ਸਿੰਘ ਗੁਮਟਾਲਾ ਤੇ ਹੋਰਨਾਂ ਨਾਲ ਮਿਲ ਕੇ 11 ਸਤੰਬਰ 2011 (9/11)ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਵਿਸ਼ੇਸ਼ ਪਛਾਣ ਲਈ ਅਮਰੀਕਨਾਂ ਨੂੰ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ ਕੀਤੇ। 2003 ਵਿੱਚ ਉਹ ਏਸ਼ੀਅਨ ਸਟੂਡੈਂਟ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਵੀ ਚੁਣਿਆ ਗਿਆ। ਫਿਰ ਇਹਨਾਂ ਦੋਨਾਂ ਨੇ ਸਿੱਖ ਸਟੂਡੈਂਟ ਐਸੋਸੀਏਸ਼ਨ ਦੀ ਵੀ ਸ਼ੁਰੂਆਤ ਕੀਤੀ ਅਤੇ ਏਸ਼ੀਅਨ ਹਿਸਪੈਨਿਕ ਨੇਟਿਵ ਅਮੈਰੀਕਨ ਸੈਂਟਰ ਦੀ ਸਹਾਇਤਾ ਨਾਲ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਵਿਸਾਖੀ ਦੇ ਮੌਕੇ ਤੇ ਸਿੱਖ ਸਭਿਆਚਾਰਕ ਪ੍ਰਦਰਸ਼ਨੀ ਲਗਾਈਅਮਰੀਕੀ ਅਤੇ ਹੋਰਨਾਂ ਮੁਲਕਾਂ ਦੇ ਵਿਅਕਤੀਆਂ ਤੇ ਦਸਤਾਰਾਂ ਵੀ ਸਜਾਈਆਂ ਜਾਂਦੀਆਂ। ਉਹਨਾ 2005 ਤੱਕ ਆਪਣੀ ਪੜ੍ਹਾਈ ਖਤਮ ਹੋਣ ਤੱਕ ਇਸ ਨੂੰ ਜਾਰੀ ਰੱਖਿਆ।ਅੱਜ ਕੱਲ੍ਹ ਉਹ ਕੈਲੀਫੋਰਨੀਆ ਵਿੱਚ ਆਪਣੀ ਦੰਦਾਂ ਦੀ ਇਕ ਕਲੀਨਿਕ ਵੀ ਚਲਾ ਰਿਹਾ ਹੈ।

 

-ਗੁਰਮੀਤ ਸਿੰਘ ਪਲਾਹੀ

-9815802070