ਵਿਦਰੋਹ, ਵਿਰੋਧ, ਰੋਸ ਅਤੇ ਬਦਲਾਅ

ਵਿਦਰੋਹ, ਵਿਰੋਧ, ਰੋਸ ਅਤੇ ਬਦਲਾਅ

ਕੀ ਇਹ ਸੱਚਮੁੱਚ ਇਨਕਲਾਬ ਹੈ!

ਮਹੱਤਵਪੂਰਨ ਸਰਹੱਦੀ ਸੂਬੇ ਪੰਜਾਬ ਵਿਚ ਸੱਤਾ ਦਾ ਉਬਾਲ ਆਇਆ ਹੈ। ਬਰਬਾਦ ਹੋ ਰਹੇ ਸੂਬੇ ਪੰਜਾਬ ਚ ਸੱਤਾ-ਬਦਲੀ ਹੋਈ ਹੈ। ਪੰਜਾਬ ਦੇ ਘਾਗ ਸਿਆਸਤਦਾਨ ਵਿਧਾਨ ਸਭਾ ਚੋਣ ਹਾਰ ਗਏ ਹਨ। ਪੰਜ ਵੇਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂਬਸਪਾ ਦਾ ਪ੍ਰਧਾਨ ਜਸਵੀਰ ਸਿੰਘ ਗੜੀ ਚੋਣਾਂ ਚ ਕਾਮਯਾਬ ਨਹੀਂ ਹੋ ਸਕੇ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਚੋਣ ਜਿੱਤ ਗਿਆ ਹੈ। ਆਮ ਆਦਮੀ ਪਾਰਟੀ ਵਿਸ਼ਾਲ ਬਹੁਮੱਤ ਪ੍ਰਾਪਤ ਕਰ ਗਈ ਹੈ। ਨੇਤਾ ਹਾਰ ਗਏ ਹਨਪੰਜਾਬ ਜਿੱਤ ਗਿਆ ਹੈ। ਕੀ ਪੰਜਾਬ ਸੱਚਮੁੱਚ ਜਿੱਤ ਗਿਆ ਹੈ? ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਪਈਆਂ ਵੋਟਾਂ ਦੇ 10 ਮਾਰਚ ਨੂੰ ਨਤੀਜੇ ਨਿਕਲੇ। ਸੂਬੇ ਚ 2.14 ਕਰੋੜ ਵੋਟਰ ਸਨ। ਸਾਲ 2017 ਵਿਚ 70ਫੀਸਦੀ ਲੋਕਾਂ ਨੇ ਵੋਟ ਪਾਈ। ਏਸ ਵਾਰੀ 71.95 ਫੀਸਦੀ ਵੋਟਰਾਂ ਨੇ ਵੋਟ ਪਾਈ। ਪੰਜਾਬ ਪਿਛਲੀ ਵੇਰ ਦੀ ਬਜਾਏ ਇਸ ਵੇਰ ਮਾਯੂਸ  ਦਿੱਸਿਆ। ਕੁੱਲ ਮਿਲਾ ਕੇ 1,10,308 ਵੋਟਰਾਂ ਨੇ ਪੰਜਾਬ  ਨੋਟਾ’ ਦੀ ਵਰਤੋਂ ਕੀਤੀ।

ਪੰਜਾਬ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ 92ਬਹੁਜਨ ਸਮਾਜ ਪਾਰਟੀ 1ਭਾਰਤੀ ਜਨਤਾ ਪਾਰਟੀ 2ਆਜ਼ਾਦ 1ਕਾਂਗਰਸ 18 ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ 3 ਸੀਟਾਂ ਲੈ ਗਏ। ਜਦ ਕਿ ਖੱਬੀਆਂ ਧਿਰਾਂ, ਕਿਸਾਨ ਧਿਰਾਂ ਵਾਲਾ ਮੋਰਚਾ ਅਤੇ ਹੋਰ ਪਾਰਟੀਆਂ ਆਪਣਾ ਖਾਤਾ ਵੀ ਨਹੀਂ ਖੋਲ ਸਕੀਆਂ। ਇਕ ਧਿਰ ਨੂੰ ਵੱਡੀ ਗਿਣਤੀ ਵਿਚ ਸੀਟਾਂ ਮਿਲਣਾ ਅਤੇ ਦੂਜੀਆਂ ਧਿਰਾਂ ਨੂੰ ਨਕਾਰ ਦੇਣਾ ਕੀ ਆਮ ਪਾਰਟੀ ਦੀ ਜਿੱਤ ਹੈ ਜਾਂ ਸ਼੍ਰੋਮਣੀ ਅਕਾਲੀ ਦਲ-ਕਾਂਗਰਸ ਵਰਗੀਆਂ ਪਾਰਟੀਆਂ ਵਿਰੁੱਧ ਲੋਕਾਂ ਦਾ ਰੋਸ ਪ੍ਰਗਟਾਵਾ ਹੈ। ਲੋਕਾਂ ਵਿਚ ਸਥਾਪਤੀ ਵਿਰੁੱਧ ਰੋਹ ਸੀਗੁੱਸਾ ਸੀਬਦਲਾਅ ਦੀ ਪ੍ਰਵਿਰਤੀ ਸੀ ਅਤੇ ਸਥਾਪਤ ਨੇਤਾਵਾਂ ਦੀ ਕਾਰਗੁਜਾਰੀ ਪ੍ਰਤੀ ਰੋਸ ਸੀ। ਇਹ ਰੋਹ ਹੀ ਲਾਵਾ ਬਣ ਫੁੱਟਿਆ ਹੈ। ਪੰਜਾਬ ਵਿਚ ਆਪ ਦੀ ਜਿੱਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸੁਸ਼ੋਧੀਆ ਪਹਿਲਾਂ ਹਨੂੰਮਾਨ ਮੰਦਰ ਜਾਂਦੇ ਹਨ ਫਿਰ ਆਪਣੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਇਹ ‘‘ਸਭ ਤੋਂ ਵੱਡਾ ਇਨਕਲਾਬ ਹੈ’’ਕੀ ਇਹ ਸੱਚਮੁੱਚ ਇਨਕਲਾਬ ਹੈ!

 ਆਮ ਆਦਮੀ ਪਾਰਟੀ ਨੂੰ 42 ਫੀਸਦੀਸ਼੍ਰੋਮਣੀ ਅਕਾਲੀ ਦਲ ਨੂੰ 18.38 ਫੀਸਦੀਭਾਰਤੀ ਜਨਤਾ ਪਾਰਟੀ ਨੂੰ 1.77 ਫੀਸਦੀਸੀ.ਪੀ.ਆਈ. ਨੂੰ 0.05 ਫੀਸਦੀਸੀ.ਪੀ.ਐਮ. ਨੂੰ 0.06 ਫੀਸਦੀਸੀ.ਪੀ.ਐਮ.ਐਲ. ਨੂੰ 0.03 ਫੀਸਦੀਕਾਂਗਰਸ ਨੂੰ 22.98 ਫੀਸਦੀਨੋਟਾ 0.71 ਫੀਸਦੀਆਰ.ਐਸ.ਪੀ. ਨੂੰ 0.01 ਫੀਸਦੀ ਵੋਟਾਂ ਮਿਲੀਆਂ। ਸਭ ਤੋਂ ਵੱਧ ਆਮ ਆਦਮੀ ਪਾਰਟੀ ਵੋਟਾਂ ਲੈ ਗਈ। ਜਿਸ ਨੂੰ 2017 ’ਚ 23.7 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਇਸ ਵੇਰ 42.01 ਫੀਸਦੀ ਵੋਟਾਂ ਮਿਲੀਆਂ। ਕਾਂਗਰਸ ਨੂੰ 2017 ਵਿਚ 38.5 ਫੀਸਦੀ ਅਤੇ ਇਸ ਵਾਰ 22.98 ਫੀਸਦੀ ਵੋਟਾਂ ਲੈ ਸਕੀ। ਜਦ ਕਿ ਅਕਾਲੀ ਦਲ 25.2 ਫੀਸਦੀ ਤੋਂ 18.38 ਫੀਸਦੀ ਤੇ ਆ ਡਿੱਗਿਆ। ਭਾਜਪਾ ਨੇ ਇਨਾਂ ਚੋਣਾਂ ਚ 1.77 ਫੀਸਦੀ ਵੋਟਾਂ ਲਈਆਂ ਜਦਕਿ 2017 ਵਿਚ ਇਸ ਦੀ ਫੀਸਦੀ 1.5 ਸੀ। ਮਾਲਵਾ ਖਿੱਤੇ ਵਿੱਚ 69 ਵਿਚੋਂ 66 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ। ਮਾਲਵਾ ਖਿੱਤੇ 'ਚ ਕਿਸਾਨ ਅੰਦੋਲਨ ਦਾ ਜ਼ੋਰ ਅਤੇ ਸਰਕਾਰਾਂ ਪ੍ਰਤੀ ਰੋਸ ਸੀ, ਇਹੀ ਜ਼ੋਰ 'ਤੇ ਰੋਸ ਆਪ ਨੂੰ ਤਾਕਤ ਦੇਣ ਲਈ ਸਹਾਇਕ ਹੋਇਆ। ਡੇਰੇ, ਜਾਤਾਂ, ਧਰਮ ਕੁਝ ਵੀ ਇਸ ਸੁਚੇਤ ਹਵਾ ਦੇ ਆੜੇ ਨਾ ਆ ਸਕੇ।ਆਮ ਆਦਮੀ ਪਾਰਟੀ ਨੂੰ ਇਨਾਂ ਚੋਣਾਂ ਵਿਚ ਰਵਾਇਤੀ ਪਾਰਟੀਆਂ ਵਿਰੁੱਧ ਫੈਲੇ ਗੁੱਸੇ ਦਾ ਪੂਰਾ ਲਾਭ ਮਿਲਿਆ। ਆਪ ਨੇ ਇਸ ਵਿਰੋਧ ਨੂੰ ਪੂਰੀ ਤਰਾਂ ਭਨਾਇਆ। ਆਪ ਲਈ ਇਕ ਮੌਕਾ ਦਾ ਨਾਅਰਾ ਲੋਕਾਂ ਦੇ ਮਨਾਂ ਵਿਚ ਘਰ ਕਰ ਗਿਆ ਭਾਵੇਂ ਕਿ ਔਰਤਾਂ ਨੂੰ 1,000 ਰੁਪਏ300 ਯੂਨਿਟ ਬਿਜਲੀ ਮੁਫ਼ਤ24 ਘੰਟੇ ਬਿਜਲੀਨੈਸ਼ਨਲ ਕੁਆਰਡੀਨੇਟਰ ਵੱਲੋਂ ਦਿੱਤੀਆਂ ਗਾਰੰਟੀਆਂ ਨੇ ਵੀ ਲੋਕਾਂ ਦਾ ਮਨ ਮੋਹਿਆ ਅਤੇ ਇਕ ਜਜ਼ਬਾਤੀ ਰੁਖ਼ ਅਪਨਾਉਂਦਿਆਂ ਆਪ ਦੇ ਉਮੀਦਵਾਰਾਂ ਦੇ ਹੱਕ ਵਿਚ ਲੋਕ ਭੁਗਤੇ। ਪੰਜਾਬ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਸਾਹਮਣੇ ਆਮ ਨਹੀਂ ਸਗੋਂ ਖਾਸ ਏਜੰਡਾ ਹੈ। ਜੇਕਰ ਆਮ ਆਦਮੀ ਪਾਰਟੀ ਇਸ ਖਾਸ ਏਜੰਡੇ ਨੂੰ ਅਖੋਂ ਪਰੋਖੇ ਕਰਦੀ ਹੈ ਤਾਂ ਇਹ ਲੋਕਾਂ ਨਾਲ ਇਕ ਤਰਾਂ ਦਾ ਵਿਸ਼ਵਾਸ਼ਘਾਤ ਹੋਵੇਗਾ, ਕਿਉਂਕਿ ਪਾਰਟੀ ਵੱਲੋਂ ਪੰਜਾਬ ਵਿਚ ਇਨਕਲਾਬ ਲਿਆਉਣ ਦੀ ਗੱਲ ਕੀਤੀ ਗਈ ਹੈ। ਜੋ ਬੰਸਵਾਦਕੁਨਬਾਪ੍ਰਸਤੀ ਦੇ ਯੁਗ ਦੇ ਖਾਤਮੇ ਦੀ ਗੱਲ ਕਰਦਾ ਹੈ ਅਤੇ ਉਨਾਂ ਘਾਗ ਸਿਆਸਤਦਾਨਾਂ ਲਈ ਵੀ ਇਕ ਨਸੀਹਤ ਦਿੰਦਾ ਹੈ ਕਿ ਲੋਕ ਤਬਦੀਲੀ ਚਾਹੁੰਦੇ ਹਨਲੋਕ ਲੋਕ ਭਲੇ ਦੇ ਕੰਮ ਚਾਹੁੰਦੇ ਹਨਲੋਕ ਨੇਤਾ ਲੋਕਾਂ ਨੂੰ ਬਾਦਸ਼ਾਹਾਂ ਵਾਂਗਰ ਨਹੀਂ ਸੇਵਕਾਂ ਵਾਂਗਰ ਦੇਖਣਾ ਚਾਹੁੰਦੇ ਹਨ।

ਪਿਛਲੇ ਸਮੇਂ ਵਿਚ ਤਾਂ ਪੰਜਾਬ ਵਿਚ ਤਾਣੀ ਉਲਝੀ ਹੋਈ ਸੀ। ਸਮਾਜ ਦੇ ਇਕ ਵਰਗ ਦੇ ਧੁਰੰਤਰ ਹੀ ਉੱਤਰ ਕਾਂਟੋਂ ਮੇਂ ਚੜਾਂ ਦੀ ਖੇਡ ਖੇਡ ਰਹੇ ਸਨ। ਕਦੇ ਸਮਾਂ ਸੀ ਕਿ ਸਾਸ਼ਨ ਕਰਨ ਦਾ ਦੈਵੀ ਹੱਕ ਹੋਇਆ ਕਰਦਾ ਸੀ। ਪਰ ਲੋਕਾਂ ਨੇ ਇਹ ਖਾਰਜ ਕੀਤਾ। ਫਿਰ ਰਾਜਾਸ਼ਾਹੀ ਨੇ ਪੈਰ ਪਸਾਰੇ। ਉਹ ਪ੍ਰਣਾਲੀ ਵੀ ਖਤਮ ਹੋਈ। ਫਿਰ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਜਿੱਤਣ ਵਾਲੀ ਲੋਕਤੰਤਰੀ ਵਿਵਸਥਾ ਬਣੀ ਹੋਈ ਹੈ ਜਿਸ ਦੀ ਦੁਰਵਰਤੋਂ ਵੱਡੀਆਂ ਢੁੱਠਾਂ ਵਾਲੇ ਧਨ ਕੁਬੇਰਾਂਧੁਰੰਤਰਾਂ ਨੇ ਕੀਤੀ ਜਿਸ ਦੇ ਹੁਣ ਵਿਚੱਤਰ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।ਦੇਸ਼ ਵਿਚ ਚਾਰ ਰਾਜਾਂ ਦੀਆਂ ਚੋਣਾਂ ਵਿਚ ਨਿਰੰਤਰਤਾ ਨੇ ਬਦਲਾਅ ਅਤੇ ਜਿੱਤ ਪ੍ਰਾਪਤ ਕੀਤੀ ਹੈ। ਗੋਆਮਨੀਪੁਰਉੱਤਰਾਖੰਡਯੂ.ਪੀ. ਚ ਨਿਰੰਤਰਤਾ ਕਾਇਮ ਰਹੀ। ਪੰਜਾਬ ਵਿਚ ਬਦਲਾਅ ਦੀ ਨੀਤੀ ਦੇਖਣ ਨੂੰ ਮਿਲੀ। ਪੰਜਾਬ ਚ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆਨਸ਼ੇ ਬੰਦ ਨਹੀਂ ਹੋਏਬੇਅਦਬੀ ਦੇ ਮੁੱਦੇ ਨੂੰ ਸਰਕਾਰਾਂ ਨੇ ਹੱਲ ਨਹੀਂ ਕੀਤਾਭਿ੍ਰਸ਼ਟਾਚਾਰ ਦਾ ਬੋਲਬਾਲਾ ਵਧਿਆਮਾਫੀਆ ਰਾਜ ਨੇ ਪੈਰ ਪਸਾਰੇ ਅਤੇ ਲੋਕ ਇਹੋ ਜਿਹੇ ਪ੍ਰਸਾਸ਼ਨ ਤੋਂ ਰੁਸ ਗਏ। ਉਹ ਬਦਲਾਅ ਦੇ ਰਸਤੇ ਪੈ ਗਏ।ਪੰਜਾਬ ਵਿਚ ਲੋਕ ਗਰੀਬ ਹੁੰਦੇ ਜਾ ਰਹੇ ਹਨ। ਕਿਸਾਨ ਖੇਤੀ ਛੱਡ ਕੇ ਮਜ਼ਦੂਰ ਜਾਂ ਪ੍ਰਵਾਸ ਦੇ ਰਸਤੇ ਪੈ ਰਹੇ ਹਨ। ਉਹ ਦੇਖ ਰਹੇ ਹਨ ਕਿ ਰੁਜ਼ਗਾਰ ਦੀ ਤਲਾਸ਼ ਵਿਚ ਉਨਾਂ ਦੀ ਔਲਾਦ ਪ੍ਰਵਾਸ ਦੇ ਰਾਹ ਤੁਰ ਰਹੀ ਹੈ। ਪੰਜਾਬ ਹੁਣ ਉਨਾਂ ਦਾ ਸੁਪਨਾ ਨਹੀਂ ਰਿਹਾ। ਉਜੜ ਰਿਹਾ ਪੰਜਾਬ ਉਨਾਂ ਦੇ ਮਨ ਵਿਚ ਖੋਰੂ ਪਾ ਰਿਹਾ ਹੈ। ਉਹ ਪੰਜਾਬ ਦੇ ਸੁਧਾਰ ਲਈ ਕਿਸੇ ਚਮਤਕਾਰ ਦੀ ਉਡੀਕ ਕਰ ਰਹੇ ਹਨ। ਪਹਿਲੀ ਆਸ ਉਨਾਂ ਦੀ ਸਿਆਸਤਦਾਨ ਰਹੇ ਹਨ। ਇਸੇ ਕਰਕੇ ਇਕੋ ਪਾਸੜ ਪੰਜਾਬ ਦੀ ਜਨਤਾ ਨੇ ਝਾੜੂ ਦੀ ਜਗਾ ਵੈਕਯੂਮਕਲੀਨਰ ਹੀ ਚਲਾ ਦਿੱਤਾ। ਕੇਜਰੀਵਾਲ-ਮਾਨ ਨੂੰ ਹੂੰਝਾ ਫੇਰੂ ਜਿੱਤ ਦਿੱਤੀ ਹੈ। ਇਹੋ ਜਿਹੀ ਜਿੱਤ ਕਦੇ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਜਪਾ ਦੇ ਗੱਠਜੋੜ ਨੂੰ ਲੋਕਾਂ ਵੱਲੋਂ ਦਿੱਤੀ ਗਈ ਸੀ। ਜਦੋਂ ਹੁਣ ਨਾਲੋਂ ਵੀ ਇਕ ਵੱਧ ਸੀਟ ਜਾਣੀ 93 ਸੀਟਾਂ ਗੱਠਜੋੜ ਦੀ ਝੋਲੀ ਪਾਈਆਂ ਸਨ। ਪਰ ਅਕਾਲੀ-ਭਾਜਪਾ ਵਾਲੇ ਸਿਆਸਤਦਾਨ ਲੋਕਾਂ ਦੀ ਸੋਚ ਤੇ ਖਰੇ ਨਹੀਂ ਉਤਰੇ ਸਨ। ਸਮਾਂ ਪੈਂਦਿਆਂ ਹੀ ਲੋਕਾਂ ਨੇ ਉਨਾਂ ਨੂੰ ਆਪਣੇ ਗਲੋਂ ਲਾਹ ਵਗਾਹ ਮਾਰਿਆ।

 ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨ ਵਾਲੀਆਂ ਕਿਸਾਨ ਜਥੇਬੰਦੀਆਂ ਜਿਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਲਾਏਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਲਈ ਨਰਿੰਦਰ ਮੋਦੀ ਨੂੰ ਮਜਬੂਰ ਕੀਤਾਉਹ ਕਿਸਾਨ ਨੇਤਾ ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣੇ ਅਤੇ ਉਨਾਂ ਵਿਚੋਂ ਜਿਹੜੇ ਲੋਕਾਂ ਨੂੰ ਦਾਗ਼ੀ ਦਿਸੇ ਉਨਾਂ ਨੂੰ ਵਿਧਾਨ ਸਭਾ ਚੋਣਾਂ ਤੱਕ ਉਨਾਂ ਨੇ ਨਕਾਰ ਦਿੱਤਾ। ਜੂਝਣ ਵਾਲੇ ਲੋਕਾਂ ਲਈ ਲੜਨ ਵਾਲੇਲੋਕਾਂ ਲਈ ਖੜਨ ਵਾਲੇਧੱਕੇ ਧੌਂਸ ਵਿਰੁੱਧ ਸਿਆਸਤ ਕਰਨ ਵਾਲੇਸਿਰੜੀ ਲੋਕਾਂ ਨੂੰ ਪੰਜਾਬੀ ਸਦਾ ਪਸੰਦ ਕਰਦੇ ਹਨ। ਸ਼ਹੀਦ ਭਗਤ ਸਿੰਘਸ਼ਹੀਦ ਕਰਤਾਰ ਸਿੰਘ ਸਰਾਭਾ ਉਨਾਂ ਦਾ ਆਦਰਸ਼ ਹੈ ਅਤੇ ਇਸੇ ਆਦਰਸ਼ ਦਾ ਚਿਹਰਾ ਮੋਹਰਾ ਜਿਥੇ ਕਿਧਰੇ ਵੀ ਉਨਾਂ ਨੂੰ ਦਿੱਸਦਾ ਹੈ ਉਹ ਲਾਮਬੰਦ ਹੋ ਉਧਰ ਹੀ ਵਹੀਰਾਂ ਘੱਤ ਤੁਰ ਪੈਂਦੇ ਹਨ। ਵੇਖੋ ਨਾ ਹੁਣ ਆਪ ਹੀ ਆਪ ਹੈ ਬਾਕੀ ਸਭ ਸਾਫ਼ ਹੈ। ਸੀਨੀਅਰ-ਜੂਨੀਅਰ ਬਾਦਲ-ਸਿੱਧੂਚੰਨੀ-ਅਮਰਿੰਦਰ ਸਭ ਲੁੜਕ ਗਏ ਹਨ। ਪਰ ਇਹ ਆਸ ਲੋਕਾਂ ਦੇ ਆਸ਼ਿਆਂ ਤੇ ਪੂਰੀ ਉਤਰੇਗੀ? ਆਪ ਵਿਚਲੇ ਨੇਤਾ ਜੋ ਆਮ ਤੌਰ ਤੇ ਰਵਾਇਤੀ ਪਾਰਟੀਆਂ ਵਿਚੋਂ ਪੁੱਟੇ ਗਏ ਹਨ ਲੋਕਾਂ ਦੇ ਹਾਣ-ਪ੍ਰਵਾਨ ਹੋ ਸਕਣਗੇ?

 

ਪੰਜਾਬ ਦੇ ਲੋਕਾਂ ਵਿਚ ਸਿਆਸਤਦਾਨਾਂ ਪ੍ਰਤੀ ਵੱਡਾ ਅਵਿਸ਼ਵਾਸ ਹੈ। ਲੋਕਾਂ ਦੇ ਮਨਾਂ ਚ ਆਪਣੇ ਬੱਚਿਆਂ ਪ੍ਰਤੀ ਚਿੰਤਾ ਹੈ। ਰੁਜ਼ਗਾਰ ਦਾ ਮਸਲਾ ਉਨਾਂ ਨੂੰ ਵੱਢ-ਵੱਢ ਖਾ ਰਿਹਾ ਹੈ। ਲੋਕਾਂ ਦੇ ਮਨਾਂ ਚ ਭੈੜੇ ਸਰਕਾਰੀ ਤੰਤਰ ਪ੍ਰਤੀ ਕੁੜੱਤਣ ਹੈ। ਲੋਕਾਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਨਿਰਾਸ਼ਾ ਹੈ। ਪੰਜਾਬ ਦੇ ਲੋਕ ਇਸ ਗੱਲੋਂ ਵੀ ਚਿੰਤਤ ਹਨ ਕਿ ਉਨਾਂ ਦਾ ਜੱਦੀ ਪੁਸ਼ਤੀ ਰੁਜ਼ਗਾਰ ਖੇਤੀ ਘਾਟੇ ਵੱਲ ਜਾ ਰਿਹਾ ਹੈ ਅਤੇ ਉਨਾਂ ਦੇ ਖੇਤ ਖਲਵਾੜ ਲਗਾਤਾਰ ਘੱਟ ਰਹੇ ਹਨ। ਅਸਲ ਵਿਚ ਕਾਰਪੋਰੇਟ ਦੇ ਪ੍ਰਭਾਵ ਨੇ ਪੰਜਾਬ ਵਿਚ ਵੀ ਪੂਰੀ ਤਰਾਂ ਪੈਰ ਪਸਾਰੇ ਹੋਏ ਹਨ ਅਤੇ ਪੰਜਾਬ ਇਸ ਦੀ ਪੂਰੀ ਜਕੜ ਵਿਚ ਹੈ। ਕੋਈ ਵੀ ਸਿਆਸੀ ਧਿਰ ਪੰਜਾਬ ਵਿਚ ਇਸ ਦੇ ਪ੍ਰਭਾਵ ਤੋਂ ਬਚੀ ਹੋਈ ਨਹੀਂ। ਉਂਜ ਵੀ ਪੰਜਾਬ ਚ ਸਿਆਸਤ ਦਾ ਅਰਥ ਭ੍ਰਿਸ਼ਟਾਚਾਰਲੜਾਈ-ਝਗੜਾਥਾਣਿਆਂ ਚ ਪਰਚੇ (ਐਫ.ਆਈ.ਆਰ.) ਧੜੇਬੰਦੀ ਨੂੰ ਹੀ ਮੰਨਿਆ ਜਾਂਦਾ ਹੈ। ਸਿਆਸੀ ਕਿੜ ਕੱਢਣਾ ਅਤੇ ਫਿਰ ਸਾਮ-ਦਾਮ-ਦੰਡ ਦੀ ਵਰਤੋਂ ਕਰਦਿਆਂ ਵੋਟਾਂ ਹਥਿਆਉਣਾ ਸਿਆਸਤਦਾਨਾਂ ਦਾ ਕਿਰਦਾਰ ਰਿਹਾ ਹੈ। ਕੀ ਇਹ ਨੀਤ ਅਤੇ ਨੀਤੀ ਭਵਿੱਖ ਚ ਪੰਜਾਬ ਵਿਚ ਬਦਲੇਗੀ? ਕਿਉਂਕਿ ਪੰਜਾਬ ਨੇ ਇਸ ਨੀਤ ਅਤੇ ਨੀਤੀ ਦੇ ਵਿਰੁੱਧ ਵਿਦਰੋਹ ਕੀਤਾ ਹੈ ਅਤੇ ਸਿਆਸਤ ਨੂੰ ਵਿਕਾਸ ਅਤੇ ਬਿਹਤਰ ਕਾਰਗੁਜ਼ਾਰੀ ਮੰਨ ਕੇ ਨਵਿਆਂ ਨੂੰ ਅੱਗੇ ਲਿਆਂਦਾ ਹੈ। ਕਿਉਂਕਿ ਆਮ ਆਦਮੀ ਪਾਰਟੀ ਨੇ ਵਿਕਾਸ ਦੀ ਗੱਲ ਕੀਤੀ ਹੈ। ਬਿਹਤਰ ਰਾਜਪ੍ਰਬੰਧ ਦੀ ਬਾਤ ਪਾਈ ਹੈਦਿੱਲੀ ਮਾਡਲ ਨੂੰ ਬਿਹਤਰ ਸਮਝ ਕੇ ਪੰਜਾਬ ਨੂੰ ਵੀ ਉਸੇ ਮਾਡਲ ਤੇ ਲਿਆਉਣ ਲਈ ਲੋਕਾਂ ਦੇ ਸੁਪਨੇ ਸਿਰਜੇ ਹਨ। ਨਿਕੰਮੀ ਭਿ੍ਰਸ਼ਟਾਚਾਰੀ ਲਾਪ੍ਰਵਾਹੀ ਵਾਲੀ ਨੀਤੀ ਨੂੰ ਹੂੰਝਾ ਫੇਰਨ ਦਾ ਉਨਾਂ ਸੰਕਲਪ ਲਿਆ ਹੈ।

ਆਮ ਆਦਮੀ ਪਾਰਟੀ ਕਿਸੇ ਸਿਆਸੀ ਸਿਧਾਂਤ ਨੂੰ ਪ੍ਰਣਾਈ ਹੋਈ ਨਹੀਂ। ਇਸ ਪਾਰਟੀ ਵਿਚ ਉਹ ਲੋਕ ਵੀ ਸ਼ਾਮਲ ਹੋਏ ਜਾਂ ਕੀਤੇ ਗਏ ਹਨ ਜਿਨਾਂ ਨੇ ਲੋਕ ਸੇਵਾ ਨਾਲੋਂ ਤਾਕਤ ਦੀ ਤਾਂਘ ਜ਼ਿਆਦਾ ਹੈ। ਉਹ ਆਪੋ-ਆਪਣੀ ਬੋਲੀ ਬੋਲਦੇ ਹਨ। ਬਿਨਾਂ ਸ਼ਰਤ ਪੰਜਾਬ ਦੇ ਲੋਕ ਕਾਹਲੇ ਨਹੀਂ ਹਨ ਪਰ ਜਜ਼ਬਾਤੀ ਤੇ ਪਾਰਖੂ ਹਨ। ਉਹ ਨਵੀਂ ਪਾਰਟੀ ਦੀ ਕਾਰਗੁਜ਼ਾਰੀ ਦੇਖਣਗੇਸਿਰਫ਼ ਰਿਆਇਤਾਂ ਦੀ ਰਾਜਨੀਤੀ ਨੂੰ ਪ੍ਰਵਾਨ ਨਹੀਂ ਕਰਨਗੇ। ਪੰਜਾਬ ਦੇ ਸੰਘੀ ਢਾਂਚੇ ਨੂੰ ਕੇਂਦਰ ਵਲੋਂ ਸੱਟ ਮਾਰਨ ਲਈ ਲਗਾਤਾਰ ਯਤਨ ਹੋ ਰਹੇ ਹਨ। ਇਸ ਸਬੰਧੀ ਆਪ ਵਾਲਿਆਂ ਦਾ ਕੀ ਸਟੈਂਡ ਹੋਵੇਗਾ? ਪੰਜਾਬ ਦੇ ਦਰਿਆਈ ਪਾਣੀਆਂ ਪ੍ਰਤੀ ਉਨਾਂ ਦੀ ਕੀ ਨੀਤੀ ਹੋਵੇਗੀ? ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰਨੌਕਰੀਆਂ ਲਈ ਸੰਘਰਸ਼ ਕਰਨ ਵਾਲੇ ਨੌਜਵਾਨਾਂ ਅਤੇ ਮੁਲਾਜ਼ਮਾਂ ਪ੍ਰਤੀ ਉਨਾਂ ਦੀ ਪਹੁੰਚ ਕੀ ਹੋਵੇਗੀ। ਪੰਜਾਬ ਦੇ ਖੇਤੀ ਖੇਤਰ ਲਈ ਉਨਾਂ ਦੀਆਂ ਕੀ ਪਹਿਲਾਂ ਹੋਣਗੀਆਂ?ਆਮ ਆਦਮੀ ਪਾਰਟੀ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਮੁਫ਼ਤ ਭਲਾਈ ਸਕੀਮਾਂ ਲਈ ਬਜ਼ਟ ਰੱਖਣਾ, ਦਿੱਲੀ ਦੇ ਗਲਬੇ ਤੋਂ ਮੁਕਤ ਹੋਕੇ ਫ਼ੈਸਲੇ ਲੈਣ, ਪਾਰਦਰਸ਼ੀ ਤੇ ਇਮਾਨਦਾਰੀ ਵਾਲੀ ਸਰਕਾਰ ਦੇਣ, ਭਾਵਨਾਤਮਕ ਮੁੱਦਿਆਂ ਉਤੇ ਕਾਰਵਾਈ ਕਰਨ ਅਤੇ ਵਿਕਾਸ ਅਤੇ ਸਵੱਛ ਪੰਜਾਬ ਮਾਡਲ ਬਣਾਕੇ ਕੌਮੀ ਸਿਆਸਤ ਵਿੱਚ ਦਾਖ਼ਲ ਹੋਣ ਜਿਹੀਆਂ ਵੱਡੀਆਂ ਚਣੌਤੀਆਂ ਹਨ। ਇਸ ਵੇਲੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਵੱਡੀਆਂ ਹਨ। ਪੰਜਾਬ ਸਿਰ ਵੱਡਾ ਕਰਜ਼ਾ ਹੈ। ਕੀ ਭ੍ਰਿਸ਼ਟਾਚਾਰ ਖ਼ਤਮ ਕਰਕੇ ਅਤੇ ਰੇਤ ਮਾਫੀਏ ਉਤੇ ਸਰਕਾਰੀ ਕੰਟਰੋਲ ਕਰਕੇ ਸਰਕਾਰ ਇਹਨਾ ਭਲਾਈ ਸਕੀਮਾਂ ਲਈ ਫੰਡ ਜੁਟਾ ਸਕੇਗੀ?ਕੀ ਇਹ ਭਗਵੰਤ ਮਾਨ ਦਿੱਲੀ ਦੇ ਹਾਈ ਕਮਾਂਡ ਕਲਚਰ ਅਤੇ ਦਿੱਲੀ ਤੋਂ ਪੰਜਾਬ ਵਿੱਚ ਬੈਠੇ ਹਲਕਾ ਇੰਚਾਰਜ ਕਲਚਰ ਤੋਂ ਖਹਿੜਾ ਛੁਡਾ ਸਕਣਗੇ ਜਾਂ ਸੁਖਪਾਲ ਖਹਿਰਾ, ਕੰਵਰ ਸੰਧੂ, ਧਰਮਵੀਰ ਵਰਗੇ ਆਗੂਆਂ ਵਾਂਗਰ ਬਾਹਰ ਦਾ ਰਸਤਾ ਫੜਨਗੇ ਜਾਂ ਬਾਹਰ ਕਰ ਦਿੱਤੇ ਜਾਣਗੇ? ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਪੰਜਾਬ ਨੂੰ ਮਾੜੀ ਆਰਥਿਕ ਹਾਲਤ, ਕਰਜ਼ ਅਤੇ ਲਾਲ ਫੀਤਾਸ਼ਾਹੀ ਤੋਂ ਛੁਟਕਾਰਾ ਦੁਆਇਆ ਜਾਏਗਾ। ਭਗਵੰਤ ਮਾਨ ਸਾਹਮਣੇ ਕੀ ਰਿਵਾਇਤੀ ਪਾਰਟੀਆਂ ਵਾਲੇ ਕਲਚਰ ਤੋਂ ਆਏ ਨੇਤਾ ਇੱਕ ਚਣੌਤੀ ਨਹੀਂ ਹੋਣਗੇ?

ਆਪ ਸਾਹਮਣੇ ਸਭ ਤੋਂ ਵੱਡੀ ਚਣੌਤੀ ਭਾਵਨਾਤਮਕ ਮੁੱਦੇ, ਜਿਹਨਾਂ 'ਚ ਪੰਜਾਬ ਦੀ ਕਿਸਾਨੀ ਦਾ ਮੁੱਦਾ, ਪ੍ਰਵਾਸ ਦਾ ਮੁੱਦਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਮੁੱਦਾ ਆਦਿ ਇਹੋ ਜਿਹੇ ਮੁੱਦੇ ਹਨ, ਜਿਹਨਾ ਨੂੰ ਦ੍ਰਿੜ ਵਿਸ਼ਵਾਸ਼ ਨਾਲ ਹੀ ਸੁਲਝਾਇਆ ਜਾ ਸਕਦਾ ਹੈ।  ਬਿਨ੍ਹਾਂ ਸ਼ੱਕ ਆਪ ਨੇ ਪੰਜਾਬ ਜਿੱਤਿਆ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਸਿਆਸੀ ਕੱਦ ਵਧਿਆ ਹੈ। ਕੇਜਰੀਵਾਲ ਦੀ ਤਾਂਘ ਪੰਜਾਬ ਦੀ ਪੌੜੀ ਤੇ ਸਫਲ ਪੰਜਾਬ ਮਾਡਲ ਰਾਹੀਂ ਕੌਮੀ ਸਿਆਸਤ 'ਚ ਅਹਿਮ ਭੂਮਿਕਾ ਨਿਭਾਉਣ ਦੀ ਹੈ। ਪੰਜਾਬ ਉਹਨਾ ਲਈ ਚੈਲਿੰਜ ਹੈ। ਸਵਾਲ ਇਹ ਵੀ ਪੈਦਾ ਹੋਵੇਗਾ ਕਿ ਦਿੱਲੀ ਮਾਡਲ ਜਿਸ ਦੀ ਚਰਚਾ ਵੱਡੇ ਪੱਧਰ ਤੇ ਖਾਸ ਕਰਕੇ ਸਿੱਖਿਆ ਅਤੇ ਸਿਹਤ ਦੇ ਸੁਧਾਰ ਲਈ ਹੋ ਰਹੀ ਹੈ ਕੀ ਹੂ-ਬ-ਹੂ ਪੰਜਾਬ ਵਿਚ ਉਹ ਕਾਮਯਾਬ ਹੋਵੇਗੀ? ਪੰਜਾਬ ਦਾ ਸੱਭਿਆਚਾਰ ਵੱਖਰਾ ਹੈਪੰਜਾਬ ਦੇ ਹਾਲਾਤ ਵੱਖਰੇ ਹਨਪੰਜਾਬ ਦੇ ਲੋਕਾਂ ਦੀ ਸੋਚ-ਸਮਝ ਦਾ ਢੰਗ-ਤਰੀਕਾ ਨਿਵੇਕਲਾ ਹੈਲੋਕ ਹੁਣ ਖੁੰਢ ਚਰਚਾ ਕਰਨ ਲੱਗੇ ਹਨਲੋਕ ਹੁਣ ਸਿਆਸਤਦਾਨਾਂ ਤੋਂ ਸਵਾਲ ਪੁੱਛਣ ਲੱਗੇ ਹਨ। ਕਿਸਾਨ ਅੰਦੋਲਨ ਨੇ ਲੋਕ ਚੇਤਨਾ ਵਿਚ ਵਾਧਾ ਕੀਤਾ ਹੈ। ਲੋਕ ਸੁਪਰੀਮੋ ਵਰਗੇ ਉਸਰ ਰਹੇ ਸਭਿਆਚਾਰ ਵਿਚ ਮਨਮਾਨੀਆਂ ਦੀ ਸਿਆਸਤ ਨੂੰ ਨਕਾਰ ਰਹੇ ਹਨ। ਅਸਹਿਮਤੀ ਪ੍ਰਗਟਾਉਣ ਚ ਗੁਰੇਜ਼ ਨਹੀਂ ਕਰਦੇ।

ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਰੋਸਰੋਹਵਿਦਰੋਹ ਅਤੇ ਬਦਲਾਅ ਦੀ ਨੀਤੀ ਨੂੰ ਯਾਦ ਰੱਖਣਾ ਹੋਵੇਗਾ।

 

ਗੁਰਮੀਤ ਸਿੰਘ ਪਲਾਹੀ

-9815802070