*ਸਵਸਤਿਕ* ਅਮਰੀਕਾ ਦੇ ਨਿਸ਼ਾਨੇ ਉਪਰ

*ਸਵਸਤਿਕ* ਅਮਰੀਕਾ ਦੇ ਨਿਸ਼ਾਨੇ ਉਪਰ

ਨਾਜ਼ੀਆਂ ਵੱਲੋਂ ਸਵਸਤਿਕ ਚਿੰਨ੍ਹ ਨੂੰ ਅਪਣਾਉਣ ਤੋਂ ਪਹਿਲਾਂ ਇਹ ਨਾਂ ਚੁਣਿਆ ਸੀ।

ਸਵਸਤਿਕ ਕਿਸ ਦਾ ਹੈ। ਭਾਰਤੀਆਂ ਦਾ ਜਾਂ ਹਿਟਲਰ ਦਾ? ਅਮਰੀਕਾ ਦੀ ਮੈਰੀਲੈਂਡ ਅਸੈਂਬਲੀ ਸਵਸਤਿਕ 'ਸੰਬੰਧੀ  ਬਿੱਲ ਬਾਰੇ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੀ ਹੈ। ਅਮਰੀਕਾ ਦੇ ਮੈਰੀਲੈਂਡ ਪ੍ਰਾਂਤ ਦੀ ਅਸੈਂਬਲੀ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ, ਜੋ ਕਿ ਭਾਰਤੀ ਹਿੰਦੂ ਭਾਈਚਾਰੇ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਬਾਈਡਨ ਅਤੇ ਮੋਦੀ ਪ੍ਰਸ਼ਾਸਨ ਦਰਮਿਆਨ ਤਣਾਅ ਵੀ ਵਧ ਸਕਦਾ ਹੈ। ਬਿੱਲ ਵਿਚ 'ਸਵਸਤਿਕ' ਨੂੰ ਘ੍ਰਿਣਾਯੋਗ ਚਿੰਨ ਦੱਸਿਆ ਗਿਆ ਹੈ ਅਤੇ ਇਸ ਨੂੰ ਕੱਪੜੇ, ਘਰਾਂ, ਬਰਤਨ, ਬਾਜ਼ਾਰਾਂ ਜਾਂ ਕਿਤੇ ਵੀ ਵਰਤਣ ਵਿਚ ਪਾਬੰਦੀ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।ਅੱਜ ਕੱਲ੍ਹ ਅਮਰੀਕਾ ਦੇ ਨਵੇਂ ਨਾਜ਼ੀ ਜਾਂ ਨਸਲਵਾਦੀ ਗੋਰੇ ਇਸ ਸਵਾਸਤਿਕ ਨੂੰ ਆਪਣੇ ਰੋਸ ਧਰਨਿਆਂ ਵਿਚ ਜ਼ੋਰਾਂ-ਸ਼ੋਰਾਂ ਨਾਲ ਪ੍ਰਦਰਸ਼ਿਤ ਕਰਦੇ ਹਿੰਸਕ ਹੁੰਦੇ ਹਨ।ਇਥੇ ਜਿਕਰਯੋਗ ਹੈ ਕਿ ਅਮਰੀਕਾ ਵਿਚ ਨਿਊਯਾਰਕ ਦੇ ਇਕ ਟਾਊਨ ਦਾ ਨਾਂ 'ਸਵਸਤਿਕ'  ਰੱਖਿਆ ਗਿਆ ਹੈ। ਹਾਲਾਂਕਿ, ਇਹ ਨਾਂ ਸ਼ਹਿਰ ਦੇ ਸੰਸਥਾਪਕਾਂ, ਪੁਰਖਿਆਂ ਨੇ ਸੰਸਕ੍ਰਿਤ ਦੇ ਅੱਖਰ ਦੇ ਨਾਂ 'ਤੇ ਸਵਸਤਿਕ ਰੱਖਿਆ ਸੀ, ਪਰ ਬਾਅਦ ਵਿਚ ਇਸ ਦਾ ਵਿਰੋਧ ਹੋਣ ਲੱਗਾ। ਇਸ ਨਾਂ ਨੂੰ ਵਿਰੋਧੀ ਧਿਰ ਦੇ ਲੋਕਾਂ ਨੇ ਨਾਜ਼ੀਆਂ ਦੇ ਚਿੰਨ੍ਹ ਨਾਲ ਜੋੜਿਆ। ਇਸ ਤੋਂ ਬਾਅਦ ਇਸ ਸ਼ਹਿਰ ਦੇ ਨਾਂ ਨੂੰ ਸਵਸਤਿਕ ਹੀ ਰੱਖੇ ਜਾਣ ਨੂੰ ਲੈ ਕੇ ਵੋਟਿੰਗ ਹੋਈ, ਜਿਸ ਵਿਚ ਇਸ ਨਾਂ ਖਿਲਾਫ ਵਿਚ ਇਕ ਵੀ ਵੋਟ ਨਹੀਂ ਪਈ ਅਤੇ ਇਸ ਤਰ੍ਹਾਂ ਨਾਲ ਸ਼ਹਿਰ ਦਾ ਨਾਂ ਫਿਰ ਸਵਸਤਿਕ ਹੀ ਰਿਹਾ। ਸ਼ਹਿਰ ਦੇ ਲੋਕਾਂ ਦਾ ਆਖਣਾ ਹੈ ਕਿ ਇਸ ਦੇ ਨਾਂ ਦਾ ਨਾਜ਼ੀ ਦੇ ਪ੍ਰਤੀਕ ਚਿੰਨ੍ਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੀ. ਐੱਨ. ਐੱਨ. ਮੁਤਾਬਕ, ਸ਼ਹਿਰ ਦੇ ਬਲੈਕ ਬਰੁਕ ਟਾਓ ਬੋਰਡ ਨੇ ਸਰਬ-ਸੰਮਤੀ ਨਾਂ ਨਾ ਬਦਲਣ ਲਈ ਵੋਟ ਦਿੱਤੀ। ਸ਼ਹਿਰ ਦੇ ਸੰਚਾਲਨ ਦਾ ਜ਼ਿੰਮਾ ਇਸ ਬੋਰਡ 'ਤੇ ਹੈ।

ਜਾਨ ਡਗਲਸ 

ਬਲੈਕ ਬਰੁਕ ਦੇ ਸੁਪਰਵਾਈਜ਼ਰ ਜਾਨ ਡਗਲਸ ਮੁਤਾਬਕ, ਇਸ ਸ਼ਹਿਰ ਦਾ ਨਾਂ ਸਵਸਤਿਕ ਸ਼ਹਿਰ ਦੇ ਮੂਲ ਨਿਵਾਸੀਆਂ ਵੱਲੋਂ 1800 ਦੇ ਦਹਾਕੇ ਵਿਚ ਰੱਖਿਆ ਗਿਆ ਸੀ ਅਤੇ ਇਹ ਸੰਸਕ੍ਰਿਤ ਦੇ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਕਲਿਆਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਖੇਤਰ ਦੇ ਬਾਹਰ ਦੇ ਉਨਾਂ ਲੋਕਾਂ 'ਤੇ ਤਰਸ ਆਉਂਦਾ ਹੈ, ਜੋ ਸਾਡੇ ਭਾਈਚਾਰੇ ਦੇ ਇਤਿਹਾਸ ਦੇ ਬਾਰੇ ਵਿਚ ਨਹੀਂ ਜਾਣਦੇ ਤੇ ਇਸ ਦਾ ਵਿਰੋਧ ਕਰਦੇ ਹਨ। ਪਰ ਸਾਡੇ ਭਾਈਚਾਰੇ ਦੇ ਮੈਂਬਰਾਂ ਲਈ ਇਹ ਉਹ ਨਾਂ ਹੈ ਜਿਸ ਨੂੰ ਸਾਡੇ ਬਜ਼ੁਰਗਾਂ ਨੇ ਚੁਣਿਆ ਸੀ। ਦਰਅਸਲ, ਅਪ੍ਰੈਲ 2019 ਵਿਚ ਡੇਨਵਰ ਸ਼ਹਿਰ ਦੇ ਬਾਹਰ ਕੋਲੋਰਾਡੋ ਸ਼ਹਿਰ ਦੇ ਲੋਕਾਂ ਨੇ ਇਸ ਦਾ ਨਾਂ ਸਵਸਤਿਕ ਤੋਂ ਓਲਚ ਚੇਰੀ ਹਿਲਸ ਵਿਚ ਬਦਲਣ ਲਈ ਵੋਟਿੰਗ ਕੀਤੀ ਸੀ। ਇਹ ਖੇਤਰ ਕਦੇ ਡੇਨਵਰ ਲੈਂਡ ਸਵਸਤਿਕ ਕੰਪਨੀ ਦਾ ਘਰ ਸੀ, ਇਹ ਇਕ ਕੰਪਨੀ ਸੀ ਜਿਸ ਨੇ ਨਾਜ਼ੀਆਂ ਵੱਲੋਂ ਸਵਸਤਿਕ ਚਿੰਨ੍ਹ ਨੂੰ ਅਪਣਾਉਣ ਤੋਂ ਪਹਿਲਾਂ ਇਹ ਨਾਂ ਚੁਣਿਆ ਸੀ। ਸੰਯੁਕਤ ਰਾਜ ਸਮਾਰਕ ਮੈਮੋਕਾਸਟ ਮਿਊਜ਼ੀਅਮ ਮੁਤਾਬਕ, ਸਵਸਤਿਕ ਸ਼ਬਦ ਸੰਸਕ੍ਰਿਤ ਦੇ ਸ਼ਬਦ ਸਵਸਤਿਕ ਤੋਂ ਲਿਆ ਗਿਆ ਹੈ, ਜਿਸ ਦਾ ਇਸਤੇਮਾਲ ਚੰਗੀ ਕਿਸਮਤ ਜਾਂ ਮੰਗਲ ਦੇ ਪ੍ਰਤੀਕ ਦੇ ਸਬੰਧ ਵਿਚ ਕੀਤਾ ਜਾਂਦਾ ਹੈ। ਇਹ ਪ੍ਰਤੀਕ ਕਰੀਬ 7,000 ਸਾਲ ਪਹਿਲਾਂ ਦਿਖਾਈ ਦਿੱਤਾ ਸੀ ਅਤੇ ਇਸ ਨੂੰ ਬਿੰਦੂ, ਬੌਧ, ਜੈਨ ਅਤੇ ਹੋਰ ਧਰਮਾਂ ਵਿਚ ਇਕ ਪਵਿੱਤਰ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਘਰਾਂ ਜਾਂ ਮੰਦਰਾਂ ਦੀਆਂ ਕੰਧਾਂ ਨੂੰ ਲੱਗਾ ਹੁੰਦਾ ਹੈ, ਕਿਉਂਕਿ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਯੂਰਪੀ ਲੋਕਾਂ ਨੇ ਖੁਦਾਈ ਦੇ ਕੰਮ ਦੇ ਮਾਧਿਅਮ ਨਾਲ ਪ੍ਰਾਚੀਨ ਸਭਿੱਅਤਾਵਾਂ ਦੇ ਬਾਰੇ ਵਿਚ ਜਦ ਸਿੱਖਣਾ ਸ਼ੁਰੂ ਕੀਤਾ ਉਦੋਂ 19ਵੀਂ ਸ਼ਤਾਬਦੀ ਦੇ ਆਖਿਰ ਅਤੇ 20 ਵੀਂ ਸ਼ਤਾਬਦੀ ਦੀ ਸ਼ੁਰੂਆਤ ਵਿਚ ਯੂਰਪ ਵਿਚ ਇਹ ਪ੍ਰਤੀਕ ਮਸ਼ਹੂਰ ਹੋ ਗਿਆ। ਨਾਜ਼ੀ ਪਾਰਟੀ ਨੇ 1920 ਵਿਚ ਇਸ ਨੂੰ ਆਪਣੇ ਪ੍ਰਤੀਕ ਦੇ ਤੌਰ 'ਤੇ ਅਪਣਾਇਆ ਸੀ। ਹਾਲਾਂਕਿ, ਸਵਸਤਿਕ ਦੇ ਮੂਲ ਚਿੰਨ੍ਹ ਤੋਂ ਅਲੱਗ ਹੈ।

ਮੰਨਿਆ ਜਾਂਦਾ ਹੈ ਕਿ ਹਿਟਲਰ ਨੇ ਆਪਣੀ ਨਾਜ਼ੀ ਪਾਰਟੀ ਦੀ ਨਿਸ਼ਾਨੀ ਇਸ 'ਸਵਾਸਤਿਕ' ਦੀ ਸਿਰਜਣਾ ਕੀਤੀ ਸੀ ਅਤੇ ਲੱਖਾਂ ਯਹੂਦੀਆਂ ਦੀ ਨਸਲਕੁਸ਼ੀ ਕਰ ਦਿਤੀ ਅਤੇ ਇਸ ਨੂੰ ਦਿਖਾ ਕੇ ਜਰਮਨੀ ਤੋਂ ਭਜਾਇਆ । ਪਰ ਸੱਚਾਈ ਵੱਖਰੀ ਹੈ।ਹਿਟਲਰ ਨੇ ਆਪਣੀ ਬਦਨਾਮ ਕਿਤਾਬ 'ਮੀਨ ਕੈਂਪਫ' ਵਿਚ 'ਸਵਾਸਤਿਕ' ਸ਼ਬਦ ਦੀ ਵਰਤੋਂ ਨਹੀਂ ਕੀਤੀ ਹੈ. ਉਸਨੇ ਇਸ ਨਾਜ਼ੀ ਪ੍ਰਤੀਕ ਚਿੰਨ ਲਈ ਜਰਮਨ ਸ਼ਬਦ 'ਹੈਕਨ ਕਰੂਜ਼' ਦੀ ਵਰਤੋਂ ਕੀਤੀ ਹੈ। ਹਿਟਲਰ ਨਾ ਤਾਂ ਸੰਸਕ੍ਰਿਤ ਜਾਣਦਾ ਸੀ ਅਤੇ ਨਾ ਹਿੰਦੀ! ਉਸਨੂੰ ਕੀ ਪਤਾ ਸੀ ਕਿ 'ਸਵਾਸਤਿਕ' ਦਾ ਕੀ ਅਰਥ ਹੈ? ਹੈਕਨ ਕਰੂਜ ਦਾ ਅਰਥ ਹੈ ਫੋਲਡ ਕਰਾਸ। ਪਰ ਜਦੋਂ ਇੰਗਲਿਸ਼ ਪਾਦਰੀ ਜੇਮਜ਼ ਮਰਫੀ ਨੇ ‘ਮੀਨ ਕੈਂਪਫ’ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ, ਤਾਂ ਉਸਨੇ ‘ਹੈਕਨ ਕਰੂਜ਼’ ਨੂੰ ‘ਸਵਾਸਤਿਕ’ ਕਿਹਾ ਤਾਂ ਕਿ ਯੂਰਪ ਦੇ ਈਸਾਈ ਹਿਟਲਰ ਦੇ ਵਿਰੁੱਧ ਹੋ ਜਾਣ ਕਿਉਂਕਿ ਕ੍ਰਾਸ ਈਸਾਈ ਧਰਮ ਦਾ ਪ੍ਰਤੀਕ ਹੈ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਈਸਾਈ ਹਾਕਮ ਅਤੇ ਪੋਪ ਕਈ ਸਦੀਆਂ ਤੋਂ ਯਹੂਦੀਆਂ ਨੂੰ ਯਿਸੂ ਦਾ ਕਾਤਲ ਐਲਾਨ ਕੇ ਉਨ੍ਹਾਂ ਨੂੰ ਸਤਾ ਰਹੇ ਹਨ। ਹਿਟਲਰ ਨੇ ਇਸੇ ਅੱਤਿਆਚਾਰ ਨੂੰ ਭਿਆਨਕ ਰੂਪ ਦਿੱਤਾ। ਪਰ ਉਸਦਾ ਦਾ 'ਸਵਾਸਤਿਕ' ਸ਼ਬਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੰਘ ਨੇ ਹਿਟਲਰ ਨੂੰ ਨਾਇਕ ਸਿਰਜਕੇ ਆਪਣੇ ਗਲ ਮਰਿਆ ਸੱਪ ਪਾ ਲਿਆ ਹੈ।

ਹਿਟਲਰ ਦਾ ਸਵਾਸਤਿਕ ਟੇਡਾ ਹੈ, ਭਾਰਤ ਦਾ ਸਵਾਸਤਿਕ ਸਿੱਧਾ ਹੈ। ਯੂਨਾਨ, ਯੂਰਪ ਅਤੇ ਅਰਬ ਦੇਸ਼ਾਂ ਵਿੱਚ ਵਰਤੇ ਜਾਣ ਵਾਲੇ ‘ਕਰਾਸ’ ਅਕਸਰ ਟੇਡੇ ਅਤੇ ਕਈ ਵਾਰੀ ਉਲਟ ਹੁੰਦੇ ਹਨ।

ਭਾਰਤ ਦੀ ਹਿੰਦੂ ਸੰਸਕਿਰਤੀ ਅਨੁਸਾਰ ਸਵਾਸਤਿਕ ਤੰਦਰੁਸਤੀ ਦਾ ਪ੍ਰਤੀਕ ਹੈ ਜਦਕਿ ਹਿਟਲਰ ਦਾ ‘ਸਵਾਸਤਿਕ’  ਨਫ਼ਰਤ ਦਾ ਪ੍ਰਤੀਕ ਹੈ।  ਵਡੀ ਗਲ ਇਹ ਹੈ ਕਿ ਸੰਘ ਪਰਿਵਾਰ ਦਾ ਈਸਾਈਆਂ ,ਸਿਖਾਂ ਤੇ ਮੁਸਲਮਾਨਾਂ ਵਿਰਧ ਵਰਤਾਰਾ ਰਖਣਾ ਤੇ ਹਿਟਲਰ ਨੂੰ ਨਾਇਕ ਮੰਨਕੇ ਪੂਜਣਾ ,ਮੁਸਲਮਾਨਾਂ ਉਪਰ ਹਮਲੇ ਵਿਦੇਸ਼ਾਂ ਵਿਚ ਉਲਟੇ ਪੈ ਰਹੇ ਹਨ।ਇਸ ਕਾਰਣ ਭਾਰਤ ਦੀ ਵਡੀ ਬਦਨਾਮੀ ਹੋਈ ਹੈ। ਸੰਘ ਪਰਿਵਾਰ ਦਾ ਸੁਰਗਵਾਸੀ ਸਰਸੰਘਚਾਲਕ ਗੁਰੂ ਗੋਲਵਰਕਰ ਬੰਚ ਆਫ ਥਾਟ ਵਿਚ ਹਿੰਦੂ ਰਾਸ਼ਟਰਵਾਦ ਤੇ ਹਿਟਲਰ ਦਾ ਸਮਰਥਕ ਤੇ ਨਾਜ਼ੀਵਾਦੀ ਵਿਚਾਰਧਾਰਾ ਦਾ ਪੂਜਕ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਸਥਾਪਕ ਗੁਰੂ ਗੋਲਵਰਕਰ ਨੇ ਆਪਣੀ ਪੁਸਤਕ ‘ਬੰਚ ਆਫ਼ ਥਾਟਸ’ ਵਿਚ ਇਹ ਲਿਖਿਆ ਹੈ ਕਿ ਭਾਰਤ ਦੇ ਤਿੰਨ ਮੁੱਖ ਦੁਸ਼ਮਣ ਹਨ; ਮੁਸਲਮਾਨ, ਇਸਾਈ ਅਤੇ ਕਮਿਊਨਿਸਟ। ਜੇਕਰ ਭਾਰਤ ਵਿਚ ਹਿੰਦੂ ਰਾਸ਼ਟਰ ਸਿਰਜਣਾ ਹੈ ਤਾਂ ਸਾਨੂੰ ਹਿਟਲਰ ਦੇ ਸਿਧਾਂਤਾਂ ‘ਤੇ ਪਹਿਰਾ ਦੇਣਾ ਪਵੇਗਾ ਤੇ ਉਸੇ ਦੀ ਨੀਤੀ ਨੂੰ ਭਾਰਤ ਵਿਚ ਲਾਗੂ ਕਰਨਾ ਪਵੇਗਾ।ਇਸੇ ਕਰਕੇ ਅਮਰੀਕਾ ਸਰਕਾਰ ਭਗਵੇਂਵਾਦੀਆ ਉਪਰ ਤਿਖੀ ਨਜਰ ਰਖ ਰਹੀ ਹੈ।  ਇਸ ਸਥਿਤੀ ਵਿੱਚ ਭਾਰਤੀ ਦੂਤਾਵਾਸ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਨਹੀਂ ਤਾਂ ਪ੍ਰਵਾਸੀ ਹਿੰਦੂ ਭਾਰਤੀਆਂ ਲਈ ਅਮਰੀਕਾ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ।  ਇਹ ਸਮਸਿਆਵਾਂ ਬਗਵੇਵਾਦੀਆਂਂ ਦੀਆਂ ਹਿੰਸਕ ਕਾਰਵਾਈਆਂ ਕਾਰਣ ਪੈਦਾ ਹੋ ਰਹੀਆ ਂਂ ਹਨ।

 

  ਰਜਿੰਦਰ ਸਿੰਘ ਪੁਰੇਵਾਲ