ਦੀਪ ਸਿੱਧੂ ਦੀ ਜ਼ਮਾਨਤ ਲਈ ਸੁਣਵਾਈ 23 ਅਪ੍ਰੈਲ।

ਦੀਪ ਸਿੱਧੂ ਦੀ ਜ਼ਮਾਨਤ ਲਈ ਸੁਣਵਾਈ 23 ਅਪ੍ਰੈਲ।

ਅਮ੍ਰਿੰਤਸਰ ਟਾਇਮਜ਼ ਬਿਊਰੋ

ਚੰਡੀਗੜ੍ਹ: ਦੱਸਣਯੋਗ ਹੈ ਕਿ ਦੀਪ ਸਿੱਧੂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਯੋਗ ਸੀ.ਐੱਮ.ਐੱਮ. ਤੀਸ ਹਜ਼ਾਰੀ ਕੋਰਟ ਦਿੱਲੀ ਅੱਗੇ ਪੇਸ਼ ਕੀਤਾ ਗਿਆ। ਪੁਲਿਸ ਨੇ ਮਾਨਯੋਗ ਸੀ.ਐੱਮ.ਐੱਮ. ਦੁਆਰਾ ਰਾਖਵੇਂ ਬਿਨੈ-ਪੱਤਰਾਂ ਤੇ ਬਹਿਸ ਤੋਂ ਬਾਅਦ ਚਾਰ ਦਿਨਾਂ ਦੇ ਰਿਮਾਂਡ ਦੀ ਮੰਗ ਲਈ ਅਰਜ਼ੀ ਦਾਖਲ ਕੀਤੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਵਾਲੀ ਅਰਜ਼ੀ ਉਪਰ ਸ਼ਾਮ ਚਾਰ ਵਜੇ ਫੈਸਲਾ ਦਿੱਤਾ ਜਾਵੇਗਾ। ਚਾਰ ਵਜੇ ਤੋਂ ਬਾਅਦ ਜੱਜ ਸਾਹਿਬਾਨ ਨੇ ਪੁਲਿਸ ਵਲੋਂ ਰਿਮਾਂਡ ਮੰਗਣ ਦੀ ਮੰਗ ਖ਼ਾਰਜ ਕਰ ਦਿੱਤੀ ਹੈ ।  CrPC ਦੀ ਧਾਰਾ 167 ਅਧੀਨ ਜ਼ਮਾਨਤ ਉੱਪਰ ਰਿਹਾਈ ਦੀ ਅਰਜ਼ੀ 23 ਅਪ੍ਰੈਲ ਤੱਕ ਮੁਲਤਵੀ ਕੀਤੀ ਗਈ ਹੈ। ਜ਼ਮਾਨਤ ਦੀ ਅਰਜ਼ੀ ਉੱਪਰ ਹੁਕਮ ਵੀ 23 ਅਪ੍ਰੈਲ ਲਈ ਮੁਲਤਵੀ ਕੀਤੀ ਗਿਆ ਹੈ ਤੇ ਹੁਣ ਅਗਲੀ ਜਾਣਕਾਰੀ 23 ਅਪ੍ਰੈਲ ਨੂੰ ਮਿਲੇਗੀ। ਇਹ ਜਾਣਕਾਰੀ ਐਡਵੋਕੇਟ ਹਰਿੰਦਰ ਸਿੰਘ ਖੋਸਾ ਵਲੋਂ ਪ੍ਰਾਪਤ ਕੀਤੀ ਗਈ।