ਪੂਰੀ ਦੁਨੀਆ ਵਿੱਚ ਲਗਭਗ 12,512 ਹਥਿਆਰ

ਪੂਰੀ ਦੁਨੀਆ ਵਿੱਚ ਲਗਭਗ 12,512 ਹਥਿਆਰ

 ਦੁਨੀਆ ਫਿਰ ਜਮ੍ਹਾ ਕਰ ਰਹੀ ਹੈ ਪਰਮਾਣੂ ਹਥਿਆਰ, ਚੀਨ ਦਾ ਸਟਾਕ ਸਭ ਤੋਂ ਵੱਡਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਵੀਡਨ: ਇਸ ਸਮੇਂ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਵਿਚਾਲੇ ਐਟਮ ਬੰਬ ਰੱਖਣ ਨੂੰ ਲੈ ਕੇ ਮੁਕਾਬਲਾ ਚੱਲ ਰਿਹਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਇੱਕ ਰਿਪੋਰਟ ਵਿੱਚ ਘੱਟੋ-ਘੱਟ ਇਹੀ ਕਿਹਾ ਗਿਆ ਹੈ। ਥਿੰਕ ਟੈਂਕ ਦੀ ਰਿਪੋਰਟ ਦੇ ਅਨੁਸਾਰ, ਇਸ ਸਮੇਂ ਪੂਰੀ ਦੁਨੀਆ ਵਿੱਚ ਲਗਭਗ 12,512 ਹਥਿਆਰ ਹਨ ਅਤੇ ਚੀਨ ਕੋਲ ਸਭ ਤੋਂ ਵੱਧ ਭੰਡਾਰ ਹੈ। ਥਿੰਕ ਟੈਂਕ ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਰਤਮਾਨ ਸਮੇਂ ਵਿਚ ਵਿਸ਼ਵ ਮਨੁੱਖੀ ਇਤਿਹਾਸ ਦੇ ਸਭ ਤੋਂ ਖਤਰਨਾਕ ਸਮੇਂ ਦਾ ਸਾਹਮਣਾ ਕਰ ਰਿਹਾ ਹੈ। ਥਿੰਕ ਟੈਂਕ ਦੀ ਰਿਪੋਰਟ ਵਿਚ ਮਾਹਿਰਾਂ ਨੇ ਕਿਹਾ ਹੈ ਕਿ ਦੁਨੀਆ ਵਿਚ ਇਕ ਵਾਰ ਫਿਰ ਤੋਂ ਪ੍ਰਮਾਣੂ ਹਥਿਆਰਾਂ ਨੂੰ ਜਮ੍ਹਾ ਕਰਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।

ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਇਸ ਸਮੇਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਹਨ। ਅਜਿਹੇ 'ਚ ਹਥਿਆਰਾਂ ਦਾ ਭੰਡਾਰ ਵੀ ਵਧਾਇਆ ਜਾ ਰਿਹਾ ਹੈ। ਵਿਸ਼ਵ ਪੱਧਰ 'ਤੇ ਹੁਣ ਅੰਦਾਜ਼ਨ 12,512 ਹਥਿਆਰ ਹਨ। ਇਨ੍ਹਾਂ ਵਿੱਚੋਂ 9,576 ਹਥਿਆਰ ਵਰਤੋਂ ਲਈ ਤਿਆਰ ਹਨ। ਇੱਕ ਸਾਲ ਪਹਿਲਾਂ ਦੇ ਅੰਕੜਿਆਂ ਵਿੱਚ 86 ਹਥਿਆਰਾਂ ਦਾ ਵਾਧਾ ਹੋਇਆ ਹੈ। ਸ਼ੀਤ ਯੁੱਧ ਦੌਰਾਨ ਹਥਿਆਰਾਂ ਦੇ ਭੰਡਾਰਨ ਦਾ ਰੁਝਾਨ ਇਸ ਸਮੇਂ ਮੁੜ ਪਰਤਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸ਼ੀਤ ਯੁੱਧ ਖਤਮ ਹੋਣ ਤੋਂ ਬਾਅਦ ਦੁਨੀਆ ਵਿਚ ਹਥਿਆਰਾਂ ਨੂੰ ਲੈ ਕੇ ਨਿਰਾਸ਼ਾ ਸੀ। ਇਸ ਕਾਰਨ ਉਨ੍ਹਾਂ ਦੇ ਸਟੋਰ ਕਰਨ ਦੇ ਇਰਾਦੇ ਵਿੱਚ ਕਮੀ ਆਈ। ਪਰ ਹੁਣ ਅਜਿਹਾ ਨਹੀਂ ਹੈ। ਸਿਪਰੀ ਮੁਤਾਬਕ ਇਸ ਭੰਡਾਰ ਵਿੱਚ ਚੀਨ ਕੋਲ ਸਭ ਤੋਂ ਵੱਧ ਨਵੇਂ ਹਥਿਆਰ ਹਨ। ਉਸ ਨੇ ਆਪਣੇ ਸਟੋਰ ਵਿੱਚ 60 ਨਵੇਂ ਹਥਿਆਰ ਇਕੱਠੇ ਕੀਤੇ ਹਨ। ਜਦਕਿ ਰੂਸ ਕੋਲ 12, ਪਾਕਿਸਤਾਨ ਕੋਲ ਪੰਜ, ਉੱਤਰੀ ਕੋਰੀਆ ਕੋਲ ਪੰਜ ਅਤੇ ਭਾਰਤ ਕੋਲ ਚਾਰ ਹਥਿਆਰ ਹਨ।

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਸੁਰੱਖਿਆ ਮੈਂਬਰਾਂ- ਅਮਰੀਕਾ, ਰੂਸ, ਚੀਨ, ਬ੍ਰਿਟੇਨ ਅਤੇ ਫਰਾਂਸ ਨੇ ਆਪਣੇ ਹਥਿਆਰਾਂ ਦੀ ਗਿਣਤੀ ਵਧਾ ਦਿੱਤੀ ਹੈ। ਜਦੋਂ ਕਿ ਸਾਲ 2021 ਵਿਚ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ 'ਪ੍ਰਮਾਣੂ ਜੰਗ ਕਦੇ ਨਹੀਂ ਜਿੱਤੀ ਜਾ ਸਕਦੀ ਅਤੇ ਨਾ ਹੀ ਲੜਨੀ ਚਾਹੀਦੀ ਹੈ।' ਇਸ ਦੇ ਨਾਲ ਹੀ ਰੂਸ ਅਤੇ ਅਮਰੀਕਾ ਕੋਲ ਵਿਸ਼ਵ ਪੱਧਰ 'ਤੇ ਸਾਰੇ ਪ੍ਰਮਾਣੂ ਹਥਿਆਰਾਂ ਦਾ ਲਗਭਗ 90 ਫੀਸਦੀ ਹਿਸਾ ਹੈ। ਦੋਵਾਂ ਸ਼ਕਤੀਆਂ ਕੋਲ 1,000 ਤੋਂ ਵੱਧ ਹਥਿਆਰ ਹਨ ਜੋ ਨਕਾਰਾਹੋ ਚੁੱਕੇ ਹਨ। ਹੁਣ ਇਨ੍ਹਾਂ ਹਥਿਆਰਾਂ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਹੈ।

ਇਸ ਸਮੇਂ ਦੁਨੀਆ ਦੇ ਕੋਲ ਮੌਜੂਦ 12,512 ਹਥਿਆਰਾਂ 'ਚ ਉਹ ਵੀ ਸ਼ਾਮਲ ਹਨ, ਜੋ ਨਕਾਰਾ ਹੋ ਚੁੱਕੇ ਹਨ। SIPRI ਦਾ ਅੰਦਾਜ਼ਾ ਹੈ ਕਿ ਇੱਥੇ 3,844 ਅਜਿਹੇ ਹਥਿਆਰ ਹਨ ਜੋ ਮਿਜ਼ਾਈਲਾਂ ਅਤੇ ਹਵਾਈ ਜਹਾਜ਼ਾਂ ਦੇ ਨਾਲ ਤਾਇਨਾਤ ਹਨ। ਰਿਪੋਰਟ ਦੇ ਅਨੁਸਾਰ, ਸਿਪਰੀ ਦਾ ਮੰਨਣਾ ਹੈ ਕਿ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਪਰਮਾਣੂ ਸ਼ਕਤੀ ਚੀਨ ਨੇ ਜਨਵਰੀ 2022 ਵਿੱਚ ਆਪਣੇ ਹਥਿਆਰਾਂ ਦੀ ਗਿਣਤੀ 350 ਤੋਂ ਵਧਾ ਕੇ ਜਨਵਰੀ 2023 ਵਿੱਚ 410 ਕਰ ਦਿੱਤੀ ਸੀ। ਸਿਪਰੀ ਨੂੰ ਆਸ ਹੈ ਕਿ ਚੀਨ ਹਥਿਆਰਾਂ ਦੀ ਗਿਣਤੀ ਵਧਾਏਗਾ। ਪਰ ਅਮਰੀਕਾ ਅਤੇ ਰੂਸ ਦੇ ਹਥਿਆਰਾਂ ਦੀ ਗਿਣਤੀ ਸੀਮਤ ਹੋਵੇਗੀ।