ਅਮੈਰੀਕਨ ਏਅਰ ਲਾਈਨਜ਼ ਦੀ ਮੁਲਾਜ਼ਮ ਮ੍ਰਿਤਕ ਹਾਲਤ ਵਿਚ ਮਿਲੀ

ਅਮੈਰੀਕਨ ਏਅਰ ਲਾਈਨਜ਼ ਦੀ ਮੁਲਾਜ਼ਮ ਮ੍ਰਿਤਕ ਹਾਲਤ ਵਿਚ ਮਿਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਇੰਟਰਨੈਸ਼ਨਲ ਏਅਰਪੋਰਟ ਨੇੜੇ ਇਕ ਹੋਟਲ ਦੇ ਕਮਰੇ ਵਿਚੋਂ ਅਮੈਰੀਕਨ ਏਅਰਲਾਈਨਜ਼ ਫਲਾਈਟ ਦੀ ਇਕ ਮੁਲਾਜ਼ਮ ਮ੍ਰਿਤਕ ਹਾਲਤ ਵਿਚ ਮਿਲਣ ਦੀ ਰਿਪੋਰਟ ਹੈ। ਫਿਲਾਡੈਲਫੀਆ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਮ੍ਰਿਤਕ ਮੁਲਾਜ਼ਮ ਦੀ ਉਮਰ 66 ਸਾਲ ਹੈ ਤੇ ਉਹ ਮ੍ਰਿਤਕ ਹਾਲਤ ਵਿਚ ਫਿਲਾਡੈਲਫੀਆ ਏਅਰਪੋਰਟ ਮੈਰੀਆਟ ਦੇ ਕਮਰੇ ਵਿਚੋਂ ਮਿਲੀ ਹੈ। ਬੁਲਾਰੇ ਅਨੁਸਾਰ ਉਸ ਦੇ ਮੂੰਹ ਵਿਚ ਕਪੜਾ ਤੁੰਨਿਆ ਹੋਇਆ ਸੀ। ਉਸ ਨੂੰ ਸਥਾਨਕ ਸਮੇ ਅਨੁਸਾਰ ਰਾਤ 10.45 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਬੁਲਾਰੇ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਨਾ ਹੀ ਕੋਈ ਹਥਿਆਰ ਬਰਾਮਦ ਹੋਇਆ ਹੈ। ਉਸ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਮਾਮਲੇ ਦੀ ਜਾਂਚ ਹੋਮੀਸਾਈਡ ਡਿਟੈਕਟਿਵਜ ਡਵੀਜ਼ਨ ਕਰ ਰਹੀ ਹੈ।