84 ਦੰਗਿਆਂ ਦੇ ਦੋਸ਼ੀ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

84 ਦੰਗਿਆਂ ਦੇ ਦੋਸ਼ੀ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼:
ਨਵੰਬਰ 1984 ਦੇ ਸਿੱਖਾਂ ਵਿਰੋਧੀ ਦੰਗਿਆਂ ਵਿਚ ਸ਼ਮੂਲੀਅਤ ਲਈ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇਕ 89 ਸਾਲਾ ਦੋਸ਼ੀ ਨੂੰ 30 ਜੁਨ ਨੂੰ ਦਿੱਲੀ ਹਾਈ ਕੋਰਟ ਵਲੋਂ ਸਿਹਤ ਠੀਕ ਨਾ ਹੋਣ ਦੇ ਆਧਾਰ ‘ਤੇ ਜ਼ਮਾਨਤ ਦਿੱਤੀ ਗਈ। ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਜਸਟਿਸ ਮਨਮੋਹਨ ਤੇ ਯੋਗੇਸ਼ ਖੰਨਾ ‘ਤੇ ਅਧਾਰਿਤ ਇਕ ਬੈਂਚ ਨੇ ਦੋਸ਼ੀ ਜਲ ਸੈਨਾ ਦੇ ਸੇਵਾ ਮੁਕਤ ਕੈਪਟਨ ਭਾਗਮੱਲ ਨੂੰ 4 ਜੁਲਾਈ ਤੱਕ ਆਪ੍ਰੇਸ਼ਨ ਕਰਵਾਉਣ ਲਈ ਜ਼ਮਾਨਤ ਦਿੱਤੀ ਹੈ। ਦੋਸ਼ੀ ਨੇ ਤਿੰਨ ਮਹੀਨਿਆਂ ਲਈ ਜ਼ਮਾਨਤ ਦੀ ਅਰਜ਼ੀ ਲਾਈ ਸੀ ਜੋ ਕਿ ਪਹਿਲਾਂ ਹੀ ਸਿਹਤ ਨਾ ਠੀਕ ਹੋਣ ਨੂੰ ਆਧਾਰ ਬਣਾ ਕੇ 24 ਮਾਰਚ ਤੋਂ ਅੰਤਿ?ਮ ਜ਼ਮਾਨਤ ‘ਤੇ ਹੈ। ਦੱਸਣਯੋਗ ਹੈ ਕਿ ਭਾਗਮੱਲ, ਸਾਬਕਾ ਕਾਂਗਰਸ ਕਾਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਤੋ ਦੋ ਹੋਰਾਂ ਨੂੰ 1 ਨਵੰਬਰ 1984 ਵਾਲੇ ਦਿਨ ਦਿੱਲੀ ਦੇ ਰਾਜ ਨਗਰ ਖੇਤਰ ਵਿਚ ਇਕ ਸਿੱਖ ਪਰਿਵਾਰ ਦੇ 5 ਜੀਆਂ ਨੂੰ ਕਤਲ ਕਰਨ ਲਈ ਦੋਸ਼ੀ ਪਾਇਆ ਗਿਆ ਸੀ।