ਇਰਾਨ ਦੇ ਪ੍ਰੈਜੀਡੈਟ ਇਬਰਾਹਿਮ ਰਈਸੀ ਦੀ ਹੋਈ ਮੌਤ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 21 ਮਈ (ਮਨਪ੍ਰੀਤ ਸਿੰਘ ਖਾਲਸਾ):- “ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਰਾਨ ਦੇ ਪ੍ਰੈਜੀਡੈਟ ਇਬਰਾਹਿਮ ਰਈਸੀ ਦੀ ਇਕ ਹੈਲੀਕਪਟਰ ਹਾਦਸੇ ਦੌਰਾਨ ਹੋਈ ਮੌਤ ਉਤੇ ਇਰਾਨ ਸਰਕਾਰ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਗਹਿਰੇ ਦੁੱਖ ਦਾ ਜਿਥੇ ਪ੍ਰਗਟਾਵਾਂ ਕੀਤਾ, ਉਥੇ ਉਨ੍ਹਾਂ ਅਤੇ ਉਨ੍ਹਾਂ ਨਾਲ ਵਿਦੇਸ ਵਜੀਰ ਹੁਸੈਨ ਅਮੀਰ ਅਬਦੁੱਲਾਯਾਨ ਅਤੇ ਹੋਰ 5 ਹੋਰਨਾਂ ਦੇ ਚਲੇ ਜਾਣ ਉਤੇ ਸੋਗ ਜਾਹਰ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀਆ ਆਤਮਾਵਾ ਦੀ ਅਰਦਾਸ ਕੀਤੀ ।”
ਉਨ੍ਹਾਂ ਕਿਹਾ ਕਿ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਜਦੋਂ ਇਰਾਨ ਦੇ ਅਮਰੀਕਾ ਨਾਲ ਸੰਬੰਧ ਚੰਗੇ ਨਹੀ ਹਨ ਅਤੇ ਅਮਰੀਕਾ ਨੇ ਇਰਾਨ ਤੇ ਪਾਬੰਦੀਆ ਲਗਾਈਆ ਹੋਈਆ ਹਨ ਤਾਂ ਇਸ ਉੱਚ ਅਹੁਦੇ ਉਤੇ ਬੈਠੇ ਇਬਰਾਹਿਮ ਰਈਸੀ ਵੱਲੋਂ ਉਸ ਅਮਰੀਕਨ ਬੈਲ ਜਹਾਜ ਦੀ ਵਰਤੋ ਕਿਉਂ ਕੀਤੀ ਗਈ ਜਦੋਕਿ ਉਸਦੇ ਪੁਰਜੇ ਤਾਂ ਇਰਾਨ ਨੂੰ ਪ੍ਰਾਪਤ ਨਹੀ ਹੋ ਸਕਦੇ । ਅਜਿਹੀਆ ਉੱਚ ਅਹੁਦਿਆ ਤੇ ਬੈਠੀਆ ਸਖਸ਼ੀਅਤਾਂ ਨੂੰ ਤਾਂ ਰੂਸ ਅਤੇ ਫ਼ਰਾਂਸ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਹੈਲੀਕਪਟਰਾਂ ਦੀ ਵਰਤੋ ਕਰਨੀ ਚਾਹੀਦੀ ਸੀ । ਉਨ੍ਹਾਂ ਕਿਹਾ ਕਿ 1978 ਵਿਚ ਜਦੋਂ ਪਾਕਿਸਤਾਨ ਦੇ ਪ੍ਰੈਜੀਡੈਟ ਜੀਆ-ਉੱਲ-ਹੱਕ ਸਨ, ਤਾਂ ਉਹ ਇਕ ਹੈਲੀਕਪਟਰ ਵਿਚ ਸਫਰ ਕਰ ਰਹੇ ਸਨ । ਇਸੇ ਤਰ੍ਹਾਂ ਇੰਡੀਆਂ ਦੇ ਰਹਿ ਚੁੱਕੇ ਚੀਫ ਆਫ ਡਿਫੈਸ ਸਰਵਿਸ ਜਰਨਲ ਬਿਪਿਨ ਰਾਵਤ ਹੈਲੀਕਪਟਰ ਵਿਚ ਸਫਰ ਕਰਦੇ ਹੋਏ ਮਾਰੇ ਗਏ ਸਨ । ਅਸੀ ਇਨ੍ਹਾਂ ਦੋਵਾਂ ਸਮਿਆ ਤੇ ਪਾਕਿਸਤਾਨ ਅਤੇ ਇੰਡੀਆਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਹੋਈਆ ਮੌਤਾਂ ਦੀ ਨਿਰਪੱਖਤਾਂ ਨਾਲ ਜਾਂਚ ਕਰਵਾਈ ਜਾਵੇ । ਕਿਉਂਕਿ ਹੋ ਸਕਦਾ ਹੈ ਕਿ ਸਾਜਸੀ ਢੰਗ ਨਾਲ ਇਨ੍ਹਾਂ ਜਹਾਜ਼ਾਂ ਨੂੰ ਹਾਦਸਾਗ੍ਰਸਤ ਕੀਤਾ ਗਿਆ ਹੋਵੇ । ਪਰ ਦੋਵੇ ਸਮੇਂ ਨਾ ਪਾਕਿਸਤਾਨ ਸਰਕਾਰ ਨੇ ਅਤੇ ਨਾ ਹੀ ਇੰਡੀਆ ਸਰਕਾਰ ਨੇ ਇਹ ਜਾਂਚ ਨਹੀ ਕਰਵਾਈ । ਅਸੀ ਇਰਾਨ ਦੀ ਮੌਜੂਦਾ ਸਰਕਾਰ ਨੂੰ ਅਪੀਲ ਕਰਨਾ ਚਾਹਵਾਂਗੇ ਕਿ ਇਰਾਨ ਦੇ ਪ੍ਰੈਜੀਡੈਟ ਇਬਰਾਹਿਮ ਰਈਸੀ ਦੇ ਜਹਾਜ ਦੇ ਹੋਏ ਹਾਦਸੇ ਦੀ ਜਾਂਚ ਕਰਵਾਈ ਜਾਵੇ । ਸ. ਮਾਨ ਨੇ ਜਿਥੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਇਰਾਨ ਦੇ ਉੱਚ ਅਹੁਦਿਆ ਤੇ ਬੈਠੇ ਪ੍ਰੈਜੀਡੈਟ, ਵਿਦੇਸ ਵਜੀਰ ਅਤੇ ਹੋਰਨਾਂ ਦੇ ਪਰਿਵਾਰਾਂ ਅਤੇ ਇਰਾਨੀਆ ਨਾਲ ਜੋ ਇਸ ਦੁੱਖ ਵਿਚ ਸਾਂਝ ਪਾਉਦੇ ਹੋਏ ਉਨ੍ਹਾਂ ਨੂੰ ਉਸ ਅਕਾਲ ਪੁਰਖ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਵੀ ਕੀਤੀ ।
Comments (0)