ਸੈਨਹੋਜ਼ੇ ਪੰਜਾਬੀ ਮੇਲੇ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸੈਨਹੋਜ਼ੇ ਪੰਜਾਬੀ ਮੇਲੇ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕਲਾਕਾਰਾਂ ਨੇ ਵੀ ਲਾਈਆਂ ਰੌਣਕਾਂ
ਮਿਲਪੀਟਸ/ਬਿਊਰੋ ਨਿਊਜ਼ :
ਮਿਲੀਪੀਟਸ ਦੇ ਖੁੱਲੇ ਮੈਦਾਨ ਵਿਚ ਸੈਨਹੋਜ਼ੇ ਪੰਜਾਬੀ ਮੇਲਾ ਕਰਵਾਇਆ ਗਿਆ। ਇਸ ਮੌਕੇ ਬਾਸਕਿਟਬਾਲ, ਸਾਕਰ ਅਤੇ ਵਾਲੀਬਾਲ ਦੇ ਮੈਚਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸੈਨਹੋਜ਼ੇ ਹੈਰੀਟੇਜ ਕਲੱਬ ਦੇ ਚੇਅਰਮੈਨ ਹਰਦੂਮਣ ਸਿੰਘ ਬਿੱਲਾ ਸੰਘੇੜਾ, ਪ੍ਰਧਾਨ ਜਤਿੰਦਰ ਸਿੰਘ ਭੰਗੂ ਅਤੇ ਸਕੱਤਰ ਜਸਪਾਲ ਸਿੰਘ ਤੇ ਸਮੂਹ ਮੈਂਬਰਾਂ ਦੇ ਉੱਦਮ ਸਦਕਾ ਨਵੀਂ ਪਨੀਰੀ ਨੂੰ ਪੰਜਾਬੀ ਵਿਰਸਾ ਅਤੇ ਸਭਿਆਚਾਰ ਨਾਲ ਜੋੜਣ ਲਈ ਸ਼ਾਨਦਾਰ ਪ੍ਰੋਗਰਾਮ ਸਾਬਤ ਹੋਇਆ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਲੜਕੀ ਸ਼ਕਤੀ ਮਾਣਕ ਨੇ ਸਟੇਜ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ। ਸਭਿਆਚਾਰਕ ਪ੍ਰੋਗਰਾਮ ਦਾ ਆਰੰਭ ਗਿੱਧੇ ਤੇ ਭੰਗੜੇ ਨਾਲ ਹੋਇਆ। ਗਾਇਕ ਗਿੱਲ ਹਰਦੀਪ ਨੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਸਰੀ ਤੋਂ ਹਰਮਨਦੀਪ ਖੋਸਾ ਨੇ ਖੂਬ ਰੰਗ ਬੰਨ੍ਹਿਆ ਤੇ ਬਜ਼ੁਰਗ ਮਾਤਾਵਾਂ ਨੂੰ ਝੂੰਮਣ ਲਾ ਦਿੱਤਾ। ਸੈਨਹੋਜ਼ੇ ਦੇ ਸਥਾਨਕ ਗਾਇਕ ਐਚ.ਐਸ. ਭਜਨ ਨੇ ਆਪਣੇ ਗੀਤਾਂ ਨਾਲ ਭਰਵੀਂ ਹਾਜ਼ਰੀ ਲਗਵਾਈ।
ਪ੍ਰਬੰਧਕਾਂ ਨੇ ਇਸ ਮੇਲੇ ਨੂੰ ਪੰਜਾਬ ਦੇ ਪਿੰਡਾਂ ਦੇ ਮੇਲਿਆਂ ਦਾ ਰੰਗ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਮੌਕੇ ਖੇਡਾਂ ਵਿਚ ਜੇਤੂ ਟੀਮਾਂ ਤੇ ਮਹਿਮਾਨਾਂ ਨੂੰ ਟਰਾਫੀਆਂ ਦੇ ਕੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਦੂਮਣ ਸਿੰਘ ਬਿੱਲਾ ਸੰਘੇੜਾ, ਪ੍ਰਧਾਨ ਜਤਿੰਦਰ ਭੰਗੂ ਤੇ ਸਕੱਤਰ ਜਸਪਾਲ ਸਿੰਘ ਤੋਂ ਇਲਾਵਾ ਮੇਲੇ ਦੇ ਪ੍ਰਬੰਧਕਾਂ ਤੇ ਸਪਾਂਸਰਾਂ ਅਮੋਲਕ ਸਿੰਘ ਗਾਖ਼ਲ, ਇਕਬਾਲ ਸਿੰਘ ਮਾਨ, ਰਘਬੀਰ ਸਿੰਘ ਸ਼ੇਰਗਿੱਲ, ਜਸਵੰਤ ਸਿੰਘ ਹੋਠੀ, ਮਹਿੰਦਰ ਮਾਨ, ਚੰਦ ਸਿੰਘ ਸਰਾਂ, ਗੁਰਦੇਵ ਸਿੰਘ ਸੰਧੂ, ਬਘੇਲ ਸਿੰਘ ਜਸਵਾਲ, ਗੁਰਵਿੰਦਰ ਸਿੰਘ ਮਾਵੀ, ਜੈਸੀ ਸਿੰਘ, ਗੁਰਮੀਤ ਕੌਰ ਛੀਨਾ ਦਾ ਵਿਸ਼ੇਸ਼ ਸਨਮਾਨ ਕੀਤਾ। ਸਿਆਟਲ ਤੋਂ ਪਹੁੰਚੇ ਵਿਸ਼ੇਸ਼ ਮਹਿਮਾਨ ਗੁਰਦੀਪ ਸਿੰਘ ਸਿੱਧੂ, ਸੰਨ ਰਾਜ ਤੇ ਗੁਰਚਰਨ ਸਿੰਘ ਢਿੱਲੋਂ ਦਾ ਵਿਸ਼ੇਸ਼ ਸਵਾਗਤ ਤੇ ਸਨਮਾਨ ਕੀਤਾ ਗਿਆ।
ਰਸ਼ਕਾਂ ਵਿਚ ਬੈਠੇ ਫ਼ੇਅਰਫ਼ੀਲਡ ਗੁਰਦੁਆਰਾ ਦੇ ਸਾਬਕਾ ਸਕੱਤਰ ਅਜੀਤ ਸਿੰਘ ਸੰਧੂ, ਜਸਬੀਰ ਸਿੰਘ ਸੇਖੋਂ, ਰਘਵੀਰ ਸਿੰਘ ਸੇਖੋਂ ਤੇ ਬਿਕਰਮ ਸਿੰਘ ਜੱਜ ਨੇ ਸੈਨਹੋਜ਼ੇ ਪੰਜਾਬੀ ਮੇਲੇ ਦਾ ਸ਼ਾਨਦਾਰ ਪ੍ਰਬੰਧਾਂ ਤੇ ਕਲਾਕਾਰਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।