ਬੈਟਿੰਗ ਵਿਚ ਕੋਹਲੀ ਦਾ ‘ਵਿਰਾਟ’ ਰੂਪ, ਲਗਾਤਾਰ ਚੌਥੀ ਸੀਰੀਜ਼ ‘ਚ ਦੋਹਰਾ ਸੈਂਕੜਾ

ਬੈਟਿੰਗ ਵਿਚ ਕੋਹਲੀ ਦਾ ‘ਵਿਰਾਟ’ ਰੂਪ, ਲਗਾਤਾਰ ਚੌਥੀ ਸੀਰੀਜ਼ ‘ਚ ਦੋਹਰਾ ਸੈਂਕੜਾ

ਹੈਦਰਾਬਾਦ/ਬਿਊਰੋ ਨਿਊਜ਼ :
ਬੰਗਲਾਦੇਸ਼ ਖ਼ਿਲਾਫ਼ ਟੈਸਟ ਮੈਚ ਦੇ ਦੂਸਰੇ ਦਿਨ ਵਿਰਾਟ ਕੋਹਲੀ ਨੇ ਦੋਹਰਾ ਸੈਂਕੜਾ ਬਣਾਇਆ। ਇਸ ਦੇ ਨਾਲ ਹੀ ਕੋਹਲੀ ਦੁਨੀਆ ਦੇ ਪਹਿਲੇ ਅਜਿਹੇ ਬੈਟਸਮੈਨ ਬਣ ਗਏ ਹਨ, ਜਿਨ੍ਹਾਂ ਨੇ ਬਤੌਰ ਕੈਪਟਨ ਲਗਾਤਾਰ 4 ਸੀਰੀਜ਼ ਵਿਚ ਦੋਹਰਾ ਸੈਂਕੜਾ ਬਣਾਇਆ। 200 ਰਨ ਪੂਰੇ ਕਰਦਿਆਂ ਹੀ ਕੋਹਲੀ ਨੇ ਡਾੱਨ ਬ੍ਰੈਡਮੈਨ ਦੇ 69 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ। ਬ੍ਰੈਡਮੈਨ ਨੇ ਵੀ ਕਪਤਾਨੀ ਕਰਦਿਆਂ 4 ਸੀਰੀਜ਼ ਵਿਚ ਦੋਹਰਾ ਸੈਂਕੜਾ ਬਣਾਇਆ ਸੀ। ਉਨ੍ਹਾਂ ਦੀ ਆਖਰੀ ਡਬਲ ਸੈਂਟਰੀ 1948 ਵਿਚ ਭਾਰਤ ਖ਼ਿਲਾਫ਼ ਐਡੀਲੈਡ ਟੈਸਟ ਵਿਚ ਸੀ। ਸਰ ਬ੍ਰੈਡਮੈਨ ਨੇ 12 ਸਾਲ ਵਿਚ ਅਜਿਹਾ ਕੀਤਾ। ਜਦੋਂ ਕਿ ਕੋਹਲੀ ਨੇ ਆਪਣੀ ਕਪਤਾਨੀ ਦੇ ਦੋ ਸਾਲ ਵਿਚ ਹੀ ਇਹ ਪ੍ਰਾਪਤੀ ਹਾਸਲ ਕਰ ਲਈ।