ਨੇਤਰਹੀਣ ਟੀ-20 ਵਿਸ਼ਵ ਕੱਪ ਵਿਚ ਭਾਰਤ ਨੇ ਮਾਰੀ ਬਾਜ਼ੀ

ਨੇਤਰਹੀਣ ਟੀ-20 ਵਿਸ਼ਵ ਕੱਪ ਵਿਚ ਭਾਰਤ ਨੇ ਮਾਰੀ ਬਾਜ਼ੀ

ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਨੇਤਰਹੀਣ ਟੀ-20 ਵਿਸ਼ਵ ਕੱਪ-2017 ਦੇ ਇਕ ਮੈਚ ਵਿਚ ਸਾਬਕਾ ਵਿਸ਼ਵ ਚੈਂਪੀਅਨ ਭਾਰਤ ਦੀ ਨੇਤਰਹੀਣ ਟੀਮ ਨੇ ਇੰਗਲੈਂਡ ਦੀ ਨੇਤਰਹੀਣ ਟੀਮ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 159 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਮੇਜ਼ਬਾਨ ਭਾਰਤ ਦੀ ਟੀਮ ਨੇ 11 ਓਵਰਾਂ ਬਿਨਾਂ ਕੋਈ ਵਿਕਟ ਗਵਾਏ ਪੂਰਾ ਕਰ ਲਿਆ। ਪਹਿਲਾਂ ਖੇਡਦਿਆਂ ਇੰਗਲੈਂਡ ਦੇ ਟੀਮ ਨੇ 19.4 ਓਵਰਾਂ ਵਿਚ ਸਾਰੀਆਂ ਵਿਕਟਾਂ ਗਵਾ ਕੇ 158 ਦੌੜਾਂ ਬਣਾਈਆਂ ਸਨ। ਇੰਗਲੈਂਡ ਵਲੋਂ ਮਿਲੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੀ ਭਾਰਤ ਦੀ ਟੀਮ ਨੇ ਸਲਾਮੀ ਬੱਲੇਬਾਜ਼ ਸੁਖਰਾਮ ਮਾਂਝੀ ਦੀਆਂ 37 ਗੇਂਦਾਂ ‘ਤੇ ਅਜੇਤੂ 67 ਅਤੇ ਗਣੇਸ਼ ਬਾਬੂਭਾਈ 34 ਗੇਂਦਾਂ ‘ਤੇ ਅਜੇਤੂ 78 ਦੌੜਾਂ ਦੀ ਬਦੌਲਤ ਸਿਰਫ 11 ਓਵਰਾਂ ਵਿਚ ਹੀ ਟੀਚਾ ਸਰ ਕਰ ਲਿਆ ਤੇ ਇੰਗਲੈਂਡ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।