ਕੈਲੀਫੋਰਨੀਆ ਵਿਚ ਇਕ ਪਾਰਟੀ ਦੌਰਾਨ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ 4 ਮੌਤਾਂ ਤੇ 3 ਜਖਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਕਿੰਗ ਸ਼ਹਿਰ ਵਿਚ ਇਕ ਘਰ ਵਿੱਚ ਚਲ ਰਹੀ ਪਾਰਟੀ ਦੌਰਾਨ 3 ਸ਼ੱਕੀ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਵਿਚ 4 ਵਿਅਕਤੀਆਂ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜਖਮੀ ਹੋ ਜਾਣ ਦੀ ਖਬਰ ਹੈ। ਕਿੰਗ ਸਿਟੀ ਪੁਲਿਸ ਮੁਖੀ ਜੇਮਸ ਹੰਟ ਅਨਸਾਰ 3 ਵਿਅਕਤੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਇਕ ਜਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਈ। ਉਨਾਂ ਕਿਹਾ ਕਿ 3 ਹੋਰ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੌਨਟਰੀ ਦੇ ਦੱਖਣ ਪੂਰਬ ਵਿਚ ਤਕਰੀਬਨ 62 ਮੀਲ ਦੂਰ ਸਥਿੱਤ ਕਿੰਗ ਸਿਟੀ ਦੇ ਇਕ ਘਰ ਵਿਚ ਉਸ ਵੇਲੇ ਹਫੜਾਦਫੜੀ ਮਚ ਗਈ ਜਦੋਂ ਇਕ ਕਾਰ ਵਿਚ ਆਏ 3 ਨਕਾਬਧਾਰੀਆਂ ਨੇ ਘਰ ਦੇ ਅਗਲੇ ਵੇਹੜੇ ਵਿਚ ਚਲ ਰਹੀ ਪਾਰਟੀ ਉਪਰ ਗੋਲੀਬਾਰੀ ਕਰ ਦਿੱਤੀ ਤੇ ਮੁੜ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿਚ ਆਸ ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Comments (0)