ਮਿਲਖਾ ਸਿੰਘ ਵਿਸ਼ਵ ਸਿਹਤ ਸੰਸਥਾ ਲਈ ਸਦਭਾਵਨਾ ਸਫ਼ੀਰ ਨਿਯੁਕਤ

ਮਿਲਖਾ ਸਿੰਘ ਵਿਸ਼ਵ ਸਿਹਤ ਸੰਸਥਾ ਲਈ ਸਦਭਾਵਨਾ ਸਫ਼ੀਰ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨੇ ਓਲੰਪਿਕ ਤਗ਼ਮਾ ਜੇਤੂ ਫ਼ਰਾਟਾ ਦੌੜਾਕ ਮਿਲਖਾ ਸਿੰਘ ਨੂੰ ਦੱਖਣ-ਪੂਰਬ ਏਸ਼ੀਆ ਖਿੱਤੇ (ਐਸਈਏਆਰ) ਵਿੱਚ ਘੱਟਦੀਆਂ ਸਰੀਰਕ ਸਰਗਰਮੀਆਂ ਨੂੰ ਹੁਲਾਰਾ ਦੇਣ ਲਈ ਸਦਭਾਵਨਾ ਦੂਤ ਨਿਯੁਕਤ ਕੀਤਾ ਹੈ। ਸੰਸਥਾ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ‘ਉਡਣੇ ਸਿੱਖ’ ਵਜੋਂ ਮਕਬੂਲ ਮਿਲਖਾ ਸਿੰਘ ਸਦਭਾਵਨਾ ਦੂਤ ਵਜੋਂ ਸੰਸਥਾ ਦੇ ਲਾਗ ਨਾਲ ਨਾ ਹੋਣ ਵਾਲੇ ਰੋਗਾਂ(ਐਨਸੀਡੀ) ਦੀ ਰੋਕਥਾਮ ਦੀ ਯੋਜਨਾ ਦਾ ਪ੍ਰਚਾਰ ਪ੍ਰਸਾਰ ਕਰਨਗੇ। ਉਨ•ਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮੰਤਵ ਨਾਕਾਫ਼ੀ ਸਰੀਰਕ ਸਰਗਰਮੀਆਂ ਦੇ ਪੱਧਰ ਨੂੰ 10 ਫੀਸਦ ਜਦਕਿ ਐਨਸੀਡੀ ਨੂੰ ਸਾਲ 2025 ਤੱਕ 25 ਫੀਸਦ ਘਟਾਉਣਾ ਹੈ।