ਖਾਲਸਾ ਕੇਅਰ ਫਾਉਂਡੇਸ਼ਨ ਵਿਖੇ ਧੂਮ ਧਾਮ ਨਾਲ ਮਨਾਈ ਲੋਹੜੀ

ਖਾਲਸਾ ਕੇਅਰ ਫਾਉਂਡੇਸ਼ਨ ਵਿਖੇ ਧੂਮ ਧਾਮ ਨਾਲ ਮਨਾਈ ਲੋਹੜੀ

ਲਾਸ ਏਂਜਲਸ/ਬਿਊਰੋ ਨਿਊਜ਼:
ਆਪਸੀ ਸਾਂਝ ਨੂੰ ਹੋਰ ਮਜਬੂਤ ਕਰਨ ਤੇ ਸਰਦੀ ਰੁੱਤੇ ਰਲ ਮਿਲ ਕੇ ਧੂਣੀ ਦਾ ਨਿੱਘ ਮਾਨਣ ਦੇ ਮਨਸ਼ੇ ਨਾਲ ਖਾਲਸਾ ਕੇਅਰ ਫਾਉਂਡੇਸ਼ਨ ਵਿਖੇ ਲੋਹੜੀ ਦਾ ਤਿਉਹਾਰ ਭਾਰੀ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਆਿ ਗਿਆ। ਖਾਲਸਾ ਕੇਅਰ ਫਾਉਂਡੇਸ਼ਨ ਦੇ ਸੇਵਾਦਾਰਾਂ ਵਲੋਂ ਕਈ ਦਿਨ ਪਹਿਲਾਂ ਆਰੰਭੀਆਂ ਤਿਆਰੀਆਂ ਬਾਅਦ 13 ਜਨਵਰੀ ਸ਼ਨਿਚਵਾਰ ਵਾਲੇ ਦਿਨ ਸ਼ਾਮੀਂ ਲੋਹੜੀ ਦੀਆਂ ਰੌਣਕਾਂ ਦਾ ਸਭਨਾਂ ਨੇ ਆਨੰਦ ਮਾਣਿਆ।
ਕੀਰਤਨ ਦਰਬਾਰ ਦੌਰਾਨ ਬਾਹਰ ਲੋਹੜੀ ਬਾਲਣ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਸੀ। ਜਿਉਂ ਹੀ ਲੋਹੜੀ ਬਾਲਣ ਦਾ ਇਸ਼ਾਰਾ ਕੀਤਾ ਗਿਆ ਦੋ ਸੇਵਾਦਾਰਾਂ ਨੇ ਵੱਡੇ ਭਾਂਡੇ ‘ਚ ਤਾਜੀ ਮੂੰਗਫਲੀ ਭੁੰਨਣ ਲੱਗ ਪਏ ਜਿਹੜੀ ਸਭਨਾਂ ਨੂੰ ਵਰਤਾਉਣੀ ਸ਼ੁਰੂ ਕੀਤੀ ਗਈ। ਇਸਤੋ ਇਲਾਵਾ ਮੱਕੀ ਦੀਆਂ ਖਿੱਲਾਂ ਤੇ ਰਿਉਂੜੀਆਂ ਵੀ ਵੰਡੀਆਂ ਜਾ ਰਹੀਆਂ ਸਨ। ਬਹੁਤੇ ਜਣੇ ਅੱਗ ਸੇਕਦਿਆਂ ਮੂੰਗਫਲੀ ਦੇ ਛਿਲੜ ਅੱਗ ‘ਚ ਸੁੱਟ ਕੇ ਧੂਣੀ ਹੋਰ ਭਖਾ ਰਹੇ ਸਨ।  ਤਿਲ ਸੁੱਟ ਕੇ ਸਭਨਾਂ ਦੇ ਭਲੇ ਦੀ ਕਾਮਨਾ ਲੋਹੜੀ ਦਾ ਮੁੱਖ ਮੰਤਵ ਹੁੰਦਾ ਹੈ । ਇਹ ਦੁਆ ਹਰ ਇੱਕ ਦੀ ਜ਼ੁਬਾਨ ਉੱਤੇ ਸੀ।
ਖਾਲਸਾ ਕੇਅਰ ਫਾਉਂਡੇਸ਼ਨ ਦੀ ਰਵਾਇਤ ਅਨੁਸਾਰ ਸਾਰਿਆਂ ਲਈ ਤਾਜ਼ੇ ਪੀਜੇ ਦੇ ਰੂਪ ਵਿੱਚ ਲੰਗਰ ਵਰਤਾਇਆ ਗਿਆ । ਵੱਖ ਵੱਖ ਸਵਾਦਾਂ ਵਾਲੇ ਪਕਵਾਨ ਦਾ ਹਰ ਇੱਕ ਨੇ ਖੂਬ ਆਨੰਦ ਲਿਆ।