ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿਟਸਬਰਗ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿਟਸਬਰਗ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

ਪਿਟਸਬਰਗ/ਬਿਊਰੋ ਨਿਊਜ਼ :
ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵਲੋਂ 2150 Crestview Drive, Pittsburg, CA 94565 ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪਰਵਿੰਦਰ ਪ੍ਰਵਾਨਾ ਨੇ ਇਸ ਦਾ ਮੰਚ ਸੰਚਾਲਨ ਕੀਤਾ। ਧਾਰਮਿਕ ਕਵੀ ਦਰਬਾਰ ਵਿਚ ਤਰਸੇਮ ਸਿੰਘ ਸੁੰਮਨ, ਗੁਰਦਿਆਲ ਸਿੰਘ ਨੂਰਪੁਰੀ, ਜਸਦੀਪ ਸਿੰਘ ਫਰੀਮਾਂਟ, ਮਹਿੰਦਰ ਸਿੰਘ ਰਾਜਪੂਤ, ਪਰਮਿੰਦਰ ਸਿੰਘ ਪ੍ਰਵਾਨਾ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸੰਗਤਾਂ ਨੇ ਮੰਤਰ ਮੁਗਧ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ। ਪ੍ਰਬੰਧਕਾਂ ਵਲੋਂ ਕਵੀਆਂ ਦਾ ਸਨਮਾਨ ਕੀਤਾ ਗਿਆ। ਧਾਰਮਿਕ ਕਵੀ ਦਰਬਾਰਾਂ ਵਿਚ ਹਿੱਸਾ ਲੈਣ ਲਈ 510-781-0487 ਜਾਂ 408-528-4489 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।