ਸਿੱਖ ਗੁਰਦੁਆਰਾ ਸੈਨਹੋਜ਼ੇ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

ਸਿੱਖ ਗੁਰਦੁਆਰਾ ਸੈਨਹੋਜ਼ੇ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

ਸੈਨਹੋਜ਼ੇ/ਬਿਊਰੋ ਨਿਊਜ਼ :
ਸਿੱਖ ਗੁਰਦੁਆਰਾ 3636 MURILO AVE SANJOSE CA. 95148 ਵਿਖੇ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪ੍ਰਮਿੰਦਰ ਸਿੰਘ ‘ਪ੍ਰਵਾਨਾ’ ਨੇ ਮੰਚ ਸੰਚਾਲਨ ਕੀਤਾ। ਹਾਜ਼ਰ ਕਵੀਆਂ ਨੇ ਗੁਰਮਤਿ ਗੁਰੂ ਨਾਲ, ਗੁਰੂ ਇਤਿਹਾਸ ਨਾਲ ਜੁੜੀਆਂ ਰਚਨਾਵਾਂ ਨਾਲ ਸਾਂਝ ਪਾਈ ਜਿਨ੍ਹਾਂ ਵਿਚ ਮਹਿੰਦਰ ਸਿੰਘ ਰਾਜਪੂਤ, ਗੁਰਦਿਆਲ ਸਿੰਘ ਨੂਰਪੁਰੀ, ਤਰਸੇਮ ਸਿੰਘ ਸੁਮਨ, ਜਸਦੀਪ ਸਿੰਘ ਫਰੀਮਾਂਟ ਅਤੇ ਪ੍ਰਮਿੰਦਰ ਸਿੰਘ ਪ੍ਰਵਾਨਾ ਸ਼ਾਮਲ ਸਨ। ਪ੍ਰਬੰਧਕਾਂ ਵੱਲੋਂ ਖੁਸ਼ੀ ਜ਼ਾਹਰ ਕਰਦੇ ਹੋਏ ਪ੍ਰੋਗਰਾਮ ਦੀ ਸ਼ਾਲਾਘਾ ਕੀਤੀ ਗਈ ਅਤੇ ਕਵੀਆਂ ਦਾ ਸਨਮਾਨ ਕੀਤਾ ਗਿਆ। ਧਾਰਮਿਕ ਕਵੀ ਦਰਬਾਰਾਂ ਵਿਚ ਸ਼ਾਮਲ ਹੋਣ ਲਈ (510) 415-9377 ਜਾਂ (408) 568-4489 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।