ਗਰੀਨਵੁੱਡ ਇੰਡੀਆਨਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸਿੱਖ ਸੰਘਰਸ਼ ਨਾਲ ਸਬੰਧਤ ਸ਼ਹੀਦ ਸਿੰਘਾਂ ਦੀ ਯਾਦ ਵਿਚ ਕਾਨਫਰੰਸ ਸਿੱਖ ਸਿਧਾਂਤਾਂ ਤੇ ਅਧਾਰਤ ਹਲੇਮੀ ਰਾਜ ਦੇ ਸੰਕਲਪ ਨੂੰ ਦੁਨੀਆਂ ਵਿੱਚ ਪ੍ਰਚਾਰੇ ਜਾਣਾ ਸਮੇਂ ਦੀ ਸਖ਼ਤ ਲੋੜ: ਭਾਈ ਦੇਵਿੰਦਰ ਸਿੰਘ ਸਿੱਖ ਨੌਜਵਾਨ ਪੀੜ•ੀ ਡਾਕਟਰੀ ਤੇ ਇੰਨਜੀਅਰਿੰਗ ਤੋਂ ਇਲਾਵਾ ਸੋਸਾਇੰਸਜ ਵਰਗੇ ਵਿਸ਼ਿਆਂ ਦੀ ਪੜ•ਾਈ ਨੂੰ ਵੀ ਪਹਿਲ ਦੇਵੇ : ਭਾਈ ਪ੍ਰਭਸ਼ਰਨਬੀਰ ਸਿੰਘ

ਗਰੀਨਵੁੱਡ ਇੰਡੀਆਨਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸਿੱਖ ਸੰਘਰਸ਼ ਨਾਲ ਸਬੰਧਤ ਸ਼ਹੀਦ ਸਿੰਘਾਂ ਦੀ ਯਾਦ ਵਿਚ ਕਾਨਫਰੰਸ ਸਿੱਖ ਸਿਧਾਂਤਾਂ ਤੇ ਅਧਾਰਤ ਹਲੇਮੀ ਰਾਜ ਦੇ ਸੰਕਲਪ ਨੂੰ ਦੁਨੀਆਂ ਵਿੱਚ ਪ੍ਰਚਾਰੇ ਜਾਣਾ ਸਮੇਂ ਦੀ ਸਖ਼ਤ ਲੋੜ: ਭਾਈ ਦੇਵਿੰਦਰ ਸਿੰਘ ਸਿੱਖ ਨੌਜਵਾਨ ਪੀੜ•ੀ ਡਾਕਟਰੀ ਤੇ ਇੰਨਜੀਅਰਿੰਗ ਤੋਂ ਇਲਾਵਾ ਸੋਸਾਇੰਸਜ ਵਰਗੇ ਵਿਸ਼ਿਆਂ ਦੀ ਪੜ•ਾਈ ਨੂੰ ਵੀ ਪਹਿਲ ਦੇਵੇ : ਭਾਈ ਪ੍ਰਭਸ਼ਰਨਬੀਰ ਸਿੰਘ

ਗਰੀਨਵੁੱਡ (ਇੰਡਿਆਨਾ)/ਮੱਖਣ ਸਿੰਘ ਕਲੇਰ:
ਅਮੈਰਕਿਨ ਸਿੱਖ ਆਰਗੇਨਾਈਜੇਵੱਲੋਂ ਇੰਡਿਆਨਾ ਸਟੇਟ ਦੇ ਗਰੀਨਵੁੱਡ ਸ਼ਹਿਰ ਵਿਚ ਸਥਿਤ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਅਗਸਤ ਮਹੀਨੇ ਦੇ ਪ੍ਰਮੁੱਖ ਸ਼ਹੀਦ ਸਿੰਘਾਂ ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਗੁਰਜੰਟ ਸਿੰਘ ਰਾਜਸਥਾਨੀ, ਭਾਈ ਅਨੋਖ ਸਿੰਘ ਬੱਬਰ, ਭਾਈ ਰਛਪਾਲ ਸਿੰਘ ਛੇਦੜਾ ਦੀ ਯਾਦ ਵਿਚ ਕਾਨਫਰੰਸ ਕਰਵਾਈ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਕੈਲੀਫੋਰਨੀਆ ਸਟੇਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਮੋਹਣ ਸਿੰਘ ਦਾਸੂਵਾਲ ਸਪੁੱਤਰ ਭਾਈ ਮਹਿਕ ਸਿੰਘ ਬੱਬਰ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਹਾਜ਼ਰੀ ਲਗਵਾਈ ਗਈ।
ਦਮਦਮੀ ਟਕਸਾਲ ਨਾਲ ਸਬੰਧਤ ਕਥਾਵਾਚਕ ਭਾਈ ਸਾਹਿਬ ਸਿੰਘ ਨੇ ‘ਸ਼ਬਦ ਗੁਰੂ ਦੀ ਲੋੜ’ ਵਿਸ਼ੇ ਨੂੰ ਅਧਾਰ ਬਣਾ ਕੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕੇਨੈਡਾ ਤੋਂ ਵਿਸ਼ੇਸ਼ ਵੀਡੀਓ ਕਾਨਫਰੰਸ ਰਾਹੀਂ ਜੁੜੇ ਸਿੱਖ ਸਕਾਲਰ ਭਾਈ ਪ੍ਰਭਸ਼ਰਨਬੀਰ ਸਿੰਘ ਨੇ ਸਿੱਖ ਪੰਥ ਵਿਚ ਪੱਸਰੀ ਆਪਸੀ ਖਿਚੋਤਾਣ ਦੇ ਕਾਰਨਾਂ, ਤਕਨੀਕੀ ਤੌਰ ਸਿੱਖ ਨੌਜਵਾਨ ਪੀੜ•ੀ ਨੂੰ ਡਾਕਟਰੀ ਇੰਨਜੀਅਰਿੰਗ ਦੇ ਨਾਲ ਨਾਲ ਸੋਸਾਇੰਸਜ਼ ਵਰਗੇ ਵਿਸ਼ਿਆਂ ਵੱਲ ਨੂੰ ਰੁਚਿੱਤ ਹੋਣ ਲਈ ਪ੍ਰੇਰਿਆ।
ਕੈਲੀਫੋਰਨੀਆ ਤੋਂ ਵਿਸ਼ੇਸ਼ ਤੌਰ ਤੇ ਆਏ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਮੁੱਖ ਬੁਲਾਰੇ ਭਾਈ ਦਵਿੰਦਰ ਸਿੰਘ ਬੱਬਰ ਦੁਆਰਾ ਆਪਣੇ ਲੈਕਚਰ ਵਿਚ ‘ਸਿੱਖੀ ਵਿਚ ਰਾਜ ਦੇ ਸੰਕਲਪ’ ਵਿਸ਼ੇ ਤੇ ਵਿਸਤਾਰ ਪੂਰਬਕ ਚਾਨਣਾ ਪਾਇਆ ਗਿਆ। ਭਾਈ ਦਵਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿਚ ਦੁਨੀਆਂ ਵਿਚ ਪ੍ਰਚੱਲਤ ਰਾਜ ਪ੍ਰਣਾਲੀਆਂ ਬੁਰੀ ਤਰਾਂ• ਫੇਲ ਸਿੱਧ ਹੋ ਰਹੀਆਂ ਹਨ ਸੋ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸਿੱਖ ਸਿਧਾਤਾਂ ਤੇ ਅਧਾਰਤ ਹਲੇਮੀ ਰਾਜ ਦੇ ਸੰਕਲਪ ਨੂੰ ਦੁਨੀਆਂ ਨੂੰ ਦੱਸੇ ਜਾਣ ਦੀ ਸਖ਼ਤ ਲੋੜ ਹੈ। ਉਨ•ਾਂ ਨੇ ਸਿੱਖ ਵਿਦਵਾਨਾਂ ਨੂੰ ਆਪਸੀ ਮਰਿਯਾਦਕ ਉਲਝੇਵੇਂ ਤਿਆਗ ਕੇ ਸਮੂਹਿਕ ਰੂਪ ਵਿਚ ਇਸ ਵਿਸ਼ੇ ਵੱਲ ਆਪਣਾ ਧਿਆਨ ਕੇਂਦਰਤ ਕਰਨ ਦੀ ਅਪੀਲ ਵੀ ਕੀਤੀ। ਭਾਈ ਪਲਵਿੰਦਰ ਸਿੰਘ ਵੱਲੋਂ ਚੜ•ਦੀ ਕਲਾ ਵਾਲੀ ਕਵਿਤਾ ਪੜ• ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ।
ਇਸ ਕਾਨਫਰੰਸ ਵਿੱਚ ਨਿਊਯਾਰਕ ਤੋਂ ਭਾਈ ਲਾਲ ਸਿੰਘ, ਭਾਈ ਸਤਪ੍ਰਕਾਸ਼ ਸਿੰਘ, ਭਾਈ ਹਰਜੀਤ ਸਿੰਘ ਖਟੜਾ, ਸਿਆਟਲ ਤੋਂ ਭਾਈ ਗੁਰਦੇਵ ਸਿੰਘ ਸੋਹਲ, ਭਾਈ ਸੁਖਦੇਵ ਸਿੰਘ ਨਾਗਰਾ ਕੈਲੀਫੋਰਨੀਆ ਤੋਂ ਭਾਈ ਦਵਿੰਦਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਮੋਹਣ ਸਿੰਘ ਦਾਸੂਵਾਲ, ਅਰਕਨਸਾਸ ਤੋਂ ਭਾਈ ਸਤਵੰਤ ਸਿੰਘ, ਭਾਈ ਨਵਜੋਤ ਸਿੰਘ, ਸ਼ਿਕਾਗੋ ਤੋਂ ਭਾਈ ਦਲਜੀਤ ਸਿੰਘ, ਭਾਈ ਪਰਮਿੰਦਰ ਸਿੰਘ ਤੋਂ ਇਲਾਵਾ ਪ੍ਰੋ. ਬਲਜਿੰਦਰ ਸਿੰਘ ਅਤੇ ਭਾਈ ਸੰਤੋਖ ਸਿੰਘ ਡੈਲਸ ਨੇ ਸਮਾਗਮ ਵਿਚ ਹਾਜ਼ਰੀ ਲਗਵਾਈ।
ਸਮਾਗਮਾਂ ਦੇ ਅਖੀਰ ਵਿਚ ਪੰਜਾਬ ਤੋਂ ਪਹੁੰਚੇ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਯੂਥ ਲੀਡਰ ਗੁਰਲਾਲ ਸਿੰਘ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦੇ ਕਹੇ ਬਚਨਾਂ ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਕੁੱਲ ਮਿਲਾਕੇ ਸਾਰਾ ਸਮਾਗਮ ਸੰਗਤਾਂ ਉਤੇ ਡੂੰਘਾ ਪ੍ਰਭਾਵ ਛੱਡਣ ਵਿਚ ਸਫਲ ਰਿਹਾ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਬਲੱਗਣ ਅਤੇ ਅਮਰਦੀਪ ਸਿੰਘ ਅਮਰ ਵੱਲੋਂ ਨਿਭਾਈ ਗਈ।